ਹਰਿਆਣਾ ਛੇੜਛਾੜ : ਵਰਿੰਦਰ ਸਹਿਵਗ ਨੇ ਕੀਤਾ ਟਵੀਟ, ਕਿਹਾ- ''ਕਾਇਦੇ ''ਚ ਰਹੋਗੇ ਤਾਂ ਫਾਇਦੇ ''ਚ ਰਹੋਗੇ''
Tuesday, Aug 08, 2017 - 05:01 PM (IST)

ਚੰਡੀਗੜ੍ਹ— ਹਰਿਆਣਾ ਦੇ ਚਰਚਿਤ ਛੇੜਛਾੜ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਨਾਲ ਕ੍ਰਿਕਟਰ ਵਰਿੰਦਰ ਸਹਿਵਾਗ ਵੀ ਉੱਤਰ ਆਏ ਹਨ। ਆਈ.ਏ.ਐਸ. ਅਧਿਕਾਰੀ ਦੀ ਬੇਟੀ ਵਰਣਿਕਾ ਨਾਲ ਪ੍ਰਦੇਸ਼ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਵਲੋਂ ਕਥਿਤ ਤੌਰ ਉੱਤੇ ਕੀਤੀ ਗਈ ਛੇੜਛਾੜ ਦੇ ਮਾਮਲੇ ਵਿੱਚ ਆਪਣੇ ਅੰਦਾਜ਼ ਵਿੱਚ ਸਹਿਵਾਗ ਨੇ ਉਨ੍ਹਾਂ ਨੂੰ ਖਾਸ ਨਸੀਹਤ ਵੀ ਦਿੱਤੀ ਹੈ।
ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ਉੱਤੇ ਹਮੇਸ਼ਾ ਐਕਟਿਵ ਰਹਿਣ ਵਾਲੇ ਵਰਿੰਦਰ ਸਹਿਵਾਗ ਨੇ ਟਵੀਟ ਕੀਤਾ, ''ਚੰਡੀਗੜ ਦੀ ਘਟਨਾ ਸ਼ਰਮਨਾਕ ਹੈ। ਬਿਨਾਂ ਕਿਸੇ ਦੇ ਪ੍ਰਭਾਵ ਦੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਕੋਈ ਵੀ ਹੋ, ਕਾਇਦੇ ਵਿੱਚ ਰਹੋਗੇ ਤਾਂ ਫਾਇਦੇ ਵਿੱਚ ਰਹੋਗੇ।''
Chandigarh stalking incident is shameful & a fair probe should be done without any influence. Koi bhi ho,
— Virender Sehwag (@virendersehwag) August 7, 2017
Kaayde me rahoge,Faayde me rahoge
ਇਸ ਤੋਂ ਪਹਿਲਾਂ ਓਲੰਪਿਕ ਤਮਗਾ ਜੇਤੂ ਯੋਗੇਸ਼ਵਰ ਦੱਤ ਨੇ ਵੀ ਇਸ ਘਟਨਾ ਨੂੰ ਲੈ ਕੇ ਟਵੀਟ ਦੇ ਮਾਧਿਅਮ ਨਾਲ ਤੰਜ ਕਸਕੇ ਹੋਏ ਲਿਖਿਆ, ਜਦੋਂ ਸਮਾਜ ਦੇ ਇਲੀਟ ਵਰਗ ਦੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਸੋਚੋ ਨੀਵੇਂ ਵਰਗ ਦੇ ਲੋਕਾਂ ਨਾਲ ਕਿਸ ਤਰ੍ਹਾਂ ਇਨਸਾਫ ਹੋਵੇਗਾ।
जब समाज के अभिजात्य वर्ग के ऐसे मामले सामने आते है तो सोचिए निम्न वर्ग के लोगों के साथ कैसे न्याय होगा। https://t.co/cE7TyMr2CO
— Yogeshwar Dutt (@DuttYogi) August 7, 2017