ਕੁਵੈਤ ਅੱਗ ਹਾਦਸੇ ''ਚ ਤਾਮਿਲਨਾਡੂ ਦੇ ਸੱਤ ਲੋਕਾਂ ਦੀ ਮੌਤ, CM ਸਟਾਲਿਨ ਨੇ ਕੀਤਾ ਰਾਹਤ ਦਾ ਐਲਾਨ
Friday, Jun 14, 2024 - 12:48 AM (IST)
ਚੇਨਈ— ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਵੀਰਵਾਰ ਨੂੰ ਕਿਹਾ ਕਿ ਕੁਵੈਤ ਅੱਗ 'ਚ ਮਾਰੇ ਗਏ ਲੋਕਾਂ 'ਚ ਤਾਮਿਲਨਾਡੂ ਦੇ 7 ਲੋਕ ਸ਼ਾਮਲ ਹਨ ਅਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਚੇਨਈ ਲਿਆਉਣ ਦੇ ਪ੍ਰਬੰਧ ਕੀਤੇ ਗਏ ਹਨ। ਸਟਾਲਿਨ ਨੇ ਕਿਹਾ ਕਿ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਕੁਵੈਤ ਦੇ ਇੱਕ ਸ਼ਹਿਰ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਲੋਕਾਂ ਦੀ ਮੌਤ 'ਤੇ ਦੁੱਖ ਅਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕੀਤੀ ਅਤੇ ਸੂਬੇ ਦੇ ਹਰੇਕ ਪ੍ਰਭਾਵਿਤ ਨੂੰ ਪਰਿਵਾਰ ਨੂੰ 5-5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਆਦੇਸ਼ ਦਿੱਤਾ।
ਇਹ ਵੀ ਪੜ੍ਹੋ- ਕੁਵੈਤ ਅੱਗ ਹਾਦਸਾ : ਭਾਰਤੀਆਂ ਦੀਆਂ ਲਾਸ਼ਾਂ ਵਾਪਸ ਲਿਆਉਣ ਲਈ ਏਅਰ ਫੋਰਸ ਦਾ ਜਹਾਜ਼ ਤਿਆਰ
ਸਟਾਲਿਨ ਨੇ ਇੱਥੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਜ਼ਖਮੀਆਂ ਦੇ ਇਲਾਜ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ। ਮ੍ਰਿਤਕਾਂ ਦੀ ਪਛਾਣ ਥੂਥੂਕੁਡੀ ਦੇ ਵੀਰਾਸਾਮੀ ਮਰਿਯੱਪਨ, ਤਿਰੂਚਿਰਾਪੱਲੀ ਦੇ ਈ ਰਾਜੂ, ਕੁੱਡਲੋਰ ਦੇ ਕ੍ਰਿਸ਼ਨਾਮੂਰਤੀ ਚਿਨਾਦੁਰਾਈ, ਚੇਨਈ ਦੇ ਰੋਯਾਪੁਰਮ ਦੇ ਸ਼ਿਵਸ਼ੰਕਰਨ ਗੋਵਿੰਦਨ, ਤੰਜਾਵੁਰ ਦੇ ਪੀ ਰਿਚਰਡ, ਰਾਮਨਾਥਪੁਰਮ ਦੇ ਕਰੁਪੰਨਨ ਰਾਮੂ ਅਤੇ ਵਿਲੂਪੁਰ ਦੇ ਮੁਹੰਮਦ ਸ਼ਰੀਫ ਵਜੋਂ ਹੋਈ ਹੈ।
ਇਹ ਵੀ ਪੜ੍ਹੋ- 2019 ਦੇ ਮੁਕਾਬਲੇ ਹਰਿਆਣਾ 'ਚ 19.18 ਫੀਸਦੀ ਵਧਿਆ ਕਾਂਗਰਸ ਦਾ ਵੋਟ ਬੈਂਕ
ਤਾਮਿਲਨਾਡੂ ਦੇ ਘੱਟ ਗਿਣਤੀ ਭਲਾਈ ਅਤੇ ਗੈਰ-ਨਿਵਾਸੀ ਤਾਮਿਲ ਭਲਾਈ ਮੰਤਰੀ ਕੇ.ਐਸ. ਮਸਤਾਨ ਨੇ ਕਿਹਾ ਕਿ ਮੁੱਖ ਮੰਤਰੀ ਸਟਾਲਿਨ ਦੀਆਂ ਹਦਾਇਤਾਂ ਅਨੁਸਾਰ ਲਾਸ਼ਾਂ ਨੂੰ ਵਾਪਸ ਲਿਆਉਣ ਅਤੇ ਜ਼ਖਮੀਆਂ ਦੇ ਇਲਾਜ ਲਈ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ। ਕੁਵੈਤ ਦੇ ਦੱਖਣੀ ਅਹਿਮਦੀ ਗਵਰਨਰੇਟ ਦੇ ਮੰਗਾਫ ਇਲਾਕੇ 'ਚ ਇਕ ਛੇ ਮੰਜ਼ਿਲਾ ਇਮਾਰਤ 'ਚ ਬੁੱਧਵਾਰ ਤੜਕੇ ਅੱਗ ਲੱਗ ਗਈ। ਇਸ ਹਾਦਸੇ ਵਿੱਚ 40 ਭਾਰਤੀਆਂ ਸਮੇਤ 49 ਵਿਦੇਸ਼ੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ 50 ਹੋਰ ਜ਼ਖਮੀ ਹੋ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e