ਕੇਂਦਰ ਸਰਕਾਰ ਦਾ ਵੱਡਾ ਐਲਾਨ, ਇਸ ਐਪ ਰਾਹੀਂ ਹੋਵੇਗੀ COVID-19 ਵੈਕਸੀਨ ਦੀ ਡਿਲੀਵਰੀ
Wednesday, Dec 09, 2020 - 12:52 PM (IST)
ਨਵੀਂ ਦਿੱਲੀ– ਕੋਵਿਡ-19 ਦੀ ਵੈਕਸੀਨ ਨੂੰ ਲੈ ਕੇ ਦੁਨੀਆ ਦੇ ਕਈ ਦੇਸ਼ ਅੰਤਮ ਟ੍ਰਾਇਲ ਕਰ ਰਹੇ ਹਨ। ਇਸ ਲਿਸਟ ’ਚ ਭਾਰਤ ਦਾ ਵੀ ਨਾਮ ਹੈ। ਦੇਸ਼ ਦੀਆਂ ਤਿੰਨ ਵੱਡੀਆਂ ਕੰਪਨੀਆਂ ਨੇ ਆਪਣੀ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਲਈ ਅਰਜ਼ੀ ਦਿੱਤੀ ਹੈ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਜਲਦ ਹੀ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੀ ਹੈ। ਹਾਲਾਂਕਿ, ਸਿਹਤ ਮੰਤਰਾਲੇ ਵਲੋਂ ਵੈਕਸੀਨ ਪ੍ਰਕਿਰਿਆ ਨੂੰ ਲੈ ਕੇ ਅਜੇ ਤਕ ਕੋਈ ਤਾਰੀਖ਼ ਜਾਂ ਨਿਰਦੇਸ਼ ਸਾਹਮਣੇ ਨਹੀਂ ਆਇਆ। ਇਸ ਵਿਚਕਾਰ ਕੇਂਦਰੀ ਸਿਹਤ ਮੰਤਰੀ ਰਾਜੇਸ਼ ਭੂਸ਼ਣ ਨੇ ਕਿਹਾ ਕਿ ਸਰਕਾਰ ਨੇ ਵੈਕਸੀਨ ਦੇ ਰਜਿਸਟ੍ਰੇਸ਼ਨ ਲਈ ਇਕ ਐਪ ਬਣਾਈ ਹੈ ਜੋ ਟੀਕਾਕਰਣ ਦੀ ਪੂਰੀ ਪ੍ਰਕਿਰਿਆ ’ਤੇ ਨਜ਼ਰ ਰੱਖੇਗੀ। ਇਸ ਐਪ ਦਾ ਨਾਂ CO-WIN ਹੈ। CO-WIN ਨੂੰ ਮੁਫ਼ਤ ’ਚ ਡਾਊਨਲੋਡ ਕੀਤਾ ਜਾ ਸਕੇਗਾ। ਹਾਲਾਂਕਿ, ਅਜੇ ਤਕ CO-WIN ਗੂਗਲ ਪਲੇਅ ਸਟੋਰ ਜਾਂ ਐਪਲ ਦੇ ਐਪ ਸਟੋਰ ’ਤੇ ਉਪਲੱਬਧ ਨਹੀਂ ਹੈ। ਆਓ ਜਾਣਦੇ ਹਾਂ CO-WIN ਐਪ ਬਾਰੇ ਵਿਸਤਾਰ ਨਾਲ
ਇਹ ਵੀ ਪੜ੍ਹੋ– ਸਮਾਰਟਫੋਨ ਨਾਲ ਸਿਰਫ਼ 30 ਮਿੰਟਾਂ ’ਚ ਹੋਵੇਗੀ ਕੋਵਿਡ-19 ਦੀ ਸਹੀ ਜਾਂਚ
ਵੈਕਸੀਨ ਲਗਵਾਉਣ ਵਾਲਿਆਂ ਦਾ ਰਹੇਗਾ ਪੁਰਾ ਲੇਖਾ-ਜੋਖਾ
