ਪ੍ਰਵਾਸੀ ਭਾਰਤੀਆਂ ਲਈ ਅਹਿਮ ਖ਼ਬਰ, ਪਰਿਵਾਰ ਨੂੰ ਪੈਸੇ ਭੇਜਣੇ ਹੋਣਗੇ ਸੁਖਾਲੇ, NPCI ਵੱਲੋਂ ਸਰਕੂਲਰ ਜਾਰੀ

Thursday, Jan 12, 2023 - 02:04 AM (IST)

ਪ੍ਰਵਾਸੀ ਭਾਰਤੀਆਂ ਲਈ ਅਹਿਮ ਖ਼ਬਰ, ਪਰਿਵਾਰ ਨੂੰ ਪੈਸੇ ਭੇਜਣੇ ਹੋਣਗੇ ਸੁਖਾਲੇ, NPCI ਵੱਲੋਂ ਸਰਕੂਲਰ ਜਾਰੀ

ਨਵੀਂ ਦਿੱਲੀ (ਭਾਸ਼ਾ)- ਛੇਤੀ ਹੀ ਕੈਨੇਡਾ-ਅਮਰੀਕਾ ਸਣੇ 10 ਦੇਸ਼ਾਂ ਦੇ ਪ੍ਰਵਾਸੀ ਭਾਰਤੀਆਂ ਨੂੰ ਯੂ. ਪੀ. ਆਈ. ਰਾਹੀਂ ਪੈਸੇ ਭੇਜਣ ਦੀ ਇਜਾਜ਼ਤ ਮਿਲੇਗੀ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਆਈ.) ਨੇ ਅਮਰੀਕਾ, ਕੈਨੇਡਾ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ 10 ਦੇਸ਼ਾਂ ਦੇ ਪ੍ਰਵਾਸੀ ਭਾਰਤੀਆਂ ਨੂੰ ਐੱਨ. ਆਰ. ਆਈ./ਐੱਨ. ਆਰ. ਓ. ਖਾਤਿਆਂ ਤੋਂ ਯੂ. ਪੀ. ਆਈ. (ਯੂਨੀਫਾਈਡ ਪੇਮੈਂਟ ਇੰਟਰਫੇਸ) ਰਾਹੀਂ ਫੰਡ ਟ੍ਰਾਂਸਰ ਦੀ ਇਜਾਜ਼ਤ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਹਾਕੀ ਵਿਸ਼ਵਕੱਪ 2023 ਦਾ ਹੋਇਆ ਸ਼ਾਨਦਾਰ ਆਗਾਜ਼, ਬਾਲੀਵੁੱਡ ਸਿਤਾਰਿਆਂ ਨੇ ਬੰਨ੍ਹਿਆ ਸਮਾਂ (ਤਸਵੀਰਾਂ)

ਐੱਨ. ਪੀ. ਸੀ. ਆਈ. ਨੇ ਇਕ ਸਰਕੂਲਰ ’ਚ ਕਿਹਾ ਕਿ ਉਸ ਨੂੰ ਪ੍ਰਵਾਸੀਆਂ ਨੂੰ ਯੂ. ਪੀ. ਆਈ. ਮੰਚ ਰਾਹੀਂ ਲੈਣ-ਦੇਣ ਲਈ ਕੌਮਾਂਤਰੀ ਮੋਬਾਇਲ ਨੰਬਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਨੂੰ ਲੈ ਕੇ ਅਰਜ਼ੀਆਂ ਮਿਲਦੀਆਂ ਰਹੀਆਂ ਹਨ। ਇਸ ਨੂੰ ਦੇਖਦੇ ਹੋਏ ਐੱਨ. ਪੀ. ਸੀ. ਆਈ. ਨੇ 10 ਜਨਵਰੀ ਨੂੰ ਸਰਕੂਲਰ ’ਚ ਯੂ. ਪੀ. ਆਈ. ਦੀ ਸਹੂਲਤ ਦੇ ਰਹੇ ਪ੍ਰਤੀਭਾਗੀਆਂ ਨੂੰ 30 ਅਪ੍ਰੈਲ ਤਕ ਵਿਵਸਥਾ ਬਣਾਉਣ ਨੂੰ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰੇਮੀ ਨੇ ਪ੍ਰੇਮਿਕਾ ਨੂੰ OYO ਹੋਟਲ ਲਿਜਾ ਕੀਤਾ ਅਜਿਹਾ ਕਾਰਾ, ਕਮਰੇ 'ਚੋਂ ਮਿਲੀਆਂ ਦੋਹਾਂ ਦੀਆਂ ਲਾਸ਼ਾਂ

