ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ ''ਚ ਫ਼ਿਰ ਆਈ ਖ਼ਰਾਬੀ ! ਨਹੀਂ ਭਰ ਸਕਿਆ ਉਡਾਣ
Friday, Jul 25, 2025 - 09:45 AM (IST)

ਨਵੀਂ ਦਿੱਲੀ- ਦਿੱਲੀ ਹਵਾਈ ਅੱਡੇ ’ਤੇ ਬੁੱਧਵਾਰ ਸ਼ਾਮ ਨੂੰ ਮੁੰਬਈ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਦੀ ਇਕ ਉਡਾਣ ਬੁੱਧਵਾਰ ਸ਼ਾਮ ਨੂੰ ਤਕਨੀਕੀ ਖਰਾਬੀ ਕਾਰਨ ਦਿੱਲੀ ਹਵਾਈ ਅੱਡੇ ਤੋਂ ਉਡਾਣ ਨਹੀਂ ਭਰ ਸਕੀ। ਜਹਾਜ਼ ਵਿਚ ਲੱਗਭਗ 160 ਯਾਤਰੀ ਸਵਾਰ ਸਨ।
ਏਅਰ ਇੰਡੀਆ ਐਕਸਪ੍ਰੈੱਸ ਦੇ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਦਿੱਲੀ ਤੋਂ ਰਵਾਨਾ ਹੋਣ ਵਾਲੀ ਏਅਰ ਇੰਡੀਆ ਦੀ ਇਕ ਉਡਾਣ ਦੇ ਅਮਲੇ ਨੇ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਇਕ ਮਾਮੂਲੀ ਤਕਨੀਕੀ ਖਰਾਬੀ ਕਾਰਨ ਉਡਾਣ ਨਾ ਭਰਨ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ- ਕਈ ਗੰਦੀਆਂ ਵੀਡੀਓਜ਼ ਤੇ 1,200 ਤਸਵੀਰਾਂ ! ਹਸਪਤਾਲ 'ਚ ਕੰਮ ਕਰਦੇ ਨੌਜਵਾਨ ਦੀ ਗੰਦੀ ਕਰਤੂਤ
ਸੂਤਰਾਂ ਨੇ ਦੱਸਿਆ ਕਿ ਏ320 ਜਹਾਜ਼ ਵੱਲੋਂ ਸੰਚਾਲਿਤ ਕੀਤੀ ਜਾਣ ਵਾਲੀ ਇਸ ਉਡਾਣ ਵਿਚ ਕਾਕਪਿਟ ਸਪੀਡ ਨਾਲ ਸਬੰਧਤ ਪੈਰਾਮੀਟਰਾਂ ਦੀ ਡਿਸਪਲੇਅ ਸਕ੍ਰੀਨ ਵਿਚ ਨੁਕਸ ਪੈ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਕੇ ਇਕ ਬਦਲਵੇਂ ਜਹਾਜ਼ ਵਿਚ ਤਬਦੀਲ ਕਰ ਦਿੱਤਾ ਗਿਆ ਜੋ ਬਾਅਦ ਵਿਚ ਮੁੰਬਈ ਲਈ ਰਵਾਨਾ ਹੋਇਆ।
ਬੁੱਧਵਾਰ ਨੂੰ ਦੋਹਾ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਦੀ ਇਕ ਹੋਰ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਰਵਾਨਗੀ ਤੋਂ ਲੱਗਭਗ 2 ਘੰਟੇ ਬਾਅਦ ਕੋਜ਼ੀਕੋਡ ਵਾਪਸ ਪਰਤਣਾ ਪਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e