DSGMC ਨੇ ਦਿਗਵਿਜੇ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ

Wednesday, May 06, 2020 - 12:43 PM (IST)

DSGMC ਨੇ ਦਿਗਵਿਜੇ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਨੇ ਮਹਾਰਾਸ਼ਟਰ ਦੇ ਨਾਂਦੇੜ 'ਚ ਫਸੇ ਸਿੱਖ ਸ਼ਰਧਾਲੂਆਂ ਦੀ ਤੁਲਨਾ ਤਬਲੀਗੀ ਜਮਾਤ ਨਾਲ ਕਰਨ 'ਤੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਵਿਰੁੱਧ ਦਿੱਲੀ ਪੁਲਸ 'ਚ ਸ਼ਿਕਾਇਤ ਕਰ ਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਟਵੀਟ ਕਰ ਕੇ ਨਾਂਦੇੜ 'ਚ ਫਸੇ ਸਿੱਖ ਸ਼ਰਧਾਲੂਆਂ ਦੀ ਤੁਲਨਾ ਤਬਲੀਗੀ ਜਮਾਤ ਨਾਲ ਕੀਤੀ ਸੀ। ਸਿੱਖ ਭਾਈਚਾਰੇ ਨੇ ਇਸ 'ਤੇ ਸਖਤ ਨਾਰਾਜ਼ਗੀ ਜਤਾਈ ਹੈ। ਅਜਿਹੀਆਂ ਰਿਪੋਰਟਾਂ ਹਨ ਕਿ ਨਾਂਦੇੜ ਤੋਂ ਸਿੱਖ ਸ਼ਰਧਾਲੂਆਂ ਨੂੰ ਪੰਜਾਬ ਲਿਆਉਣ 'ਤੇ ਇਨਾਂ 'ਚੋਂ ਵੱਡੀ ਗਿਣਤੀ 'ਚ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ।

ਇਸ ਤੋਂ ਬਾਅਦ ਪੰਜਾਬ 'ਚ ਵਾਇਰਸ ਪੀੜਤਾਂ ਦੀ ਗਿਣਤੀ 'ਚ ਵਾਧਾ ਹੋਇਆ ਸੀ। ਕਮੇਟੀ ਦੇ ਦਿੱਲੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿਗਵਿਜੇ ਦੇ ਬਿਆਨ 'ਤੇ ਸਖਤ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਭਾਵਨਾਵਾਂ ਭੜਕਾਉਣ ਦੀ ਗੰਦੀ ਰਾਜਨੀਤੀ ਹੈ। ਉਨਾਂ ਨੇ ਕਿਹਾ ਕਿ ਨਾਂਦੇੜ ਤੋਂ ਮਹਾਰਾਸ਼ਟਰ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਭੇਜਿਆ ਸੀ, ਇਹ ਕੋਈ ਉੱਥੋਂ ਦੌੜੇ ਨਹੀਂ ਹਨ ਪਰ ਕਾਂਗਰਸ ਨੇਤਾ ਨੇ ਸਿੱਖ ਸਮਾਜ ਦੀ ਗਲਤ ਅਕਸ ਪੇਸ਼ ਕੀਤੀ ਹੈ। ਦਿਗਵਿਜੇ ਨੇ ਕਿਹਾ ਕਿ ਕਮੇਟੀ ਨੇ ਪੁਲਸ 'ਚ ਸ਼ਿਕਾਇਤ ਦੇ ਕੇ ਕਾਂਗਰਸ ਨੇਤਾ 'ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।


author

DIsha

Content Editor

Related News