30 ਕੁੜੀਆਂ ਨਾਲ ਜਬਰ-ਜ਼ਿਨਾਹ ਤੇ ਕਤਲ ਕਰਨ ਵਾਲੇ ਸੀਰੀਅਲ ਕਿੱਲਰ ਨੂੰ ਉਮਰ ਕੈਦ

Friday, May 26, 2023 - 11:29 AM (IST)

30 ਕੁੜੀਆਂ ਨਾਲ ਜਬਰ-ਜ਼ਿਨਾਹ ਤੇ ਕਤਲ ਕਰਨ ਵਾਲੇ ਸੀਰੀਅਲ ਕਿੱਲਰ ਨੂੰ ਉਮਰ ਕੈਦ

ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਰੋਹਿਣੀ ਕੋਰਟ ਸਥਿਤ ਸਹਾਇਕ ਸੈਸ਼ਨ ਜੱਜ ਸੁਨੀਲ ਕੁਮਾਰ ਦੀ ਅਦਾਲਤ ਨੇ ਵੀਰਵਾਰ ਨੂੰ ਸੀਰੀਅਲ ਕਿੱਲਰ ਰਵਿੰਦਰ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਉਸ ਨੇ ਕਰੀਬ 30 ਬੱਚਿਆਂ ਦੇ ਕਤਲ ਅਤੇ ਜਬਰ-ਜ਼ਿਨਾਹ ਦੀ ਗੱਲ ਕਬੂਲ ਕੀਤੀ ਸੀ। ਅਦਾਲਤ ਨੇ ਕਿਹਾ ਕਿ ਦੋਸ਼ੀ ਨੇ ਬੇਰਹਿਮੀ ਨਾਲ ਜਬਰ-ਜ਼ਿਨਾਹ ਅਤੇ ਕਤਲ ਕੀਤਾ ਸੀ। ਰਵਿੰਦਰ ਨਾਂ ਦੇ ਵਿਅਕਤੀ ਨੂੰ 6 ਮਈ ਨੂੰ ਜਿਣਸੀ ਅਪਰਾਧਾਂ ਨਾਲ ਬੱਚਿਆਂ ਦਾ ਸੁਰੱਖਿਆ ਪੋਕਸੋ ਐਕਟ ਦੀ ਧਾਰਾ 6 ਤਹਿਤ ਅਪਰਾਧਾਂ ਅਤੇ ਭਾਰਤੀ ਦੰਡਾਵਲੀ ਦੀ ਧਾਰਾ 376 ਅਤੇ 302 ਦੇ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਅਦਾਲਤ ਨੇ ਕਿਹਾ, ਇਹ ਅਪਰਾਧ ਦੁਰਲੱਭ ਤੋਂ ਦੁਰਲੱਭ ਦੀ ਸ਼੍ਰੇਣੀ ’ਚ ਨਹੀਂ ਆਉਂਦਾ ਹੈ ਪਰ ਦੋਸ਼ੀ ਦਾ ਕੰਮ ਇੰਨਾ ਘਿਨਾਉਣਾ ਅਤੇ ਅਣਮਨੁੱਖੀ ਸੀ ਕਿ ਉਹ ਅਦਾਲਤ ਤੋਂ ਕਿਸੇ ਰਹਿਮ ਜਾਂ ਹਮਦਰਦੀ ਦਾ ਹੱਕਦਾਰ ਨਹੀਂ ਹੈ। ਦੋਸ਼ ਹੈ ਕਿ 2008 ਤੋਂ 2015 ਦਰਮਿਆਨ ਦੋਸ਼ੀ ਰਵਿੰਦਰ ਨੇ ਕਰੀਬ 30 ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਉਹ ਕੁੜੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੰਦਾ ਸੀ ਪਰ ਦੋਸ਼ੀ ਖ਼ਿਲਾਫ਼ ਸਿਰਫ਼ 3 ਮਾਮਲਿਆਂ ’ਚ ਹੀ ਟ੍ਰਾਇਲ ਹੋ ਸਕਿਆ ਹੈ।


author

DIsha

Content Editor

Related News