ਸਿਹਤ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ CO-WIN ਇਕ ਅਜਿਹੀ ਮੋਬਾਇਲ ਐਪ ਹੈ ਜੋ ਸਾਰਿਆਂ ਲਈ ਮੁਫ਼ਤ ’ਚ ਡਾਊਨਲੋਡਿੰਗ ਲਈ ਉਪਲੱਬਧ ਹੋਵੇਗੀ। ਇਸ ਐਪ ’ਚ ਟੀਕਾਕਰਣ ਦੀ ਪ੍ਰਕਿਰਿਆ ਤੋਂ ਲੈ ਕੇ ਪ੍ਰਸ਼ਾਸਨਿਕ ਕਿਰਿਆ-ਕਲਪਾਂ, ਟੀਕਾਕਰਣ ਕਾਮਿਆਂ ਅਤੇ ਜਿਨ੍ਹਾਂ ਨੂੰ ਵੈਕਸੀਨ ਦਿੱਤੀ ਜਾਣੀ ਹੈ, ਉਨ੍ਹਾਂ ਦੀ ਪੂਰੀ ਜਾਣਕਾਰੀ ਰਹੇਗੀ। ਇਸ ਵਿਚ ਸੈਲਫ ਰਜਿਸਟ੍ਰੇਸ਼ਨ ਦਾ ਵੀ ਆਪਸ਼ਨ ਹੋਵੇਗਾ। ਕਿਸੇ ਪੰਚਾਇਤ ਦਾ ਮੁਖੀ ਵੀ ਆਪਣੀ ਪੰਚਾਇਤ ਦੇ ਲੋਕਾਂ ਦੇ ਟੀਕਾਕਰਣ ਲਈ ਇਸ ਐਪ ਤੋਂ ਅਪਲਾਈ ਕਰ ਸਕੇਗਾ।
ਇਹ ਵੀ ਪੜ੍ਹੋ– ਚੀਨ ਨੂੰ ਇਕ ਹੋਰ ਝਟਕਾ, ਨੋਕੀਆ ਨੇ ਭਾਰਤ ’ਚ ਸ਼ੁਰੂ ਕੀਤਾ 5G ਉਪਕਰਣਾਂ ਦਾ ਪ੍ਰੋਡਕਸ਼ਨ
ਤਿੰਨ ਪੜਾਵਾਂ ’ਚ ਹੋਵੇਗਾ ਟੀਕਾਕਰਣ
ਭਾਰਤ ’ਚ ਕੋਰੋਨਾ ਟੀਕਾਕਰਣ ਦਾ ਕੰਮ ਸ਼ੁਰੂਆਤੀ ਤੌਰ ’ਤੇ ਤਿੰਨ ਪੜਾਵਾਂ ’ਚ ਹੋਵੇਗਾ। ਇਸ ਵਿਚ ਲੜੀਵਾਰ ਢੰਗ ਨਾਲ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਪਹਿਲੇ ਪੜਾਅ ’ਚ ਸਿਹਤ ਕਾਮਿਆਂ (ਹੈਲਥ ਕੇਅਰ ਪ੍ਰੋਫੈਸ਼ਨਲਾਂ) ਨੂੰ ਅਤੇ ਦੂਜੇ ਪੜਾਅ ’ਚ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ। ਰਾਜ ਸਰਕਾਰਾਂ ਨੂੰ ਇਨ੍ਹਾਂ ਲੋਕਾਂ ਦਾ ਡਾਟਾ ਇਕੱਠਾ ਕਰਨ ਦੀ ਜ਼ਿੰਮੇਵਾਰੀ ਮਿਲੀ ਹੈ। ਉਥੇ ਹੀ ਤੀਜੇ ਪੜਾਅ ’ਚ ਉਨ੍ਹਾਂ ਲੋਕਾਂ ਨੂੰ ਟੀਕਾ ਲੱਗੇਗਾ ਜੋ ਕਿਸੇ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ। ਇਨ੍ਹਾਂ ਸਾਰਿਆਂ ਦਾ CO-WIN ਐਪ ’ਤੇ ਹੀ ਰਜਿਸਟ੍ਰੇਸ਼ਨ ਹੋਵੇਗਾ।
