ਜੰਮੂ-ਕਸ਼ਮੀਰ: 150 ਫੁੱਟ ਡੂੰਘੀ ਖੱਡ ’ਚ ਡਿੱਗੀ ਕਾਰ, 7 ਲੋਕ ਜ਼ਖਮੀ

07/06/2022 3:22:16 PM

ਜੰਮੂ- ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ’ਤੇ ਰਾਮਬਨ ਜ਼ਿਲ੍ਹੇ ’ਚ ਇਕ ਕਾਰ 150 ਫੁੱਟ ਡੂੰਘੀ ਖੱਡ ’ਚ ਡਿੱਗੀ, ਜਿਸ ਕਾਰਨ ਉਸ ’ਚ ਸਵਾਰ 4 ਔਰਤਾਂ ਸਮੇਤ 7 ਲੋਕ ਜ਼ਖਮੀ ਹੋ ਗਏ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਰ ਜੰਮੂ ਤੋਂ ਸ਼੍ਰੀਨਗਰ ਵੱਲ ਜਾ ਰਹੀ ਸੀ, ਤਾਂ ਬਨਿਹਾਲ ਦੇ ਖਾਰਪੋਰਾ ਪਿੰਡ ਕੋਲ ਇਹ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਸ ਮੁਤਾਬਕ ਡਰਾਈਵਰ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਅਤੇ ਕੰਟਰੋਲ ਗੁਆ ਦੇਣ ਕਾਰਨ ਕਾਰ ਸੜਕ ਤੋਂ ਫਿਸਲ ਕੇ ਖੱਡ ’ਚ ਡਿੱਗ ਗਈ।

ਹਾਦਸੇ ’ਚ ਸ਼੍ਰੀਨਗਰ ਦੇ ਰਹਿਣ ਵਾਲੇ ਕੈਬ ਡਰਾਈਵਰ ਆਬਿਦ ਅਹਿਮਦ ਡਾਰ, ਰਾਮਸੂ ਦੇ ਜਹਾਂਗੀਰ ਅਹਿਮਦ ਅਤੇ ਉਨ੍ਹਾਂ ਦੇ ਭਰਾ ਫਾਰੂਕ ਅਹਿਮਦ, ਸ਼ੇਰ-ਬੀਬੀ ਦੀ ਹਫੀਜਾ ਬੇਗਮ ਅਤੇ ਉਨ੍ਹਾਂ ਦੀ ਭੈਣ ਅਲੀਜਾ ਬਾਨੋ ਅਤੇ ਸ਼ਕੀਲਾ ਬਾਨੋ ਅਤੇ ਸ਼ਾਜੀਆ ਬਾਨੋ ਨੂੰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ’ਚੋਂ ਤਿੰਨ ਨੂੰ ਇਲਾਜ ਲਈ ਅਨੰਤਨਾਗ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਟਰਾਂਸਫਰ ਕਰ ਦਿੱਤਾ ਗਿਆ ਹੈ।


Tanu

Content Editor

Related News