ਤਾਲਾਬ ''ਚੋਂ ਮਿੱਟੀ ਕੱਢਣ ਗਏ 7 ਬੱਚੇ ਡੁੱਬੇ, 5 ਮਾਸੂਮਾਂ ਦੀ ਮੌਤ

Thursday, Jun 03, 2021 - 01:30 PM (IST)

ਤਾਲਾਬ ''ਚੋਂ ਮਿੱਟੀ ਕੱਢਣ ਗਏ 7 ਬੱਚੇ ਡੁੱਬੇ, 5 ਮਾਸੂਮਾਂ ਦੀ ਮੌਤ

ਗੋਂਡਾ- ਉੱਤਰ ਪ੍ਰਦੇਸ਼ 'ਚ ਗੋਂਡਾ ਜ਼ਿਲ੍ਹੇ ਦੇ ਖੋੜਾਰੇ ਥਾਣਾ ਖੇਤਰ ਦੇ ਰਸੂਲਪੁਰ ਖਾਨ ਪਿੰਡ 'ਚ ਤਾਲਾਬ 'ਚੋਂ ਮਿੱਟੀ ਕੱਢਣ ਗਏ ਤਿੰਨ ਕੁੜੀਆਂ ਅਤੇ 2 ਮੁੰਡਿਆਂ ਸਮੇਤ 5 ਮਾਸੂਮ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਬੁਲਾਰੇ ਅਨੁਸਾਰ, ਰਸੂਲਪੁਰ ਖਾਨ ਪਿੰਡ ਦੇ ਰਹਿਣ ਵਾਲੇ ਇਕ ਹੀ ਪਰਿਵਾਰ ਦੇ 7 ਬੱਚੇ ਤਾਲਾਬ 'ਚੋਂ ਮਿੱਟੀ ਕੱਢਣ ਗਏ ਸਨ ਕਿ ਮਿੱਟੀ ਕੱਢਦੇ ਸਮੇਂ ਪੈਰ ਫਿਸਲਣ ਕਾਰਨ ਚੰਚਲ ਨਾਮੀ ਬੱਚਾ ਤਾਲਾਬ 'ਚ ਜਾ ਡਿੱਗਿਆ।

7 ਬੱਚੇ ਇਕ-ਦੂਜੇ ਨੂੰ ਬਚਾਉਣ ਦੇ ਚੱਕਰ 'ਚ ਡੂੰਘਏ ਪਾਣੀ 'ਚ ਜਾ ਡੁੱਬੇ। ਰੋਲਾ ਸੁਣ ਨੇੜੇ-ਤੇੜੇ ਮੌਜੂਦ ਪਿੰਡ ਵਾਸੀਆਂ ਨੇ ਬੱਚਿਆਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ 5 ਬੱਚਿਆਂ ਦੀ ਮੌਤ ਹੋ ਚੁਕੀ ਸੀ। 2 ਸੁਰੱਖਿਅਤ ਨਿਕਲੇ। ਬੱਚਿਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ 'ਚ ਚੰਚਲ (8) ਅਤੇ ਉਸ ਦਾ ਸਕਾ ਭਰਾ ਸ਼ਿਵਾਕਾਂਤ (6), ਰਾਗਨੀ (8) ਅਤੇ ਉਸ ਦੀ ਸਕੀ ਭੈਣ ਪ੍ਰਕਾਸ਼ਨੀ (10) ਅਤੇ ਚਚੇਰਾ ਭਰਾ ਮੁਸਕਾਨ (12) ਹੈ। ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।


author

DIsha

Content Editor

Related News