10 ਸਾਲ ਬਾਅਦ ਵੀ ਭਾਰਤ ਦੇ ਗਰੀਬ ਬਜ਼ੁਰਗਾਂ ਨੂੰ ਮਿਲਦੀ ਹੈ 300 ਰੁਪਏ ਪ੍ਰਤੀ ਮਹੀਨਾ ਪੈਨਸ਼ਨ

Monday, Aug 01, 2022 - 12:34 PM (IST)

10 ਸਾਲ ਬਾਅਦ ਵੀ ਭਾਰਤ ਦੇ ਗਰੀਬ ਬਜ਼ੁਰਗਾਂ ਨੂੰ ਮਿਲਦੀ ਹੈ 300 ਰੁਪਏ ਪ੍ਰਤੀ ਮਹੀਨਾ ਪੈਨਸ਼ਨ

ਨਵੀਂ ਦਿੱਲੀ (ਭਾਸ਼ਾ)– ਕੁਝ ਲੋਕਾਂ ਲਈ 300 ਰੁਪਏ ਦੀ ਜ਼ਿਆਦਾ ਅਹਿਮੀਅਤ ਨਹੀਂ ਹੁੰਦੀ, ਉਹ ਇਸਨੂੰ ਫਿਲਮ ਦੀ ਟਿਕਟ, ਕੌਫੀ, ਹਫਤੇ ਭਰ ਦੀ ਸਬਜ਼ੀ ਜਾਂ ਕਿਸੇ ਢਾਬੇ ’ਚ ਪਰਿਵਾਰ ਨਾਲ ਖਾਣਾ ਖਾ ਕੇ ਖਰਚ ਕਰ ਸਕਦੇ ਹਨ ਪਰ ਭਾਰਤ ’ਚ ਹਜ਼ਾਰਾਂ ਲੋਕ ਅਜਿਹੇ ਹਨ, ਜਿਨ੍ਹਾਂ ਦੀ ਇਕ ਮਹੀਨੇ ਦੀ ਪੈਨਸ਼ਨ ਸਿਰਫ 300 ਰੁਪਏ ਹੈ। ਇਸ ’ਚ ਪਿਛਲੀ ਵਾਰ 2012 ’ਚ ਵਾਧਾ ਕੀਤਾ ਗਿਆ ਸੀ, ਜਦੋਂ ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ ਯੋਜਨਾ, ਇੰਦਰਾ ਗਾਂਧੀ ਰਾਸ਼ਟਰੀ ਵਿਧਵਾ ਪੈਨਸ਼ਨ ਯੋਜਨਾ ਅਤੇ ਇੰਦਰਾ ਗਾਂਧੀ ਰਾਸ਼ਟਰੀ ਅਪਾਹਿਜ ਪੈਨਸ਼ਨ ਯੋਜਨਾ ਤਹਿਤ ਪੈਨਸ਼ਨ ਦੀ ਰਾਸ਼ੀ 200 ਰੁਪਏ ਤੋਂ ਵਧਾ ਕੇ 300 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ– ਪਤੀ ਬਣਿਆ ਹੈਵਾਨ: ਪਤਨੀ ਨਾਲ ਕਰਵਾਇਆ ਸਮੂਹਿਕ ਜਬਰ-ਜ਼ਨਾਹ, ਫਿਰ ਦਿੱਤਾ ਤਲਾਕ

