ਭਾਰਤ ਦੀ ਪ੍ਰਧਾਨਗੀ ਹੇਠ ਜੀ-20 ਦੀ 'ਇਤਿਹਾਸਿਕ ਸਫਲਤਾ 'ਤੇ ਅਮਿਤ ਸ਼ਾਹ ਨੇ PM ਮੋਦੀ ਨੂੰ ਦਿੱਤੀ ਵਧਾਈ

Sunday, Sep 10, 2023 - 07:20 PM (IST)

ਭਾਰਤ ਦੀ ਪ੍ਰਧਾਨਗੀ ਹੇਠ ਜੀ-20 ਦੀ 'ਇਤਿਹਾਸਿਕ ਸਫਲਤਾ 'ਤੇ ਅਮਿਤ ਸ਼ਾਹ ਨੇ PM ਮੋਦੀ ਨੂੰ ਦਿੱਤੀ ਵਧਾਈ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੀ 'ਇਤਿਹਾਸਿਕ ਸਫਲਤਾ' ਲਈ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਿਖਰ ਸੰਮੇਲਨ ਦੇਸ਼ ਦੇ ਹਰ ਉਸ ਨਾਗਰਿਕ ਲਈ ਇਕ ਅਮਿਟ ਛਾਪ ਛੱਡ ਗਿਆ ਹੈ ਜੋ ਭਾਰਤੀ ਪਰੋਪਕਾਰੀ ਸੱਭਿਆਚਾਰਕ ਮੁੱਲਾਂ ਦੀ ਮਹਾਨਤਾ 'ਚ ਵਿਸ਼ਵਾਸ ਕਰਦਾ ਹੈ। ਜੀ-20 ਸਿਖਰ ਸੰਮੇਲਨ ਐਤਵਾਰ ਨੂੰ ਖ਼ਤ ਹੋ ਗਿਆ। ਉਭਰਦੀ ਅਤੇ ਵਿਕਸਿਤ ਅਰਥਵਿਵਸਥਾਵਾਂ ਦੇ ਸਮੂਹ ਨੇ ਆਮ ਸਹਿਮਤੀ ਰਾਹੀਂ ਨਵੀਂ ਦਿੱਲੀ ਘੌਸ਼ਣਾਪੱਤਰ ਨੂੰ ਅੰਗੀਕਾਰ ਕੀਤਾ ਅਤੇ ਅਫਰੀਕੀ ਸੰਘ ਨੂੰ ਇਸ ਸਮੂਹ ਦੇ ਸਥਾਈ ਮੈਂਬਰ ਦੇ ਰੂਪ 'ਚ ਸ਼ਾਮਲ ਕੀਤਾ। 

ਇਹ ਵੀ ਪੜ੍ਹੋ- G20 Summit: PM ਮੋਦੀ ਨੇ ਕੀਤਾ ਜੀ-20 ਦੀ ਸਮਾਪਤੀ ਦਾ ਐਲਾਨ, ਮੈਂਬਰਾਂ ਨੂੰ ਦਿੱਤਾ ਵੱਡਾ ਸੰਦੇਸ਼

ਸ਼ਾਹ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਜੀ-20 ਦੀ ਸਾਡੀ ਪ੍ਰਧਾਨਗੀ ਦੀ ਇਤਿਹਾਸਿਕ ਸਫਲਤਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਰੇ ਵੱਲੋਂ ਵਧਾਈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਚਾਹੇ ਨਵੀਂ ਦਿੱਲੀ ਘੌਸ਼ਣਾਪੱਤਰ ਨੂੰ ਸਵਿਕਾਰ ਕਰਨਾ ਹੋਵੇ ਜਾਂ ਅਫਰੀਕੀ ਸੰਘ ਨੂੰ ਸਥਾਈ ਮੈਂਬਰ ਦੇ ਰੂਪ 'ਚ ਸ਼ਾਮਲ ਕਰਨਾ ਹੋਵੇ, ਸਿਖਰ ਸੰਮੇਲਨ ਨੇ ਮੋਦੀ ਦੇ 'ਇਕ ਪ੍ਰਿਥਵੀ, ਇਕ ਪਰਿਵਾਰ, ਇਕ ਭਵਿੱਖ' ਦੇ ਦ੍ਰਿਸ਼ਟੀਕੋਣ 'ਤੇ ਖਰ੍ਹਾ ਉਤਰਨ ਵਾਲੇ ਭੂ-ਰਾਜਨੀਤਿਕ ਖੇਤਰਾਂ ਵਿਚ ਵਿਸ਼ਵਾਸ ਦੇ ਪੁਲ ਦਾ ਨਿਰਮਾਣ ਕੀਤਾ। 

ਉਨ੍ਹਾਂ ਕਿਹਾ ਕਿ ਦੁਨੀਆ ਨੂੰ ਇਕ ਬਿਹਤਰ ਸਥਾਨ ਬਣਾਉਣ ਦੇ ਇਕਮਾਤਰ ਮਹੱਤਵਪੂਰਨ ਟੀਚੇ ਨੂੰ ਪ੍ਰਾਪਤ ਕਰਨ ਦੇ ਮਾਰਗ 'ਤੇ ਸਾਰਿਆਂ ਨੂੰ ਇਕਜੁਟ ਕਰਦੇ ਹੋਏ ਸਿਖਰ ਸੰਮੇਲਨ ਸਾਡੇ ਦੇਸ਼ ਦੇ ਹਰ ਨਾਗਰਿਕ ਲਈ ਇਕ ਅਮਿਟ ਛਾਪ ਛੱਡ ਗਿਆ ਹੈ ਜੋ ਸਾਡੇ ਉਦਾਰ ਸੱਭਿਆਚਾਰ ਮੁੱਲਾਂ ਦੀ ਮਹਾਨਤਾ 'ਚ ਵਿਸ਼ਵਾਸ ਕਰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News