ਟਿਊਸ਼ਨ ਟੀਚਰ ਦੀ ਸ਼ਰਮਨਾਕ ਕਰਤੂਤ, ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਨਾਹ
Thursday, Feb 27, 2025 - 12:58 AM (IST)

ਨਵੀਂ ਦਿੱਲੀ, (ਭਾਸ਼ਾ)– ਦੱਖਣੀ ਦਿੱਲੀ ’ਚ 15 ਸਾਲਾ ਇਕ ਕੁੜੀ ਨਾਲ ਉਸ ਦੇ ਟਿਊਸ਼ਨ ਟੀਚਰ ਨੇ ਕਥਿਤ ਤੌਰ ’ਤੇ ਕਈ ਵਾਰ ਜਬਰ-ਜ਼ਨਾਹ ਕੀਤਾ। ਪੁਲਸ ਮੁਤਾਬਕ ਘਟਨਾ ਦੀ ਜਾਣਕਾਰੀ ਬੁੱਧਵਾਰ ਨੂੰ ਉਸ ਵੇਲੇ ਮਿਲੀ ਜਦੋਂ ਕੁੜੀ ਆਪਣੇ ਪਿਤਾ ਨਾਲ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਵਿਚ ਆਈ।
ਪੁਲਸ ਕਮਿਸ਼ਨਰ (ਦੱਖਣ) ਅੰਕਿਤ ਚੌਹਾਨ ਨੇ ਕਿਹਾ ਕਿ ਨਾਬਾਲਗਾ ਨੇ ਦੋਸ਼ ਲਾਇਆ ਹੈ ਕਿ ਉਹ 2022 ਤੋਂ 2025 ਤਕ ਮੁਲਜ਼ਮ ਵੱਲੋਂ ਚਲਾਈਆਂ ਜਾ ਰਹੀਆਂ ਟਿਊਸ਼ਨ ਕਲਾਸਾਂ ਵਿਚ ਹਿੱਸਾ ਲੈ ਰਹੀ ਸੀ। ਮੁਲਜ਼ਮ ਨੇ ਉਸ ਨੂੰ ਟਿਊਸ਼ਨ ਸੈਂਟਰ ’ਚ ਕਈ ਵਾਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ।