ਗਣਤੰਤਰ ਦਿਹਾੜੇ ''ਤੇ ਹਰਿਆਣਾ ਨੂੰ ਸੌਗਾਤ, 7 ਨਵੇਂ ਪ੍ਰੋਜੈਕਟ ਕੀਤੇ ਸ਼ੁਰੂ
Saturday, Jan 27, 2018 - 10:54 AM (IST)
ਚੰਡੀਗੜ੍ਹ — 69ਵੇਂ ਗਣਤੰਤਰ ਦਿਵਸ 'ਤੇ ਹਰਿਆਣੇ 'ਚ 7 ਨਵੇਂ ਰੇਲ ਪ੍ਰੋਜੈਕਟਾਂ ਅਤੇ 7 ਸਟਾਰ ਰੇਣਬੋ ਪੇਂਡੂ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਮੁੱਖ ਮੰਤਰੀ ਮਨੋਹਰ ਲਾਲ ਨੇ ਰੋਹਤਕ 'ਚ ਗਣਤੰਤਰ ਦਿਹਾੜੇ ਪ੍ਰੋਗਰਾਮ ਦੌਰਾਨ ਇਨ੍ਹਾਂ ਪ੍ਰੋਜੈਕਟਾਂ ਦਾ ਐਲਾਨ ਕੀਤਾ। ਦੂਜੇ ਪਾਸੇ ਰੇਵਾੜੀ 'ਚ ਉਮ ਪ੍ਰਕਾਸ਼ ਧਨਖੜ੍ਹ ਨੇ 7 ਸਟਾਰ ਯੋਜਨਾ ਦੀ ਸ਼ੁਰੂਆਤ ਕੀਤੀ।
ਮੁੱਖ ਮੰਤਰੀ ਨੇ ਰੋਹਤਕ ਵਿਚ ਝੰਡਾ ਲਹਿਰਾਇਆ ਅਤੇ ਪਰੇਡ ਦੀ ਸਲਾਮੀ ਲੈ ਕੇ ਸ਼ਹੀਦਾਂ ਨੂੰ ਸਲਾਮ ਕੀਤਾ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਮਾਤਾ ਨੂੰ ਅਜ਼ਾਦ ਕਰਵਾਉਣ, ਆਤਮ-ਨਿਰਭਰ ਹੋਣ ਅਤੇ ਮਾਣ ਵਧਾਉਣ 'ਚ ਹਰਿਆਣੇ ਦੇ ਲੋਕ ਕਦੇ ਪਿੱਛੇ ਨਹੀਂ ਰਹੇ। ਇਸ ਮੌਕੇ ਮੁੱਖ ਮੰਤਰੀ ਨੇ 7 ਨਵੇਂ ਰੇਲਵੇ ਪ੍ਰੋਜੈਕਟਾਂ ਦੀ ਸੰਭਾਵਨਾ ਨੂੰ ਤਿਆਰ ਕਰਨ ਦੇ ਕੰਮ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ।
ਇਸ ਤੋਂ ਇਲਾਵਾ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਰੇਵਾੜੀ 'ਚ ਗਣਤੰਤਰ ਦਿਹਾੜੇ ਮੌਕੇ 7 ਤਾਰਾ ਯੋਜਨਾ ਸ਼ੁਰੂ ਕੀਤੀ। ਇਸ ਦੇ ਤਹਿਤ 7 ਤਾਰੇ ਪ੍ਰਾਪਤ ਕਰਨ ਵਾਲੇ ਪਿੰਡ ਰੇਨਬੋ ਪਿੰਡ ਹੋਣਗੇ ਅਤੇ ਅਜਿਹੇ ਪਿੰਡਾਂ ਨੂੰ ਪੰਚਾਇਤ ਵਿਭਾਗ ਵਲੋਂ ਵਿਸ਼ੇਸ਼ ਗ੍ਰਾਂਟ ਮਿਲੇਗੀ।
