ਭੀਖ ਮੰਗ ਰਹੇ ਸਾਬਕਾ ਫੌਜੀ ਲਈ ਗੰਭੀਰ ਨੇ ਮੰਗੀ ਮਦਦ, ਮੰਤਰਾਲੇ ਨੇ ਦਿੱਤਾ ਭਰੋਸਾ

Saturday, Feb 02, 2019 - 06:26 PM (IST)

ਨਵੀਂ ਦਿੱਲੀ : ਇੰਡੀਅਨ ਆਰਮੀ ਲਈ ਦਿਲ ਵਿਚ ਖਾਸ ਜਗ੍ਹਾ ਰੱਖਣ ਵਾਲੇ ਭਾਰਤ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਇਸ ਵਾਰ ਇਕ ਸਾਬਕਾ ਜਵਾਨ ਦੀ ਮਦਦ ਲਈ ਅੱਗੇ ਆਏ ਹਨ। ਗੰਭੀਰ ਦੀ ਵਜ੍ਹਾ ਨਾਲ ਹੁਣ ਤੱਕ ਉਸ ਵਿਅਕਤੀ ਨੂੰ ਫੌਜ ਵਲੋਂ ਮਿਲਣ ਵਾਲੀ ਜੋ ਮਦਦ ਮਿਲੀ ਨਹੀਂ ਸੀ, ਹੁਣ ਮਿਲਣ ਦੇ ਰਸਤੇ ਖੁਲ੍ਹ ਸਕਦੇ ਹਨ। ਸ਼ਨੀਵਾਰ ਨੂੰ ਗੰਭੀਰ ਨੇ ਇਕ ਵਿਅਕਤੀ ਦੀ ਤਸਵੀਰ ਪੋਸਟ ਕਰ ਕੇ ਦੱਸਿਆ ਕਿ ਇਹ ਸਾਬਕਾ ਜਵਾਨ ਹੈ ਅਤੇ ਮਦਦ ਨਾਲ ਮਿਲਣ ਕਾਰਨ ਭੀਖ ਮੰਗ ਰਿਹਾ ਹੈ। ਇਸ ਟਵੀਟ ਤੋਂ ਬਾਅਦ ਰੱਖਿਆ ਮੰਤਰਾਲੇ ਨੇ ਵਿਅਕਤੀ ਦੀ ਮਦਦ ਦਾ ਭਰੋਸਾ ਦਿੱਤਾ ਹੈ।

ਗੰਭੀਰ ਨੇ ਵਿਅਕਤੀ ਤਸਵੀਰ ਪੋਸਟ ਕਰਦਿਆਂ ਲਿਖਿਆ, ''ਇਹ ਪੀਤਾਂਬਰਨ ਜਿਸਦੀ ਆਈ. ਡੀ. ਦੇਖ ਕੇ ਪਤਾ ਚੱਲਿਆ ਕਿ ਉਨ੍ਹਾਂ ਨੇ 1965 ਅਤੇ 1971 ਵਿਚ ਭਾਰਤੀ ਫੌਜ ਵਿਚ ਨੌਕਰੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਤਕਨੀਕੀ ਕਾਰਨਾ ਨਾਲ ਫੌਜ ਤੋਂ ਜੋ ਮਦਦ ਮਿਲਨੀ ਸੀ, ਉਹ ਮਿਲ ਨਹੀਂ ਸਕੀ। ਮੈਂ ਉਨ੍ਹਾਂ ਦੀ ਮਦਦ ਲਈ ਗੁਹਾਰ ਲਾਉਂਦਾ ਹਾਂ। ਇਹ ਵਿਅਕਤੀ ਫਿਲਹਾਲ ਕਨਾਟ ਪਲੇਸ ਦੇ ਏ ਬਲਾਕ 'ਤੇ ਭੀਖ ਮੰਗ ਰਿਹਾ ਹੈ।''

PunjabKesari

ਗੰਭੀਰ ਦੇ ਇਸ ਟਵੀਟ 'ਤੇ ਰੱਖਿਆ ਮੰਤਰਾਲੇ ਤੋਂ ਜਵਾਬ ਆਇਆ। ਮਦਦ ਦਾ ਭਰੋਸਾ ਦਿੰਦਿਆਂ ਰੱਖਿਆ ਮੰਤਰਾਲੇ ਦੇ ਬੁਲਾਰੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ, ''ਅਸੀਂ ਤੁਹਾਡੀ ਇਸ ਗੱਲ ਨੂੰ ਅੱਗੇ ਲਿਆਉਣ ਲਈ ਸ਼ਲਾਘਾ ਕਰਦੇ ਹਾਂ ਅਤੇ ਭਰੋਸਾ ਦਿਵਾਉਂਦੇ ਹਾਂ ਕਿ ਜਲਦੀ ਹੀ ਹਰ ਸੰਭਵ ਐਕਸ਼ਨ ਲਿਆ ਜਾਵੇਗਾ।'' ਇਸ ਜਵਾਬ ਤੋਂ ਬਾਅਦ ਗੰਭੀਰ ਦਾ ਸ਼ੁਕਰੀਆ ਕਿਹਾ।

PunjabKesari

ਗੰਭੀਰ ਵਲੋਂ ਪੋਸਟ ਕੀਤੀ ਗਈ ਤਸਵੀਰ ਵਿਚ ਵਿਅਕਤੀ ਇਕ ਬੈਨਰ ਫੜ ਕੇ ਖੜ੍ਹਾ ਹੈ। ਜਿਸ 'ਤੇ ਲਿਖਿਆ ਹੈ ਕਿ 1965, 1971 ਦੀ ਲੜਾਈ 'ਚ ਹਿੱਸਾ ਲਿਆ ਸੀ। ਹੇਠ ਲਿਖਿਆ ਹੈ ਕਿ ਉਸ ਦਾ ਹਾਲ ਹੀ 'ਚ ਐਕਸੀਡੈਂਟ ਹੋ ਗਿਆ ਸੀ ਅਤੇ ਇਲਾਜ ਲਈ ਉਸ ਨੂੰ ਪੈਸਿਆ ਦੀ ਜ਼ਰੂਰਤ ਹੈ।


Related News