ਕੋਲਕਾਤਾ 'ਚ ਇਕ ਹੋਰ ਸੀਨੀਅਰ ਡਾਕਟਰ ਦੀ ਕੋਰੋਨਾ ਕਾਰਨ ਮੌਤ

07/31/2020 7:36:56 PM

ਕੋਲਕਾਤਾ- ਕੋਲਕਾਤਾ ਵਿਚ ਸ਼ੁੱਕਰਵਾਰ ਨੂੰ ਇਕ ਹੋਰ ਸੀਨੀਅਰ ਡਾਕਟਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਸਿਹਤ ਵਿਭਾਗ ਦੇ ਸਰੋਤਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਕਿਹਾ ਕਿ ਡਾਕਟਰ ਤਰੁਣ ਕੁਮਾਰ ਬੈਨਰਜੀ ਦੇ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਣ ਤੋਂ ਬਾਅਦ ਉਨ੍ਹਾਂ ਦਾ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਮੈਡੀਸਨ ਮਾਹਰ ਬੈਨਰਜੀ ਦਾ ਵੀ ਲਗਭਗ ਤਿੰਨ ਮਹੀਨੇ ਪਹਿਲਾਂ ਦਿਲ ਦਾ ਆਪਰੇਸ਼ਨ ਹੋਇਆ ਸੀ। ਸੂਤਰਾਂ ਮੁਤਾਬਕ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਤੇਜ਼ ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਦਾ ਕੋਵਿਡ -19 ਲਈ ਟੈਸਟ ਕੀਤਾ ਗਿਆ ਸੀ, ਜਿਸ ਮਗਰੋਂ ਉਨ੍ਹਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ । ਉਨ੍ਹਾਂ ਦੱਸਿਆ ਕਿ ਬੈਨਰਜੀ ਦੀ ਸਿਹਤ ਵੀਰਵਾਰ ਸ਼ਾਮ ਤੋਂ ਵਿਗੜਨ ਲੱਗੀ ਅਤੇ ਉਨ੍ਹਾਂ ਸਵੇਰੇ 10.15 ਵਜੇ ਆਖਰੀ ਸਾਹ ਲਿਆ।

ਸੂਤਰਾਂ ਅਨੁਸਾਰ ਕੋਲਕਾਤਾ ਵਿਚ ਕੋਵਿਡ -19 ਕਾਰਨ ਹੁਣ ਤੱਕ ਚਾਰ ਸੀਨੀਅਰ ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਮਾਸਕ ਪਾ ਕੇ ਰੱਖਣ ਤੇ ਸਮਾਜਕ ਦੂਰੀ ਦੀ ਉਲੰਘਣਾ ਨਾ ਕਰਨ ਤਾਂ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।


Sanjeev

Content Editor

Related News