SFJ ਕੈਨੇਡਾ 'ਚ ਮੁੜ ਰੈਫਰੰਡਮ ਦੀ ਕਰ ਰਿਹੈ ਤਿਆਰੀ, ਸਖ਼ਤ ਐਕਸ਼ਨ ਦੀ ਰੌਂਅ 'ਚ ਭਾਰਤ
Saturday, Oct 28, 2023 - 12:40 PM (IST)
![SFJ ਕੈਨੇਡਾ 'ਚ ਮੁੜ ਰੈਫਰੰਡਮ ਦੀ ਕਰ ਰਿਹੈ ਤਿਆਰੀ, ਸਖ਼ਤ ਐਕਸ਼ਨ ਦੀ ਰੌਂਅ 'ਚ ਭਾਰਤ](https://static.jagbani.com/multimedia/2023_10image_15_34_433357967sfj1.jpg)
ਨਵੀਂ ਦਿੱਲੀ- ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ ਉਤਸ਼ਾਹਤ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਅਗਲੇ ਸਾਲ ਪੂਰੇ ਕੈਨੇਡਾ 'ਚ ਖਾਲਿਸਤਾਨ ਜਨਮਤ ਸੰਗ੍ਰਹਿ ਦੀ ਯੋਜਨਾ ਬਣਾ ਰਿਹਾ ਹੈ। ਇਹ ਪ੍ਰਕਿਰਿਆ 2025 ਤੱਕ ਜਾਰੀ ਰਹੇਗੀ, ਕਿਉਂਕਿ ਕੈਨੇਡਾ 'ਚ ਅਗਲੇ ਸਾਲ ਚੋਣਾਂ ਹੋਣ ਦੀ ਉਮੀਦ ਹੈ ਤਾਂ ਕਿ ਸੰਭਾਵਿਤ ਰੂਪ ਨਾਲ ਅਗਲੇ ਸਾਲ ਹੋਣ ਜਾ ਰਹੀਆਂ ਚੋਣਾਂ 'ਚ ਗ੍ਰੇਟਰ ਟੋਰਾਂਟੋ, ਜੀ.ਟੀ.ਏ., ਮੈਟਰੋ ਵੈਂਕੂਵਰ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਭਾਰਤ 'ਚ 70 ਸ਼ੱਕੀ ਅੱਤਵਾਦੀ ਹੋਏ ਦਾਖ਼ਲ, ਹਾਈ ਅਲਰਟ 'ਤੇ ਏਜੰਸੀਆਂ
ਇਸ ਦੇ ਅਧੀਨ 29 ਅਕਤੂਬਰ ਦਾ ਪੜਾਅ ਬ੍ਰਿਟਿਸ਼ ਕੋਲੰਬੀਆ ਦੇ ਸਰੀ 'ਚ ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ 'ਚ ਆਯੋਜਿਤ ਕੀਤਾ ਜਾਵੇਗਾ, ਜਿਸ ਦੀ ਅਗਵਾਈ 18 ਜੂਨ ਨੂੰ ਮਾਰੇ ਜਾਣ ਤੱਕ ਨਿੱਝਰ ਨੇ ਕੀਤੀ ਸੀ। ਅਸਲ 'ਚ ਜਨਮਤ ਸੰਗ੍ਰਹਿ ਦੇ ਪੋਸਟਰਾਂ 'ਚ ਆਯੋਜਨ ਸਥਾਨ ਨੂੰ ਨਿੱਝਰ ਵੋਟਿੰਗ ਸੈਂਟਰ ਕਿਹਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਖਾਲਿਸਤਾਨੀਆਂ ਖ਼ਿਲਾਫ਼ ਐਕਸ਼ਨ ਲਈ ਹੁਣ ਭਾਰਤ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦਾ ਦਰਵਾਜ਼ਾ ਖੜਕਾ ਸਕਦਾ ਹੈ। ਭਾਰਤ ਦੀ ਕੋਸ਼ਿਸ਼ ਹੈ ਕਿ ਕੈਨੇਡਾ ਖ਼ਿਲਾਫ਼ ਮਨੀ ਲਾਂਡਰਿੰਗ ਅਤੇ ਅੱਤਵਾਦੀ ਵਿੱਤ ਪੋਸ਼ਣ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8