ਇਹ ਵੀ ਪੜ੍ਹੋ– IMC 2020: ਮੁਕੇਸ਼ ਅੰਬਾਨੀ ਦਾ ਵੱਡਾ ਐਲਾਨ, 2021 ’ਚ 5G ਲਾਂਚ ਕਰੇਗਾ ਰਿਲਾਇੰਸ ਜੀਓ
ਜਲਦ ਸ਼ੁਰੂ ਹੋਵੇਗਾ ਰਜਿਸਟ੍ਰੇਸ਼ਨ
ਸਿਹਤ ਮੰਤਰਾਲੇ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ CO-WIN ਐਪ ’ਚ ਪੰਜ ਮਾਡਿਊਲ ਹਨ ਜਿਨ੍ਹਾਂ ’ਚ ਪ੍ਰਸ਼ਾਸਨਿਕ ਮਾਡਿਊਲ, ਦੂਜਾ ਰਜਿਸਟ੍ਰੇਸ਼ਨ ਮਾਡਿਊਲ, ਤੀਜਾ ਵੈਕਸੀਨੇਸ਼ਨ ਮਾਡਿਊਲ, ਚੌਥਾ ਲਾਭਕਾਰੀ ਮਾਡਿਊਲ ਅਤੇ ਪੰਜਵਾਂ ਰਿਪੋਰਟ ਮਾਡਿਊਲ ਸ਼ਾਮਲ ਹਨ। ਇਨ੍ਹਾਂ ’ਚੋਂ ਪਹਿਲਾ ਪ੍ਰਸ਼ਾਸਨਿਕ ਮਾਡਿਊਲ ਹੈ ਜਿਸ ਵਿਚ ਵੈਕਸੀਨ ਲਈ ਸੈਸ਼ਨ ਦਾ ਨਿਰਧਾਰਣ ਹੋਵੇਗਾ ਅਤੇ ਟੀਕਾ ਲਗਵਾਉਣ ਵਾਲੇ ਲੋਕਾਂ ਅਤੇ ਪ੍ਰਬੰਧਕਾਂ ਨੂੰ ਨੋਟੀਫਿਕੇਸ਼ਨ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਬੁਰੀ ਖ਼ਬਰ! ਮੰਨਣੀਆਂ ਪੈਣਗੀਆਂ ਨਵੀਆਂ ਸ਼ਰਤਾਂ ਜਾਂ ਡਿਲੀਟ ਕਰੋ ਅਕਾਊਂਟ
ਰਜਿਸਟ੍ਰੇਸ਼ਨ ਮਾਡਿਊਲ ’ਚ ਤੁਸੀਂ ਖ਼ੁਦ ਵੈਕਸੀਨ ਲਈ ਰਜਿਸਟ੍ਰੇਸ਼ਨ ਕਰ ਸਕੋਗੇ। ਇਸ ਮਾਡਿਊਲ ਲਈ ਕੋਈ ਸੰਸਥਾ ਥੋਕ ’ਚ ਉਨ੍ਹਾਂ ਲੋਕਾਂ ਦਾ ਰਜਿਸਟ੍ਰੇਸ਼ਨ ਕਰ ਸਕਦੀ ਹੈ, ਜਿਨ੍ਹਾਂ ਨੂੰ ਵੈਕਸੀਨ ਦੀ ਲੋੜ ਹੈ। ਲਾਭਕਾਰੀ ਮਾਡਿਊਲ ’ਚ ਕਿਊ.ਆਰ. ਕੋਡ ਆਧਾਰਿਤ ਇਕ ਟੀਕਾਕਰਣ ਸਰਟੀਫਿਕੇਟ ਮਿਲੇਗਾ। ਰਾਜੇਸ਼ ਭੂਸ਼ਣ ਮੁਤਾਬਕ, ਦੇਸ਼ ’ਚ ਉਨ੍ਹਾਂ ਸਾਰੇ ਲੋਕਾਂ ਨੂੰ ਟੀਕਾ ਲੱਗੇਗਾ, ਜੋ ਲਗਵਾਉਣਾ ਚਾਹੁੰਦੇ ਹਨ।
ਨੋਟ: CO-WIN ਐਪ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਸਾਂਝੇ ਕਰੋ ਆਪਣੇ ਵਿਚਾਰ