ਸੈਲਫੀ ਲੈਣ ਦੇ ਚੱਕਰ ''ਚ ਬਹੁਮੰਜ਼ਲਾਂ ਇਮਾਰਤ ਤੋਂ ਡਿੱਗਿਆ ਸ਼ਖਸ, ਵੀਡੀਓ ਵਾਇਰਲ

Saturday, May 04, 2019 - 01:01 PM (IST)

ਸੈਲਫੀ ਲੈਣ ਦੇ ਚੱਕਰ ''ਚ ਬਹੁਮੰਜ਼ਲਾਂ ਇਮਾਰਤ ਤੋਂ ਡਿੱਗਿਆ ਸ਼ਖਸ, ਵੀਡੀਓ ਵਾਇਰਲ

ਮੁੰਬਈ— ਸੈਲਫੀ ਲੈਣ ਦੌਰਾਨ ਆਏ ਦਿਨ ਦੁਖਦ ਹਾਦਸੇ ਦੇਖਣ ਅਤੇ ਸੁਣਨ ਨੂੰ ਮਿਲਦੇ ਹਨ। ਅਜਿਹੀ ਹੀ ਇਕ ਹੋਰ ਦੁਖਦ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਿਆ, ਜਿਸ ਨੂੰ ਮੁੰਬਈ ਪੁਲਸ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇਸ ਦਰਦਨਾਕ ਵੀਡੀਓ 'ਚ ਇਕ ਸ਼ਖਸ ਬਹੁਮੰਜ਼ਲਾਂ ਇਮਾਰਤ ਦੀ ਛੱਤ 'ਤੇ ਸੈਲਫੀ ਲੈਣ ਦੌਰਾਨ ਹੇਠਾਂ ਡਿੱਗਦਾ ਦਿੱਸ ਰਿਹਾ ਹੈ। ਇਹ ਸ਼ਖਸ ਕੌਣ ਹੈ, ਫਿਲਹਾਲ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮੁੰਬਈ ਪੁਲਸ ਨੇ ਲਿਖਿਆ,''ਸਭ ਤੋਂ ਸਾਹਸੀ ਸੈਲਫੀ ਲੈਣ ਦੀ ਕੋਸ਼ਿਸ਼? ਜਾਂ ਸਿਰਫ ਇਕ ਹੋਰ ਗੈਰ ਜ਼ਿੰਮੇਵਾਰਾਨਾ ਕਦਮ? ਇਹ ਜਿਸ ਲਈ ਵੀ ਸੀ ਸਪੱਸ਼ਟ ਰੂਪ ਨਾਲ ਜ਼ੋਖਮ ਲੈਣ ਲਾਇਕ ਨਹੀਂ ਸੀ।''


author

DIsha

Content Editor

Related News