ਇਕ ਹੀ ਦੁਕਾਨ ਤੋਂ 10 ਲੱਖ ਦੀ ਨਕਲੀ ਸਿਗਰਟ ਜ਼ਬਤ

Sunday, Mar 25, 2018 - 02:00 PM (IST)

ਨਵੀਂ ਦਿੱਲੀ— ਰਾਜਧਾਨੀ 'ਚ 8 ਤੋਂ 10 ਲੱਖ ਰੁਪਏ ਦੀ ਵਿਦੇਸ਼ੀ ਬਰੈਂਡ ਦੀ ਨਕਲੀ ਸਿਗਰਟ ਜ਼ਬਤ ਕੀਤੀ ਗਈ ਹੈ। ਨਾਨ ਇਨਫੋਰਸਮੈਂਟ ਏਜੰਸੀ ਹੈਲਥ ਡਿਪਾਰਟਮੈਂਟ ਨੇ ਨਵਾਂ ਬਾਂਸ ਏਰੀਆ 'ਚ ਛਾਪਾ ਮਾਰਿਆ ਸੀ। ਗੈਰ-ਕਾਨੂੰਨੀ ਤਰੀਕੇ ਨਾਲ ਇਸ ਸਿਗਰਟ ਨੂੰ ਬਾਜ਼ਾਰ 'ਚ ਵੇਚਿਆ ਜਾ ਰਿਹਾ ਸੀ। ਇਨ੍ਹਾਂ ਸਿਗਰਟਾਂ 'ਤੇ ਭਾਰਤੀ ਕਾਨੂੰਨ ਦੇ ਅਧੀਨ ਕਿਸੇ 'ਤੇ ਵੀ ਹੈਲਥ ਵਾਰਨਿੰਗ ਨਹੀਂ ਸੀ, ਇਸ ਦੀ ਕੁਆਲਿਟੀ ਘਟੀਆ ਹੋਣ ਦਾ ਖਤਰਾ ਸੀ, ਨਾਲ ਹੀ ਇਸ ਤੋਂ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦਾ ਟੈਕਸ ਵੀ ਨਹੀਂ ਮਿਲ ਰਿਹਾ ਸੀ। ਹੈਲਥ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਇਹ ਸਿਰਫ ਇਕ ਦੁਕਾਨ ਤੋਂ ਮਿਲਿਆ ਹੈ, ਜਦੋਂ ਕਿ ਇਹ ਏਰੀਆ ਤੰਬਾਕੂ ਦਾ ਹੋਲਸੇਲ ਮਾਰਕੀਟ ਹੈ, ਜੇਕਰ ਇਨਫੋਰਸਮੈਂਟ ਡਿਪਾਰਟਮੈਂਟ ਛਾਪਾ ਮਾਰਨ ਤਾਂ ਵੱਡੇ ਲੇਵਲ 'ਤੇ ਗੈਰ-ਕਾਨੂੰਨੀ ਤੰਬਾਕੂ ਪਕੜ 'ਚ ਆ ਸਕਦਾ ਹੈ। ਦਿੱਲੀ ਸਰਕਾਰ ਦੇ ਹੈਲਥ ਡਿਪਾਰਟਮੈਂਟ ਦੇ ਐਡੀਸ਼ਨਲ ਡਾਇਰੈਕਟਰ ਡਾਕਟਰ ਐੱਸ.ਕੇ. ਅਰੋੜਾ ਨੇ ਦੱਸਿਆ ਕਿ ਅਸੀਂ ਪਿਛਲੇ ਤਿੰਨ ਸਾਲਾਂ ਤੋਂ ਇਨਫੋਰਸਮੈਂਟ ਏਜੰਸੀਆਂ ਪੁਲਸ, ਐਕਸਾਈਜ਼, ਕਸਟਮ. ਐੱਮ.ਸੀ.ਡੀ., ਫੂਡ ਐਂਡ ਸੈਫਟੀ, ਜੀ.ਐੱਸ.