12 ਸੂਬਿਆਂ 'ਚ 'ਇਕ ਰਾਸ਼ਟਰ ਇਕ ਰਾਸ਼ਨ ਕਾਰਡ' ਦੀ ਸੇਵਾ ਸ਼ੁਰੂ : ਰਾਮਵਿਲਾਸ ਪਾਸਵਾਨ

01/01/2020 8:29:40 PM

ਨਵੀਂ ਦਿੱਲੀ — ਇਕ ਰਾਸ਼ਟਰ ਇਕ ਰਾਸ਼ਨ ਕਾਰਡ ਦੇ ਤਹਿਤ ਮੋਦੀ ਸਰਕਾਰ ਨੇ 1 ਜਨਵਰੀ 2020 ਤੋਂ ਦੇਸ਼ ਦੇ ਕੁਲ 12 ਸੂਬੇ ਆਂਧਰਾ ਪ੍ਰਦੇਸ਼, ਤੇਲੰਗਾਨਾ, ਗੁਜਰਾਤ, ਮਹਾਰਾਸ਼ਟਰ, ਹਰਿਆਣਾ, ਰਾਜਸਥਾਨ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਗੋਆ, ਝਾਰਖੰਡ ਅਤੇ ਤ੍ਰਿਪੁਰਾ 'ਚ ਇਕ ਰਾਸ਼ਟਰ ਇਕ ਰਾਸ਼ਨਕਾਰਡ ਦੀ ਸੁਵਿਧਾ ਦੀ ਸ਼ੁਰੂਆਤ ਹੋ ਗਈ ਹੈ। ਇਨ੍ਹਾਂ 12 ਸੂਬਿਆਂ ਦੇ ਜਨਤਕ ਵੰਡ ਪ੍ਰਣਾਲੀ ਦੇ ਲਾਭਪਾਤਰੀ  ਹੁਣ ਇਨ੍ਹਾਂ ਕਿਸੇ ਵੀ ਸੂਬੇ 'ਚ ਨਿਵਾਸ ਕਰਦੇ ਹੋਏ ਆਪਣੇ ਰਾਸ਼ਨ ਕਾਰਡ ਤੋਂ ਹੀ ਆਪਣੇ ਹਿੱਸੇ ਦਾ ਰਾਸ਼ਨ ਹਾਸਲ ਕਰ ਸਕਦੇ ਹਨ।
ਕੇਂਦਰੀ ਖਾਦ ਅਤੇ ਖਪਤਕਾਰ ਮੰਤਰੀ ਰਾਮਵਿਲਾਸ ਪਾਸਵਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਕ ਰਾਸ਼ਟਰ ਇਕ ਕਾਰਡ ਦੇ ਤਹਿਤ ਅਅਜ ਤੋਂ ਦੇਸ਼ ਦੇ 12 ਸੂਬਿਆਂ 'ਚ ਇਕ ਰਾਸ਼ਟਰ ਇਕ ਰਾਸ਼ਨ ਕਾਰਡ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਜੂਨ 2020 ਤਕ ਦੇਸ਼ ਦੇ ਸਾਰੇ ਸੂਬੇ ਇਸ ਨਾਲ ਜੁੜੇ ਜਾਣਗੇ।


Inder Prajapati

Content Editor

Related News