CM ਯੋਗੀ ਦੇ ਜਨਮਦਿਨ ''ਤੇ ਸੀਮਾ ਹੈਦਰ ਨੇ ਕੱਟਿਆ ਕੇਕ, ਕਿਹਾ-ਯੋਗੀ, ਮੋਦੀ ਤੇ ਸ਼ਾਹ ਦੇ ਨਾਮ ''ਤੇ ਕੰਬਦਾ ''ਪਾਕਿ''

Thursday, Jun 05, 2025 - 03:15 PM (IST)

CM ਯੋਗੀ ਦੇ ਜਨਮਦਿਨ ''ਤੇ ਸੀਮਾ ਹੈਦਰ ਨੇ ਕੱਟਿਆ ਕੇਕ, ਕਿਹਾ-ਯੋਗੀ, ਮੋਦੀ ਤੇ ਸ਼ਾਹ ਦੇ ਨਾਮ ''ਤੇ ਕੰਬਦਾ ''ਪਾਕਿ''

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਅੱਜ 53ਵਾਂ ਜਨਮਦਿਨ ਹੈ। ਇਸ ਖ਼ੈਸ ਮੌਕੇ 'ਤੇ ਰਾਜ ਭਰ ਦੇ ਲੋਕਾਂ ਨੇ ਉਨ੍ਹਾਂ ਦਾ ਜਨਮਦਿਨ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ। ਆਮ ਲੋਕਾਂ ਤੋਂ ਲੈ ਕੇ ਕਈ ਖ਼ਾਸ ਸ਼ਖਸੀਅਤਾਂ ਤੱਕ ਸਾਰਿਆਂ ਨੇ ਯੋਗੀ ਜੀ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ : ਮੈਨੂੰ ਮੇਰੇ ਪੁੱਤ ਦੀ ਲਾਸ਼ ਦੇ ਦਿਓ...', ਬੈਂਗਲੁਰੂ ