ਦਿੱਲੀ ਮੈਟਰੋ ਦੀ ਬਲੂ ਅਤੇ ਪਿੰਕ ਲਾਈਨ ''ਤੇ ਸੇਵਾ ਬੁੱਧਵਾਰ ਤੋਂ ਬਹਾਲ ਹੋਵੇਗੀ

Tuesday, Sep 08, 2020 - 09:53 PM (IST)

ਦਿੱਲੀ ਮੈਟਰੋ ਦੀ ਬਲੂ ਅਤੇ ਪਿੰਕ ਲਾਈਨ ''ਤੇ ਸੇਵਾ ਬੁੱਧਵਾਰ ਤੋਂ ਬਹਾਲ ਹੋਵੇਗੀ

ਨਵੀਂ ਦਿੱਲੀ - ਦਿੱਲੀ ਮੈਟਰੋ ਦੀ ਬਲੂ ਅਤੇ ਪਿੰਕ ਲਾਈਨ 'ਤੇ ਸੇਵਾ ਬੁੱਧਵਾਰ ਤੋਂ ਬਹਾਲ ਹੋਵੇਗੀ ਜੋ ਕਿ ਕੋਵਿਡ-19 ਕਾਰਨ 171 ਦਿਨਾਂ ਤੱਕ ਬੰਦ ਰਹੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਮੈਟਰੋ ਨੇ ਸੰਚਾਲਨ ਦੇ ਸਮੇਂ ਕਟੌਤੀ ਅਤੇ ਕੋਵਿਡ-19 ਸੁਰੱਖਿਆ ਉਪਰਾਲਿਆਂ ਨਾਲ ਸੋਮਵਾਰ ਤੋਂ ਯੋਲੋ ਲਾਈਨ 'ਤੇ ਸੇਵਾ ਬਹਾਲ ਕੀਤੀ ਸੀ। ਮਹਾਮਾਰੀ ਕਾਰਨ 22 ਮਾਰਚ ਤੋਂ ਹੀ ਦਿੱਲੀ-ਐੱਨ.ਸੀ.ਆਰ. 'ਚ ਮੈਟਰੋ ਸੇਵਾ ਰੋਕ ਦਿੱਤੀ ਗਈ ਸੀ।

ਅਧਿਕਾਰੀਆਂ ਨੇ ਕਿਹਾ ਕਿ ਰੈਪਿਡ ਮੈਟਰੋ ਅਤੇ ਯੇਲੋ ਲਾਈਨ 'ਤੇ ਸੋਮਵਾਰ ਨੂੰ ਸੰਯੁਕਤ ਰੂਪ ਨਾਲ ਕਰੀਬ 15,500 ਲੋਕਾਂ ਨੇ ਯਾਤਰਾ ਕੀਤੀ। ਉਥੇ ਹੀ, ਮੰਗਲਵਾਰ ਨੂੰ ਸਵੇਰੇ 11 ਵਜੇ ਖ਼ਤਮ ਹੋਈ ਸੇਵਾ ਦੇ ਜ਼ਰੀਏ 8,300 ਲੋਕਾਂ ਨੇ ਯਾਤਰਾ ਕੀਤੀ। ਦਿੱਲੀ ਮੈਟਰੋ ਰੇਲ ਨਿਗਮ (ਡੀ.ਐੱਮ.ਆਰ.ਸੀ.) ਨੇ ਇੱਕ ਬਿਆਨ 'ਚ ਕਿਹਾ, ਮੈਟਰੋ ਸੇਵਾ ਦੀ ਬਹਾਲੀ ਦੇ ਪਹਿਲੇ ਪੜਾਅ ਦੇ ਅਨੁਸਾਰ ਦਿੱਲੀ ਮੈਟਰੋ 171 ਦਿਨ ਬਾਅਦ ਬੁੱਧਵਾਰ ਤੋਂ ਆਪਣੀ ਬਲੂ ਲਾਈਨ (ਦੁਆਰਕਾ ਪੁਰੀ ਸੈਕਟਰ-21 ਤੋਂ ਇਲੈਕਟ੍ਰਾਨਿਕ ਸਿਟੀ/ਵੈਸ਼ਾਲੀ) ਅਤੇ ਪਿੰਕ ਲਾਈਨ (ਮਜਲਿਸ ਪਾਰਕ ਤੋਂ ਸ਼ਿਵ ਵਿਹਾਰ) 'ਤੇ ਸੇਵਾ ਸ਼ੁਰੂ ਕਰੇਗੀ। ਇਸ ਦੇ ਮੁਤਾਬਕ, ਇਨ੍ਹਾਂ ਦੋਨਾਂ ਲਾਈਨਾਂ 'ਤੇ ਸੇਵਾਵਾਂ ਸਵੇਰੇ 7 ਤੋਂ 11 ਵਜੇ ਅਤੇ ਸ਼ਾਮ ਨੂੰ 4 ਤੋਂ ਰਾਤ 8 ਵਜੇ ਤੱਕ ਉਪਲੱਬਧ ਰਹਿਣਗੀਆਂ।


author

Inder Prajapati

Content Editor

Related News