ਇਹ ਹਨ 10 ਦੇਸ਼

ਸ਼ੁਰੂਆਤ ’ਚ ਇਹ ਸਹੂਲਤ 10 ਦੇਸ਼ਾਂ ਦੇ ਪ੍ਰਵਾਸੀਆਂ ਲਈ ਮੁਹੱਈਆ ਹੋਵੇਗੀ। ਸਿੰਗਾਪੁਰ, ਆਸਟ੍ਰੇਲੀਆ, ਕੈਨੇਡਾ, ਹਾਂਗਕਾਂਗ, ਓਮਾਨ, ਕਤਰ, ਅਮਰੀਕਾ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਬ੍ਰਿਟੇਨ ਦੇ ਪ੍ਰਵਾਸੀ ਭਾਰਤੀ (ਐੱਨ. ਆਰ. ਆਈ.) ਅਤੇ ਭਾਰਤੀ ਮੂਲ ਦੇ ਲੋਕ (ਪੀ. ਆਈ. ਓ.) ਐੱਨ. ਆਰ. ਈ. ਬੈਂਕ ਖਾਤਾ ਖੋਲ੍ਹ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ - ਹੁਣ ਰੁਪੇ ਡੈਬਿਟ ਕਾਰਡ ਤੇ BHIM-UPI ਲੈਣ-ਦੇਣ 'ਤੇ ਮਿਲੇਗਾ Incentive, ਮੋਦੀ ਕੈਬਨਿਟ ਨੇ ਲਏ ਅਹਿਮ ਫ਼ੈਸਲੇ

ਉੱਥੇ ਹੀ ਭਾਰਤ ਤੋਂ ਬਾਹਰ ਰਹਿਣ ਵਾਲਾ ਕੋਈ ਵੀ ਵਿਅਕਤੀ ਰੁਪਏ ’ਚ ਲੈਣ-ਦੇਣ ਨੂੰ ਲੈ ਕੇ ਐੱਨ. ਆ. ਓ. ਖਾਤਾ ਖੋਲ੍ਹ ਸਕਦਾ ਹੈ। ਯੂ. ਪੀ. ਆਈ. ਮੰਚ ਦਾ ਸੰਚਾਲਨ ਕਰਨ ਵਾਲੀ ਕੰਪਨੀ ਐੱਨ. ਪੀ. ਸੀ. ਆਈ. ਨੇ ਕਿਹਾ ਕਿ ਸ਼ੁਰੂਆਤ ਦੇ ਤਹਿਤ ਅਸੀਂ 10 ਦੇਸ਼ਾਂ ਦੇ ਕੋਡ ਵਾਲੇ ਮੋਬਾਇਲ ਨੰਬਰਾਂ ਰਾਹੀਂ ਲੈਣ-ਦੇਣ ਦੀ ਸਹੂਲਤ ਦੇਵਾਂਗੇ ਅਤੇ ਨੇੜਲੇ ਭਵਿੱਖ ’ਚ ਹੋਰ ਦੇਸ਼ਾਂ ਲਈ ਇਸ ਸਹੂਲਤ ਦਾ ਵਿਸਥਾਰ ਕਰਾਂਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News