ਸੁਪਰੀਮ ਕੋਰਟ ਦੀ ਰਾਹੁਲ ਗਾਂਧੀ ਨੂੰ ਪਾਈ ਝਾੜ, ਕਿਹਾ-''ਕੋਈ ਵੀ ਸੱਚਾ ਭਾਰਤੀ ਇਹ ਨਹੀਂ ਕਹੇਗਾ''
Monday, Aug 04, 2025 - 12:02 PM (IST)

ਨੈਸ਼ਨਲ ਡੈਸਕ : ਭਾਰਤ ਤੇ ਚੀਨ ਦੀ ਫੌਜਾਂ ਵਿਚਾਲੇ 9 ਦਸੰਬਰ 2022 ਨੂੰ ਹੋਈ ਝੜਪ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਭਾਰਤੀ ਫੌਜ 'ਤੇ ਕੀਤੀ ਟਿੱਪਣੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਸਖ਼ਤ ਲਹਿਜ਼ੇ ਵਿੱਚ ਫਟਕਾਰ ਲਗਾਈ ਹੈ। ਕੋਰਟ ਨੇ ਸਵਾਲ ਪੁੱਛਿਆ ਕਿ ਰਾਹੁਲ ਗਾਂਧੀ ਨੂੰ ਇਹ ਜਾਣਕਾਰੀ ਕਿਵੇਂ ਮਿਲੀ ਕਿ ਚੀਨ ਨੇ ਭਾਰਤ ਦੀ 2,000 ਕਿਲੋਮੀਟਰ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ? ਜਸਟਿਸ ਸੁੰਜੇ ਕੌਲ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ, “ਜੇ ਤੁਸੀਂ ਇੱਕ ਸੱਚੇ ਭਾਰਤੀ ਹੋ, ਤਾਂ ਅਜਿਹੀਆਂ ਗੱਲਾਂ ਨਹੀਂ ਕਰਦੇ। ਤੁਸੀਂ ਵਿਰੋਧੀ ਧਿਰ ਦੇ ਆਗੂ ਹੋ, ਆਪਣੀ ਗੱਲ ਸੋਸ਼ਲ ਮੀਡੀਆ ਦੀ ਥਾਂ ਸੰਸਦ ਵਿਚ ਰੱਖੋ।”
ਇਹ ਵੀ ਪੜ੍ਹੋ...ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਦਿਹਾਂਤ, ਅੱਜ ਸਵੇਰੇ ਨਵੀਂ ਦਿੱਲੀ 'ਚ ਲਏ ਆਖਰੀ ਸਾਹ
ਇਹ ਟਿੱਪਣੀ ਰਾਹੁਲ ਗਾਂਧੀ ਵੱਲੋਂ 2023 ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿੱਤੀ ਗਈ ਸੀ, ਜਿਸ ਵਿਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇੱਕ ਸਾਬਕਾ ਫੌਜੀ ਅਧਿਕਾਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਚੀਨ ਨੇ ਭਾਰਤ ਦੇ 2,000 ਵਰਗ ਕਿਲੋਮੀਟਰ ਖੇਤਰ 'ਤੇ ਕਬਜ਼ਾ ਕਰ ਲਿਆ ਹੈ।
ਇਹ ਵੀ ਪੜ੍ਹੋ...ਖਾਲਿਸਤਾਨੀ ਅੱਤਵਾਦੀਆਂ-ਗੈਂਗਸਟਰਾਂ ’ਤੇ ਹੁਣ ਵਿਦੇਸ਼ਾਂ ’ਚ ਵੀ ਐਕਸ਼ਨ, ਭਾਰਤ ਦੇਵੇਗਾ ਸਬੂਤ
ਇਸ ਟਿੱਪਣੀ ਦੇ ਆਧਾਰ 'ਤੇ ਉੱਤਰ ਪ੍ਰਦੇਸ਼ ਵਿੱਚ ਰਾਹੁਲ ਗਾਂਧੀ ਵਿਰੁੱਧ ਦਾਖਲ ਕੀਤੇ ਗਏ ਮਾਨਹਾਨੀ ਮਾਮਲੇ ਨੂੰ ਚੁਣੌਤੀ ਦੇਣ ਲਈ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਦੌਰਾਨ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਅਤੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਮਾਮਲੇ ਨੇ ਨਾ ਸਿਰਫ ਰਾਜਨੀਤਿਕ ਹਲਕਿਆਂ ਵਿੱਚ ਗਰਮਾਹਟ ਪੈਦਾ ਕਰ ਦਿੱਤੀ ਹੈ, ਬਲਕਿ ਭਾਰਤੀ ਫੌਜ ਅਤੇ ਰਾਜਨੀਤਿਕ ਟਿੱਪਣੀਆਂ ਦੀ ਸੀਮਾ 'ਤੇ ਵੀ ਨਵਾਂ ਚਰਚਾ ਖੋਲ੍ਹ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8