ਭਾਰਤ ਨਾ ਕਦੇ ਹਿੰਦੂ ਰਾਸ਼ਟਰ ਸੀ, ਨਾ ਹੈ ਅਤੇ ਨਾ ਕਦੇ ਬਣੇਗਾ : ਸ਼ਫੀਕੁਰ ਰਹਿਮਾਨ ਬਰਕ
Friday, Feb 17, 2023 - 11:24 AM (IST)
ਸੰਭਲ- ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਸਵਾਮੀ ਯਤਿੰਦਰਾਨੰਦ ਗਿਰੀ ਦੇ ਬੁੱਧਵਾਰ ਨੂੰ ਇਸਲਾਮ ਨੂੰ ਲੈ ਕੇ ਦਿੱਤੇ ਗਏ ਬਿਆਨ ’ਤੇ ਪਲਟਵਾਰ ਕਰਦੇ ਹੋਏ ਸੰਭਲ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸ਼ਫੀਕੁਰ ਰਹਿਮਾਨ ਬਰਕ ਨੇ ਕਿਹਾ ਕਿ ਜਦੋਂ ਉਹ ਇਸਲਾਮ ਨੂੰ ਜਾਣਦੇ ਨਹੀਂ ਹਨ ਤਾਂ ਫਿਰ ਅਜਿਹੇ ਬਿਆਨ ਕਿਉਂ ਦੇ ਰਹੇ ਹਨ। ਪਹਿਲਾਂ ਉਹ ਇਸਲਾਮ ਨੂੰ ਸਮਝਣ ਅਤੇ ਕੁਰਾਨ ਨੂੰ ਪੜ੍ਹਨ। ਉਨ੍ਹਾਂ ਨੂੰ ਇਸਲਾਮ ਮੁਤਾਬਕ ਕੋਈ ਵੀ ਬਿਆਨ ਦੇਣ ਦਾ ਹੱਕ ਹਾਸਲ ਨਹੀਂ ਹੈ।
ਉਥੇ ਹੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਭਾਰਤ ਨੂੰ ਹਿੰਦੂ ਰਾਸ਼ਟਰ ਅਤੇ ਸਨਾਤਨ ਨੂੰ ‘ਭਾਰਤ ਦੀ ਆਤਮਾ’ ਦੱਸਦੇ ਹੋਏ ਕਿਹਾ ਕਿ ਭਾਰਤ ਕਦੇ ਇਤਿਹਾਸ ਵਿਚ ਹਿੰਦੂ ਰਾਸ਼ਟਰ ਨਹੀਂ ਸੀ, ਨਾ ਹੁਣ ਹੈ ਅਤੇ ਨਾ ਹੀ ਅੱਗੇ ਕਦੇ ਹੋਵੇਗਾ।
ਕੁਰਾਨ ਸ਼ਰੀਫ ਆਸਮਾਨੀ ਕਿਤਾਬ ਹੈ। ਨਾ ਕੇ ਕਿਸੇ ਇਨਸਾਨ ਦੁਆਰਾ ਲਿਖੀ ਗਈ ਹੈ। ਇਸਲਾਮ ਅੱਲ੍ਹਾ ਦਾ ਮਜ਼੍ਹਬ ਹੈ। ਇਸਲਾਮ ਕਿਸੇ ਦੇ ਦਬਾਅ ਨਾਲ ਨਹੀਂ ਬਣਿਆ। ਸ਼ਫੀਕੁਰ ਰਹਿਮਾਨ ਬਰਕ ਨੇ ਕਿਹਾ ਕਿ ਯੋਗੀ ਜੀ ਸਾਡੇ ਚੰਗੇ ਦੋਸਤ ਹਨ। ਅਸੀਂ 4 ਵਾਰ ਸਦਨ ਦੇ ਮੈਂਬਰ ਰਹੇ ਹਾਂ।
ਉਨ੍ਹਾਂ ਕੋਲੋਂ ਅਜਿਹੀਆਂ ਬਚਕਾਨਾ ਗੱਲਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਹ ਗੱਲ ਉਨ੍ਹਾਂ ਨੂੰ ਵੀ ਪਤਾ ਹੈ ਕਿ ਇਸਲਾਮ ਕਿਸੇ ਦੀ ਬੁਰਾਈ ਨਹੀਂ ਕਰਦਾ ਹੈ। ਇਸਲਾਮ ਅੱਲ੍ਹਾ ਦਾ ਪੈਗਾਮ ਦਿੰਦਾ ਹੈ। ਹਰ ਮੁਲਕ ’ਚ ਇਸਲਾਮ ਮੌਜੂਦ ਹੈ, ਜਿਸ ਤੋਂ ਸਾਰੇ ਦੇਸ਼ਾਂ ਨੂੰ ਸ਼ਿਫਾ ਮਿਲਦਾ ਹੈ, ਇਸਲਾਮ ਨਫਰਤ ਨਹੀਂ, ਪਿਆਰ ਵੰਡਦਾ ਹੈ।