ਵੱਡਾ ਹਾਦਸਾ: ਉਸਾਰੀ ਅਧੀਨ ਇਮਾਰਤ ਦਾ ਹਿੱਸਾ ਡਿੱਗਣ ਕਾਰਨ ਕਈ ਮਜ਼ਦੂਰ ਹੇਠਾਂ ਦੱਬੇ ਗਏ, ਰੈਸਕਿਊ ਆਪ੍ਰੇਸ਼ਨ ਜਾਰੀ
Saturday, Aug 09, 2025 - 11:31 PM (IST)

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਖਾਪਰਖੇੜਾ ਤੋਂ ਕੋਰਾਡੀ ਮੰਦਰ ਰਸਤੇ 'ਤੇ ਸਥਿਤ ਇੱਕ ਨਿਰਮਾਣ ਅਧੀਨ ਗੇਟ ਦਾ ਇੱਕ ਹਿੱਸਾ ਅਚਾਨਕ ਢਹਿ ਗਿਆ। ਹਾਦਸੇ ਸਮੇਂ ਉੱਥੇ ਕੰਮ ਕਰ ਰਹੇ ਕੁਝ ਮਜ਼ਦੂਰਾਂ ਦੇ ਮਲਬੇ ਵਿੱਚ ਫਸਣ ਦਾ ਖਦਸ਼ਾ ਹੈ।
Maharashtra | Portion of an under-construction structure collapsed during the construction of a gate located on Khaparkheda to Koradi Temple route in Nagpur. A few construction workers reportedly trapped. No casualties have been reported so far. NDRF and Police have initiated a…
— ANI (@ANI) August 9, 2025
ਇਹ ਵੀ ਪੜ੍ਹੋ : Swiggy-Zomato 'ਤੇ ਚੱਲ ਰਿਹਾ ਨਵਾਂ ਸਕੈਮ, ਡਿਲੀਵਰੀ ਬੁਆਏ ਕਿਤੇ ਤੁਹਾਨੂੰ ਵੀ ਤਾਂ ਨਹੀਂ ਲਗਾ ਰਹੇ ਚੂਨਾ!
ਮੌਕੇ 'ਤੇ ਰਾਹਤ ਕਾਰਜ ਜਾਰੀ
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ NDRF ਟੀਮ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਨਾਗਪੁਰ ਦੇ ਡੀਸੀਪੀ ਨਿਕੇਤਨ ਕਦਮ ਨੇ ਦੱਸਿਆ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਡੀਸੀਪੀ ਨਿਕੇਤਨ ਕਦਮ ਨੇ ਕਿਹਾ, "ਰਾਹਤ ਕਾਰਜ ਜਾਰੀ ਹੈ ਅਤੇ ਮਲਬਾ ਹਟਾਇਆ ਜਾ ਰਿਹਾ ਹੈ, ਸਾਰੀਆਂ ਜ਼ਰੂਰੀ ਏਜੰਸੀਆਂ ਮੌਕੇ 'ਤੇ ਮੌਜੂਦ ਹਨ।"
ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਕਈ ਸਥਾਨਕ ਲੋਕ ਵੀ ਬਚਾਅ ਕਾਰਜ ਵਿੱਚ ਮਦਦ ਲਈ ਮੌਕੇ 'ਤੇ ਪਹੁੰਚ ਗਏ। ਫਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।