ਗੱਲਬਾਤ ਸਫਲ ਰਹੀ ਤਾਂ ਖੁੱਲ੍ਹੇਗਾ ''ਸ਼ਾਹੀਨ ਬਾਗ'', ਦਿੱਲੀ ਵਾਸੀਆਂ ਨੂੰ ਮਿਲੇਗੀ ਰਾਹਤ

02/19/2020 6:14:36 PM

ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ 'ਚ ਪਿਛਲੇ ਕਰੀਬ 2 ਮਹੀਨਿਆਂ ਤੋਂ ਪ੍ਰਦਰਸ਼ਨ ਹੋ ਰਿਹਾ ਹੈ। ਰਾਹ ਖੁੱਲ੍ਹਵਾਉਣ ਲਈ ਸੁਪਰੀਮ ਕੋਰਟ ਵਲੋਂ ਨਿਯੁਕਤ ਵਾਰਤਾਕਾਰ (ਗੱਲਬਾਤ ਕਰਨ ਵਾਲੇ) ਸੀਨੀਅਰ ਵਕੀਲ ਸੰਜੇ ਹੇਗੜੇ ਅਤੇ ਸੀਨੀਅਰ ਵਕੀਲ ਸਾਧਨਾ ਰਾਮਚੰਦਨ ਬੁੱਧਵਾਰ ਭਾਵ ਅੱਜ ਸ਼ਾਹੀਨ ਬਾਗ ਪੁੱਜੇ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਸੁਲਹਾ ਦੇ ਫਾਰਮੂਲੇ 'ਤੇ ਗੱਲਬਾਤ ਕੀਤੀ। ਇਸ ਤੋਂ ਬਾਅਦ ਦੋਵੇਂ ਵਾਰਤਾਕਾਰ ਵਾਪਸ ਪਰਤ ਆਏ। ਦੋਹਾਂ ਵਕੀਲਾਂ ਨੇ ਕਿਹਾ ਕਿ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ 'ਤੇ ਬੈਠੀਆਂ ਮਾਂਵਾਂ, ਭੈਣਾਂ ਅਤੇ ਨਾਗਰਿਕਾਂ ਨਾਲ ਪਹਿਲੀ ਮੁਲਾਕਾਤ ਕੀਤੀ। ਅੱਜ ਗੱਲ ਪੂਰੀ ਨਹੀਂ ਹੋ ਸਕੀ, ਅਜੇ ਸ਼ੁਰੂਆਤ ਹੀ ਹੋਈ ਹੈ। ਅਸੀਂ ਕੱਲ ਮੁੜ ਉੱਥੋਂ ਜਾਵਾਂਗੇ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਤੋਂ ਪੁੱਛਿਆ ਕਿ ਰਾਹ ਕਿਵੇਂ ਖੁੱਲ੍ਹੇਗਾ, ਤਾਂ ਪ੍ਰਦਰਸ਼ਨਕਾਰੀਆਂ ਨੇ ਜਵਾਬ ਦਿੱਤਾ ਕਿ ਜਦੋਂ ਤਕ ਨਾਗਰਿਕਤਾ ਸੋਧ ਕਾਨੂੰਨ ਨੂੰ ਵਾਪਸ ਨਹੀਂ ਲਿਆ ਜਾਂਦਾ ਹੈ, ਉਦੋਂ ਤਕ ਅਸੀਂ ਇਕ ਇੰਚ ਵੀ ਪਿੱਛੇ ਨਹੀਂ ਹਟਾਂਗੇ।

PunjabKesari

ਪ੍ਰਦਰਸ਼ਨਕਾਰੀਆਂ ਨੇ ਆਪਣੀ ਭੜਾਸ ਕੱਢਿਆ ਕਿਹਾ ਕਿ ਸਾਡੇ 'ਤੇ ਦੇਸ਼ਧਰੋਹ ਦਾ ਦੋਸ਼ ਲਾਇਆ ਜਾ ਰਿਹਾ ਹੈ। ਕੁਝ ਲੋਕਾਂ ਸਾਨੂੰ ਗੋਲੀ ਮਾਰਨਾ ਚਾਹੁੰਦੇ ਹਨ। ਹਾਲਾਂਕਿ ਦੋਹਾਂ ਵਾਰਤਾਕਾਰ ਵਕੀਲਾਂ ਨੇ ਕਿਹਾ ਕਿ ਕੀ ਤੁਸੀਂ ਸੁਪਰੀਮ ਕੋਰਟ ਦਾ ਫੈਸਲਾ ਪੜ੍ਹਿਆ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਦੀ ਇਜਾਜ਼ਤ ਸਾਰਿਆਂ ਨੂੰ ਹੈ ਪਰ ਕਿਸੇ ਨੂੰ ਰਾਹ ਰੋਕਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਕੋਲ ਸਮਾਂ ਹੈ, ਅਸੀਂ ਤੁਹਾਨੂੰ ਸੁਣਨ ਆਏ ਹਾਂ। ਪ੍ਰਦਰਸ਼ਨ ਤੋਂ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਗੱਲਬਾਤ ਜ਼ਰੀਏ ਹੀ ਕਿਸੇ ਮੁੱਦੇ ਦਾ ਹੱਲ ਕੱਢਿਆ ਜਾ ਸਕਦਾ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਕੁਝ ਸ਼ਰਤਾਂ ਵਾਰਤਾਕਾਰ ਅੱਗੇ ਰੱਖੀਆਂ। ਇੱਥੇ ਦੱਸ ਦੇਈਏ ਕਿ ਸੀ. ਏ. ਏ. ਦੇ ਵਿਰੋਧ 'ਚ 67 ਦਿਨਾਂ ਤੋਂ ਸ਼ਾਹੀਨ ਬਾਗ 'ਚ ਧਰਨਾ ਪ੍ਰਦਰਸ਼ਨ ਜਾਰੀ ਹੈ। ਸੁਪਰੀਮ ਕੋਰਟ 'ਚ ਇਸ ਮਾਮਲੇ 'ਚ ਸੁਣਵਾਈ ਵੀ ਜਾਰੀ ਹੈ ਪਰ ਕੋਈ ਅੰਤਿਮ ਆਦੇਸ਼ ਜਾਰੀ ਨਹੀਂ ਕੀਤਾ ਗਿਆ।


Tanu

Content Editor

Related News