ਜੈਪੁਰ ਦੇ ਏਕੀਕ੍ਰਿਤ ਏਅਰ ਕਾਰਗੋ ਟਰਮੀਨਲ ''ਤੇ ਸੇਵਾਵਾਂ ਹੋਈਆਂ ਸ਼ੁਰੂ, ਕਿਸਾਨਾਂ ਦੀ ਵਧੇਗੀ ਆਮਦਨ

Tuesday, Jun 01, 2021 - 07:36 PM (IST)

ਜੈਪੁਰ ਦੇ ਏਕੀਕ੍ਰਿਤ ਏਅਰ ਕਾਰਗੋ ਟਰਮੀਨਲ ''ਤੇ ਸੇਵਾਵਾਂ ਹੋਈਆਂ ਸ਼ੁਰੂ, ਕਿਸਾਨਾਂ ਦੀ ਵਧੇਗੀ ਆਮਦਨ

ਨਵੀਂ ਦਿੱਲੀ (ਵਾਰਤਾ) - ਜੈਪੁਰ ਹਵਾਈ ਅੱਡੇ 'ਤੇ ਨਵੇਂ ਨਿਰਮਿਤ ਏਕੀਕ੍ਰਿਤ ਏਅਰ ਕਾਰਗੋ ਟਰਮੀਨਲ ਤੋਂ ਘਰੇਲੂ ਕਾਰਗੋ ਸੇਵਾ ਅੱਜ ਸ਼ੁਰੂ ਹੋਈ। ਜੈਪੁਰ ਏਅਰਪੋਰਟ ਦੇ ਡਾਇਰੈਕਟਰ ਜੇ.ਐੱਸ. ਬਲਹਾਰਾ ਨੇ ਨਵੇਂ ਕਾਰਗੋ ਟਰਮੀਨਲ ਦਾ ਉਦਘਾਟਨ ਕੀਤਾ। ਏਅਰਪੋਰਟ ਅਥਾਰਟੀ ਆਫ ਇੰਡੀਆ, ਜੋ ਹਵਾਈ ਅੱਡੇ ਦਾ ਸੰਚਾਲਨ ਕਰਦੀ ਹੈ, ਨੇ ਕਿਹਾ ਕਿ ਕਾਰਗੋ ਸੇਵਾ ਦੀ ਵੱਧ ਰਹੀ ਮੰਗ ਦੇ ਮੱਦੇਨਜ਼ਰ ਰਾਜਸਥਾਨ ਵਿਚ ਘਰੇਲੂ ਮਾਲ ਅਤੇ ਅੰਤਰਰਾਸ਼ਟਰੀ ਕਾਰਗੋ ਲਈ ਢੁਕਵੇਂ ਢਾਂਚੇ ਅਤੇ ਸਹੂਲਤਾਂ ਦੀ ਘਾਟ ਹੈ।

ਲਗਭਗ 21 ਕਰੋੜ ਰੁਪਏ ਦੀ ਲਾਗਤ ਨਾਲ ਕਾਰਗੋ ਟਰਮੀਨਲ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਵਿਚ ਢੁਕਵੀਂ ਜਗ੍ਹਾ ਅਤੇ ਕਾਰਗੋ ਲਈ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਲਗਭਗ 13,000 ਵਰਗ ਮੀਟਰ ਦੇ ਖੇਤਰ ਵਿਚ ਬਣਾਇਆ ਗਿਆ ਇਹ ਏਕੀਕ੍ਰਿਤ ਏਅਰ ਕਾਰਗੋ ਟਰਮੀਨਲ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਕਾਰਗੋ ਨੂੰ ਸੰਭਾਲਣ ਦੇ ਯੋਗ ਹੋਵੇਗਾ। ਕਾਰਗੋ ਟਰਮੀਨਲ ਦਾ ਕਾਰੋਬਾਰ ਸੰਭਾਲਣ ਲਈ ਜ਼ਮੀਨੀ ਮੰਜ਼ਲ 'ਤੇ ਲਗਭਗ 6,600 ਵਰਗ ਮੀਟਰ ਦਾ ਖੇਤਰਫਲ ਹੋਵੇਗਾ। 