10 ਸਾਲ ਬਾਅਦ ਲੋਕ ਆਪਣੀ ਪੈਨਸ਼ਨ ਵਿਚ ਵਾਧੇ ਦੀ ਆਸ ਲਾਈ ਬੈਠੇ ਹਨ। ਸਰਕਾਰ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਲੋਕਾਂ ਲਈ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਐੱਨ. ਐੱਸ. ਏ. ਪੀ. ਦੇ ਤਹਿਤ ਵੱਖ-ਵੱਖ ਪੈਨਸ਼ਨ ਸਕੀਮਾਂ ਦਾ ਲਾਗੂਕਰਨ ਕਰਦੀ ਹੈ। ਕਈ ਲਾਭਪਾਤਰੀਆਂ ਲਈ ਪੈਨਸ਼ਨ ’ਚ ਥੋੜ੍ਹਾ ਜਿਹਾ ਵਾਧਾ ਵੀ ਸਵਾਗਤਯੋਗ ਹੈ, ਭਾਵੇਂ ਹੀ ਉਹ ਮਹਿੰਗਾਈ ਦੇ ਮੱਦੇਨਜ਼ਰ ਨਾਕਾਫ਼ੀ ਹੋਵੇ। ਪਿਛਲੇ 10 ਸਾਲਾਂ ਤੋਂ ਮੰਜੇ ’ਤੇ ਪਈ ਅਧਰੰਗ ਤੋਂ ਪੀੜਤ ਹੀਰੀ ਦੇਵੀ (65) ਨੂੰ ਅਪਾਹਿਜ ਪੈਨਸ਼ਨ ਯੋਜਨਾ ਤਹਿਤ 300 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ। ਦਿੱਲੀ ਦੇ ਜਹਾਂਗੀਰਪੁਰੀ ’ਚ ਰਹਿਣ ਵਾਲੀ ਹੀਰੀ ਦੇਵੀ ਨੇ ਕਿਹਾ, ‘ਮੇਰੇ ਪਤੀ 70 ਸਾਲ ਤੋਂ ਵੱਧ ਉਮਰ ਦੇ ਹਨ ਅਤੇ ਉਨ੍ਹਾਂ ਨੇ ਮਹਿੰਗਾਈ ਨੂੰ ਦੇਖਦਿਆਂ ਦਿਹਾੜੀ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਨੂੰ ਇਨ੍ਹਾਂ ਪੈਸਿਆਂ ਨਾਲ ਪੰਜ ਦਿਨ ਦਾ ਰਾਸ਼ਨ ਵੀ ਨਸੀਬ ਨਹੀਂ ਹੁੰਦਾ।’ ਕੁਝ ਮਹੀਨੇ ਪਹਿਲਾਂ ਤੱਕ ਹੀਰੀ ਦੇਵੀ ਨੂੰ ਗੈਰ ਸਰਕਾਰੀ ਸੰਗਠਨਾਂ ਤੋਂ ‘ਐਡਲਟ ਡਾਇਪਰ’ ਅਤੇ ਵਾਧੂ ਰਾਸ਼ਨ ਦੀ ਮਦਦ ਮਿਲ ਜਾਂਦੀ ਸੀ ਪਰ ਮਹਾਮਾਰੀ ਦੀ ਸਥਿਤੀ ਵਿਚ ਸੁਧਾਰ ਹੁੰਦੇ ਹੀ ਇਹ ਸਹਾਇਤਾ ਬੰਦ ਹੋ ਗਈ। ਅੱਗੇ ਹੋਰ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮੱਧ ਪ੍ਰਦੇਸ਼ ਦੇ ਵਰਕਰ ਚੰਦਰ ਸ਼ੇਖਰ ਗੌੜ ਵੱਲੋਂ ਦਾਇਕ ਆਰ. ਟੀ. ਆਈ. ’ਤੇ ਗ੍ਰਾਮੀਣ ਵਿਕਾਸ ਮੰਤਰਾਲਾ ਨੇ ਜਵਾਬ ਦਿੱਤਾ ਕਿ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਤਹਿਤ ਪੈਨਸ਼ਨ ਦੀ ਰਾਸ਼ੀ ’ਚ ਬਦਲਾਅ ਦਾ ਫਿਲਹਾਲ ਕੋਈ ਪ੍ਰਸਤਾਵ ਨਹੀਂ ਹੈ। ਇਸ ਤਰ੍ਹਾਂ ਦੀਆਂ ਕਈ ਕਹਾਣੀਆਂ ਹਨ।

ਇਹ ਵੀ ਪੜ੍ਹੋ– ਵਾਇਰਲ ਹੋਈ ਮੁੱਛਾਂ ਵਾਲੀ ਜਨਾਨੀ, ਵੱਟ ਦਿੰਦਿਆਂ ਕੈਪਸ਼ਨ 'ਚ ਲਿਖਿਆ 'ਆਈ ਲਵ ਮਾਈ ਮੁਸਟੈਕ'


author

Rakesh

Content Editor

Related News