ਦਿੱਲੀ ''ਚ ਦੇਹ ਵਪਾਰ ਦਾ ਪਰਦਾਫਾਸ਼, ਨੌਕਰੀ ਦਾ ਝਾਂਸਾ ਦੇ ਕੇ ਵਿਦੇਸ਼ ਤੋਂ ਲਿਆਂਦੀਆਂ ਗਈਆਂ ਸਨ ਕੁੜੀਆਂ

Sunday, Jul 24, 2022 - 05:03 PM (IST)

ਦਿੱਲੀ ''ਚ ਦੇਹ ਵਪਾਰ ਦਾ ਪਰਦਾਫਾਸ਼, ਨੌਕਰੀ ਦਾ ਝਾਂਸਾ ਦੇ ਕੇ ਵਿਦੇਸ਼ ਤੋਂ ਲਿਆਂਦੀਆਂ ਗਈਆਂ ਸਨ ਕੁੜੀਆਂ

ਨਵੀਂ ਦਿੱਲੀ- ਦਿੱਲੀ ਪੁਲਸ ਦੀ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਨੇ ਵੱਡੀ ਕਾਰਵਾਈ ਕਰਦੇ ਹੋਏ 10 ਹਜ਼ਾਰ ਤੋਂ 25 ਹਜ਼ਾਰ ਰੁਪਏ ਤੱਕ ਦੇਹ ਵਪਾਰ ਲਈ ਵਿਦੇਸ਼ੀ ਕੁੜੀਆਂ ਉਪਲੱਬਧ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਕ ਰਿਪੋਰਟ ਅਨੁਸਾਰ 10 ਔਰਤਾਂ ਨੂੰ ਬਚਾਇਆ ਗਿਆ ਹੈ ਅਤੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਰੀਆਂ ਕੁੜੀਆਂ ਉਜਬੇਕਿਸਤਾਨ ਦੀਆਂ ਰਹਿਣ ਵਾਲੀਆਂ ਹਨ। ਇਨ੍ਹਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਇੱਥੇ ਦੇਹ ਵਪਾਰ ਲਈ ਲਿਆਂਦਾ ਗਿਆ ਸੀ। ਗ੍ਰਿਫ਼ਤਾਰ ਦੋਸ਼ੀਆਂ 'ਚ ਬਿਹਾਰ ਦੇ ਕਟਿਹਾਰ ਵਾਸੀ ਮੁਹੰਮਦ ਅਰੂਪ, ਦਰਭੰਗਾ ਵਾਸੀ ਚੰਦੇ ਸਾਹਨੀ, ਦਿੱਲੀ ਦੇ ਮਾਲਵੀਏ ਨਗਰ ਵਾਸੀ ਅਲੀ ਸ਼ੇਰ, ਤੁਰਕਮੇਨਿਸਤਾਨ ਵਾਸੀ ਜੁਮਏਵ ਅਜੀਜਾ ਅਤੇ ਉਸ ਦਾ ਪਤੀ ਮੇਰੇਡੋਬ ਅਹਿਮਦ ਸ਼ਾਮਲ ਹਨ।

PunjabKesari

ਡੀ.ਸੀ.ਪੀ. ਅਨੁਸਾਰ, ਅਪਰਾਧ ਸ਼ਾਖਾ ਦੀ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਨੂੰ ਸੂਚਨਾ ਮਿਲੀ ਸੀ ਕਿ ਮਾਲਵੀਏ ਨਗਰ ਇਲਾਕੇ 'ਚ ਵਿਦੇਸ਼ੀ ਕੁੜੀਆਂ ਤੋਂ ਦੇਹ ਵਪਾਰ ਕਰਵਾਇਆ ਜਾ ਰਿਹਾ ਹੈ। ਇਸ 'ਤੇ ਸਿਪਾਹੀ ਸੋਹਨ ਵੀਰ ਨਕਲੀ ਗਾਹਕ ਬਣ ਕੇ ਗਿਆ। ਉਸ ਨਾਲ ਏ.ਐੱਸ.ਆਈ. ਰਾਜੇਸ਼ ਗਵਾਹ ਬਣ ਕੇ ਗਏ ਸਨ। ਉਨ੍ਹਾਂ ਨੇ ਏਜੰਟ ਮੁਹੰਮਦ ਅਰੂਪ ਅਤੇ ਚੰਦੇ ਸਾਹਨੀ ਉਰਫ਼ ਰਾਜੂ ਨਾਲ ਗੱਲ ਕੀਤੀ ਤਾਂ ਦੋਹਾਂ ਨੇ ਮਾਲਵੀਏ ਨਗਰ 'ਚ 10 ਵਿਦੇਸ਼ੀ ਕੁੜੀਆਂ ਪਹੁੰਚਾਈਆਂ। ਉਸੇ ਸਮੇਂ ਪੁਲਸ ਨੇ ਟੀਮ ਨੇ ਛਾਪਾ ਮਾਰ ਕੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਨਾਲ ਹੀ ਇਨ੍ਹਾਂ ਵਿਦੇਸ਼ੀ ਕੁੜੀਆਂ ਤੋਂ ਦਸਤਾਵੇਜ਼ ਮੰਗ ਗਏ, ਜੋ ਉਹ ਪੇਸ਼ ਨਹੀਂ ਕਰ ਸਕੀਆਂ। ਡੀ.ਸੀ.ਪੀ. ਨੇ ਦੱਸਿਆ ਕਿ ਹਾਲੇ ਇਹ ਸਾਫ਼ ਨਹੀਂ ਹੋਇਆ ਹੈ ਕਿ ਕੁੜੀਆਂ ਆਪਣੀ ਮਰੀਜ਼ ਨਾਲ ਦੇਹ ਵਪਾਰ ਕਰ ਰਹੀਆਂ ਸਨ ਜਾਂ ਉਨ੍ਹਾਂ ਤੋਂ ਜ਼ਬਰਨ ਇਹ ਕੰਮ ਕਰਵਾਇਆ ਜਾ ਰਿਹਾ ਸੀ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕੁੜੀਆਂ ਭਾਰਤ ਕਦੋਂ ਆਈਆਂ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News