ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫ਼ਾਸ਼ ਕਰਨ ਵਾਲੀ ਸੀਨੀਅਰ ਮਹਿਲਾ ਅਧਿਕਾਰੀ ਦਾ ਬੇਰਹਿਮੀ ਨਾਲ ਕਤਲ
Tuesday, Nov 07, 2023 - 12:44 PM (IST)
ਬੈਂਗਲੁਰੂ- ਗੈਰ-ਕਾਨੂੰਨੀ ਮਾਈਨਿੰਗ ਅਤੇ ਰੇਤ ਮਾਫੀਆ ਵਿਰੁੱਧ ਹਾਲ ਹੀ 'ਚ ਕਾਰਵਾਈ ਲਈ ਜਾਣੀ ਜਾਂਦੀ 37 ਸਾਲਾ ਸੀਨੀਅਰ ਮਹਿਲਾ ਅਧਿਕਾਰੀ ਦਾ ਦੱਖਣੀ ਬੈਂਗਲੁਰੂ 'ਚ ਉਸ ਦੀ ਰਿਹਾਇਸ਼ 'ਚ ਕਤਲ ਕਰ ਦਿੱਤਾ ਗਿਆ। ਇਕ ਰਿਪੋਰਟ ਮੁਤਾਬਕ ਪੁਲਸ ਨੇ ਕਤਲ ਦੇ ਸਬੰਧ 'ਚ ਉਸ ਦੇ ਡਰਾਈਵਰ, ਕਿਰਨ ਨੂੰ ਹਿਰਾਸਤ 'ਚ ਲਿਆ ਹੈ। ਪੀੜਤਾ ਦੀ ਪਛਾਣ ਕੇ. ਐੱਸ. ਪ੍ਰਤਿਮਾ ਵਜੋਂ ਹੋਈ ਹੈ, ਜੋ ਕਿ ਗੋਕੁਲ ਨਗਰ ਵਿਚ ਵੀ.ਵੀ. ਟਾਵਰਜ਼ 'ਚ ਆਪਣੀ 13ਵੀਂ ਮੰਜ਼ਿਲ ਦੇ ਫਲੈਟ 'ਚ ਮ੍ਰਿਤਕ ਮਿਲੀ। ਪੁਲਸ ਨੂੰ ਸ਼ੱਕ ਹੈ ਕਿ ਉਸ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ- CM ਕੇਜਰੀਵਾਲ ਦੀ ਪਤਨੀ ਸੁਨੀਤਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਸੰਮਨ 'ਤੇ ਲਾਈ ਰੋਕ
ਪ੍ਰਤਿਮਾ ਮਾਈਨਿੰਗ ਅਤੇ ਭੂ-ਵਿਗਿਆਨ 'ਚ ਕੰਮ ਕਰਦੀ ਸੀ। ਉਸ ਦੇ ਵੱਡੇ ਭਰਾ ਪ੍ਰਤੀਸ਼ ਜੋ ਕਿ ਇਕ ਸਿਵਲ ਠੇਕੇਦਾਰ ਹੈ, ਨੂੰ ਕਤਲ ਦਾ ਪਤਾ ਲੱਗਾ ਜਦੋਂ ਉਹ ਉਸ ਦੇ ਘਰ ਗਿਆ। ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਪ੍ਰਤਿਮਾ ਦਾ ਪਤੀ ਸ਼ਿਵਮੋਗਾ 'ਚ ਰਹਿੰਦਾ ਹੈ। ਉਹ ਆਪਣੇ ਪੁੱਤਰ ਨਾਲ ਬੈਂਗਲੁਰੂ 'ਚ ਰਹਿੰਦੀ ਸੀ, ਜੋ 10ਵੀਂ ਜਮਾਤ ਦਾ ਵਿਦਿਆਰਥੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਤਲ ਸ਼ਨੀਵਾਰ ਸ਼ਾਮ ਨੂੰ ਹੋਇਆ ਸੀ, ਜਿਸ ਤੋਂ ਤੁਰੰਤ ਬਾਅਦ ਪ੍ਰਤਿਮਾ ਨੂੰ ਉਸ ਦੇ ਵਿਭਾਗ ਦੇ ਡਰਾਈਵਰ ਵਲੋਂ ਉਸ ਦੇ ਘਰ ਛੱਡ ਦਿੱਤਾ ਗਿਆ ਸੀ। ਡਰਾਈਵਰ ਨੇ ਗੱਡੀ ਉਸ ਦੇ ਘਰ ਦੇ ਕੋਲ ਛੱਡ ਦਿੱਤੀ ਅਤੇ ਆਪਣੀ ਸਾਈਕਲ 'ਤੇ ਘਰ ਵਾਪਸ ਆ ਗਿਆ।
ਇਹ ਵੀ ਪੜ੍ਹੋ- ਡਾਕਟਰਾਂ ਦਾ ਕਮਾਲ, ਫੇਫੜੇ 'ਚ ਫਸੀ 4 ਸੈਂਟੀਮੀਟਰ ਦੀ ਸੂਈ ਕੱਢ ਕੇ ਬਚਾਈ ਬੱਚੇ ਦੀ ਜਾਨ
ਪ੍ਰਤਿਮਾ ਦਾ ਪਤੀ, ਜੋ ਇਕ ਸਕੂਲ ਅਧਿਆਪਕ ਤੋਂ ਕਿਸਾਨ ਬਣਿਆ ਹੈ, ਬੈਂਗਲੁਰੂ ਤੋਂ ਲਗਭਗ 300 ਕਿਲੋਮੀਟਰ ਦੂਰ ਤੀਰਥਹੱਲੀ ਵਿਚ ਰਹਿੰਦਾ ਹੈ। ਪੀੜਤਾ ਦੀ ਸੱਸ ਮੁਤਾਬਕ ਉਨ੍ਹਾਂ ਦੇ 16 ਸਾਲਾਂ ਦੇ ਵਿਆਹ 'ਚ ਕੋਈ ਤਕਰਾਰ ਨਹੀਂ ਸੀ। ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਸ ਮਾਮਲੇ ਦੀ ਜਾਂਚ ਜਾਰੀ ਰੱਖ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8