ਟੀ. ਨੂੰ ਪੱਤਰ ਲਿੱਖ ਰਹੇ ਹਨ ਅਤੇ ਉਨ੍ਹਾਂ ਤੋਂ ਛਾਪਾ ਮਾਰਨ ਨੂੰ ਕਹਿ ਰਹੇ ਸਨ। ਅਜੇ ਤੱਕ ਅਜਿਹਾ ਕੁਝ ਨਹੀਂ ਹੋਇਆ। 23 ਮਾਰਚ ਨੂੰ ਹੈਲਥ ਡਿਪਾਰਟਮੈਂਟ ਨੇ ਸਟੇਟ ਸੇਲ, ਸੈਂਟਰਲ ਜ਼ਿਲਾ ਸੈੱਲ ਅਤੇ ਪੁਲਸ ਦੇ ਪ੍ਰੋਟੈਕਸ਼ਨ 'ਚ ਛਾਪਾ ਮਾਰਿਆ।
ਡਾਕਟਰ ਐੱਸ.ਕੇ. ਅਰੋੜਾ ਨੇ ਕਿਹਾ ਕਿ ਕਈ ਵਾਰ ਪੱਤਰ ਲਿਖਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਛਾਪਾ ਨਹੀਂ ਮਾਰਿਆ, ਉਦੋਂ ਹੈਲਥ ਡਿਪਾਰਟਮੈਂਟ ਨੇ ਛਾਪਾ ਮਾਰਿਆ, ਜਦੋਂ ਕਿ ਹੈਲਥ ਡਿਪਾਰਟਮੈਂਟ ਦਾ ਇਹ ਕੰਮ ਨਹੀਂ ਹੈ। ਹੈਲਥ ਡਿਪਾਰਟਮੈਂਟ ਦਾ ਕੰਮ ਤੰਬਾਕੂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ, ਇਸ ਦੀ ਆਦਤ ਤੋਂ ਬਾਹਰ ਕੱਢਣ ਦਾ ਹੈ। ਅਸੀਂ ਫਿਰ ਤੋਂ ਇਨ੍ਹਾਂ ਸਾਰੇ ਇਨਫੋਰਸਮੈਂਟ ਡਿਪਾਰਟਮੈਂਟ ਨੂੰ ਲੈਟਰ ਲਿਖ ਕੇ ਛਾਪਾ ਮਾਰਨ ਦੀ ਅਪੀਲ ਕਰਨਗੇ। ਡਾਕਟਰ ਅਰੋੜਾ ਨੇ ਦੱਸਿਆ,''ਅਸੀਂ ਇਕ ਦੁਕਾਨ 'ਚ ਗਏ ਅਤੇ ਜਾਂਚ ਕਰਨੀ ਸ਼ੁਰੂ ਕੀਤੀ ਹੀ ਸੀ ਕਿ ਬਾਕੇ ਸਾਰੀਆਂ ਦੁਕਾਨਾਂ ਦੇ ਸ਼ਟਰ ਬੰਦ ਹੋਣ ਲੱਗੇ। ਤਿੰਨ ਘੰਟੇ ਦੀ ਕਾਰਵਾਈ 'ਚ ਭਾਰੀ ਮਾਤਰਾ 'ਚ ਗੈਰ-ਕਾਨੂੰਨੀ ਸਿਗਰਟ ਮਿਲੀ। ਕੋਈ ਇੰਗਲੈਂਡ ਦਾ ਬਰੈਂਡ ਸੀ ਤਾਂ ਕੋਈ ਜਰਮਨੀ ਦਾ। ਇਨ੍ਹਾਂ 'ਤੇ ਪ੍ਰਾਈਜ਼ ਟੈਗ ਤੱਕ ਨਹੀਂ ਸੀ। ਦੁਕਾਨਦਾਰ ਨੇ ਦੱਸਿਆ ਕਿ ਇਨ੍ਹਾਂ ਦੀ ਕੀਮਤ 8 ਤੋਂ 10 ਲੱਖ ਹੋਵੇਗੀ। ਦੁਕਾਨਦਾਰ ਦੇ ਖਿਲਾਫ ਕੋਰਟ ਕੇਸ ਕਰਨਗੇ, ਜਿਸ 'ਚ ਉਸ ਨੂੰ ਇਕ ਸਾਲ ਦੀ ਸਜ਼ਾ ਹੋ ਸਕਦੀ ਹੈ।''


Related News