ਰਾਜਸਥਾਨ ਦੇ ਤਾਪਮਾਨ ਅਤੇ ਕਾਰਗੋ ਦੇ ਸੁਭਾਅ ਨੂੰ ਧਿਆਨ ਵਿਚ ਰੱਖਦੇ ਹੋਏ ਕਾਰਗੋ ਦੇ ਚਾਰ ਭਾਗਾਂ ਵਿਚ ਕੋਲਡ ਸਟੋਰੇਜ ਦੀ ਸਹੂਲਤ ਦਿੱਤੀ ਗਈ ਹੈ। ਹੁਣ ਸਬਜ਼ੀਆਂ, ਫਲ ਅਤੇ ਦਵਾਈਆਂ ਨੂੰ ਉਚਿਤ ਤਾਪਮਾਨ ਵਿਚ ਸਟੋਰ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਸਾਮਾਨ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। 

ਇਸ ਨਾਲ ਰਾਜਸਥਾਨ ਦੀ ਕ੍ਰਿਸ਼ੀ ਉਪਜ ਮੰਡੀ ਕਮੇਟੀ ਨੂੰ ਫਲ ਅਤੇ ਸਬਜ਼ੀਆਂ ਦੇਸ਼-ਵਿਦੇਸ਼ ਵਿਚ ਵੀ ਭੇਜਣ ਦੀ ਸਹੂਲਤ ਉਪਲਬਧ ਹੋਵੇਗੀ ਅਤੇ ਉਤਪਾਦਕਾਂ ਨੂੰ ਉਨ੍ਹਾਂ ਦੀ ਉਪਜ ਦਾ ਉਚਿਤ ਮੁੱਲ ਮਿਲੇਗਾ। ਜੈਪੁਰ ਤੋਂ ਲੈ ਕੇ ਘਰੇਲੂ ਕਾਰਗੋ ਲਈ ਭਾਰਤ ਦੇ ਲਗਭਗ ਸਾਰੇ ਪ੍ਰਮੁੱਖ ਹਵਾਈ ਅੱਡਿਆਂ ਲਈ ਹਵਾਈ ਸੇਵਾਵਾਂ ਉਪਲਬਧ ਹਨ, ਜਿਸ ਵਿਚ ਹਰ ਕਿਸਮ ਦੇ ਕਾਰਗੋ ਚਲਦੇ ਹਨ।

ਘਰੇਲੂ ਕਾਰਗੋ ਲਈ ਜੈਪੁਰ ਤੋਂ ਭਾਰਤ ਦੇ ਲਗਭਗ ਸਾਰੇ ਪ੍ਰਮੁੱਖ ਹਵਾਈ ਅੱਡਿਆ ਲਈ ਹਵਾਈ ਸੇਵਾ ਉਪਲੱਬਧ ਹੈ। ਜੈਪੁਰ ਵਿਚ ਕਾਰਗੋ ਵਿਚ ਜੈੱਮ ਐਂਡ ਜਵੈਲਰੀ ਦਾ ਲੋਡ ਪ੍ਰਵਾਹ ਜ਼ਿਆਦਾ ਹੁੰਦਾ ਹੈ ਪਰ ਫਲ, ਫੁੱਲ, ਸਬਜ਼ੀਆਂ, ਜਲਦੀ ਖ਼ਰਾਬ ਹੋਣ ਵਾਲਾ ਸਮਾਨ, ਇਲੈਕਟ੍ਰਾਨਿਕ ਸਮਾਨ ਵੀ ਹਵਾਈ ਦੁਆਰਾ ਭੇਜਿਆ ਅਤੇ ਮੰਗਵਾਇਆ ਜਾਂਦਾ ਹੈ। ਇਸ ਵੇਲੇ ਇੰਡੀਗੋ, ਗੋਏਅਰ, ਏਅਰ ਏਸ਼ੀਆ, ਸਪਾਈਸ ਜੈੱਟ ਅਤੇ ਏਅਰ ਇੰਡੀਆ ਜੈਪੁਰ ਹਵਾਈ ਅੱਡਾ ਤੋਂ ਘਰੇਲੂ ਕਾਰਗੋ ਦਾ ਸੰਚਾਲਨ ਕਰ ਰਹੀਆਂ ਹਨ।

ਇਹ ਵੀ ਪੜ੍ਹੋ :

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News