108 ਦੇਸ਼ਾਂ ਦੀਆਂ 12 ਹਜ਼ਾਰ ਕੁੜੀਆਂ ਨੂੰ ਸਿਖਲਾਈ ਦੇਵੇਗਾ ''ਸ਼ਕਤੀਸੈੱਟ'' ਮਿਸ਼ਨ

Sunday, Oct 13, 2024 - 06:05 PM (IST)

108 ਦੇਸ਼ਾਂ ਦੀਆਂ 12 ਹਜ਼ਾਰ ਕੁੜੀਆਂ ਨੂੰ ਸਿਖਲਾਈ ਦੇਵੇਗਾ ''ਸ਼ਕਤੀਸੈੱਟ'' ਮਿਸ਼ਨ

ਨਵੀਂ ਦਿੱਲੀ (ਭਾਸ਼ਾ)- ਪੁਲਾੜ ਖੇਤਰ ਨਾਲ ਜੁੜੇ ਸਟਾਰਟਅੱਪ ਸਪੇਸ ਕਿਡਜ਼ ਇੰਡੀਆ ਨੇ ਪੁਲਾੜ ਤਕਨਾਲੋਜੀ 'ਤੇ 108 ਦੇਸ਼ਾਂ ਦੀਆਂ ਲਗਭਗ 12,000 ਕੁੜੀਆਂ ਨੂੰ ਸਿਖਲਾਈ ਦੇਣ ਲਈ ਇਕ ਗਲੋਬਲ ਮਿਸ਼ਨ 'ਸ਼ਕਤੀਸੈੱਟ' ਸ਼ੁਰੂ ਕੀਤਾ ਹੈ। ਇਸ ਦਾ ਉਦੇਸ਼ ਸਰਕਾਰੀ ਪੁਲਾੜ ਏਜੰਸੀ ਇਸਰੋ ਦੇ ਚੰਦਰਯਾਨ-4 ਮਿਸ਼ਨ ਤਹਿਤ ਸੈਟੇਲਾਈਟ ਲਾਂਚ ਕਰਨਾ ਹੈ, ਜੋ ਪੁਲਾੜ ਖੋਜ 'ਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ। ਕੰਪਨੀ ਦੇ ਇਕ ਬਿਆਨ ਦੇ ਅਨੁਸਾਰ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਵੰਬਰ 2024 ਵਿਚ ਸ਼ਕਤੀਸੈੱਟ ਦੇ ਅਧਿਕਾਰਤ ਪੋਸਟਰ ਦਾ ਉਦਘਾਟਨ ਕਰਨਗੇ। ਸ਼ਕਤੀਸੈੱਟ ਮਿਸ਼ਨ ਦੀ ਅਗਵਾਈ ਕਰ ਰਹੀ ਸ਼੍ਰੀਮਤੀ ਕੇਸਨ ਨੇ ਦੱਸਿਆ,"ਇਸ ਮਿਸ਼ਨ 'ਚ ਹਾਈ ਸਕੂਲ ਦੀਆਂ ਕੁੜੀਆਂ (14-18 ਸਾਲ ਦੀ ਉਮਰ) ਲਈ 120 ਘੰਟਿਆਂ ਦੀ ਆਨਲਾਈਨ ਸਿਖਲਾਈ ਸ਼ਾਮਲ ਹੈ, ਜਿਸ 'ਚ ਪੁਲਾੜ ਤਕਨਾਲੋਜੀ, ਪੇਲੋਡ ਵਿਕਾਸ ਅਤੇ ਪੁਲਾੜ ਯਾਨ ਪ੍ਰਣਾਲੀਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਸਿਖਾਇਆ ਜਾਵੇਗਾ।''

ਹਿੱਸਾ ਲੈਣ ਵਾਲੇ ਦੇਸ਼ਾਂ 'ਚ ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ (ਯੂਏਈ), ਬ੍ਰਾਜ਼ੀਲ, ਕੀਨੀਆ, ਆਸਟ੍ਰੇਲੀਆ, ਫਰਾਂਸ, ਗ੍ਰੀਸ, ਸ਼੍ਰੀਲੰਕਾ ਅਤੇ ਅਫ਼ਗਾਨਿਸਤਾਨ ਆਦਿ ਸ਼ਾਮਲ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਮਿਸ਼ਨ ਦਾ ਟੀਚਾ ਹਰੇਕ ਹਿੱਸਾ ਲੈਣ ਵਾਲੇ ਦੇਸ਼ ਤੋਂ 108 ਵਿਦਿਆਰਥਣਾਂ ਨੂੰ ਸ਼ਾਮਲ ਕਰ ਕੇ ਪ੍ਰਤਿਭਾ ਨੂੰ ਨਿਖਾਰਣਾ, ਕੌਮਾਂਤਰੀ ਸਹਿਯੋਗ ਨੂੰ ਉਤਸ਼ਾਹ ਦੇਣਾ ਅਤੇ ਪੁਲਾੜ ਵਿਗਿਆਨ ਦੀਆਂ  ਵਿਸ਼ਾਲ ਸੰਭਾਵਨਾਵਾਂ 'ਚ ਰੁਚੀ ਜਗਾਉਣਾ ਹੈ। ਇਸ ਤੋਂ ਅਜਿਹਾ ਪ੍ਰਭਾਵ ਪੈਦਾ ਹੋਵੇਗਾ ਜੋ ਦੁਨੀਆ ਦੀਆਂ ਲੱਖਾਂ ਨੌਜਵਾਨ ਕੁੜੀਆਂ ਨੂੰ ਪ੍ਰੇਰਿਤ ਕਰੇਗਾ। ਕੇਸਨ ਨੇ ਕਿਹਾ,''ਮੈਨੂੰ ਇਸ ਵਿਚਾਰ ਨੂੰ ਲੈ ਕੇ ਬੇਹੱਦ ਖੁਸ਼ੀ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਇਸ ਪਹਿਲ ਨਾਲ ਨਾ ਸਿਰਫ਼ ਸਾਡੇ ਦੇਸ਼ ਨੂੰ ਸਗੋਂ ਪੂਰੀ ਦੁਨੀਆ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ। ਸਾਡਾ ਟੀਚਾ ਨੌਜਵਾਨ ਕੁੜੀਆਂ ਨੂੰ ਪ੍ਰੇਰਿਤ ਅਤੇ ਮਜ਼ਬੂਤ ਬਣਾਉਣਾ ਹੈ, ਉਨ੍ਹਾਂ ਨੂੰ ਅਜਿਹੇ ਮੌਕੇ ਪ੍ਰਦਾਨ ਕਰਨਾ ਹੈ ਜੋ ਜੀਵਨ ਨੂੰ ਬਦਲਣ ਦੀ ਸ਼ਕਤੀ ਰੱਖਦੇ ਹਨ ਅਤੇ ਪੁਲਾੜ ਖੋਜ ਦੇ ਸ਼ਾਨਦਾਰ ਖੇਤਰ ਦੇ ਮਾਧਿਅਮ ਨਾਲ ਸਾਨੂੰ ਗਲੋਬਲ ਪੱਧਰ 'ਤੇ ਇਕਜੁਟ ਕਰਦੇ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News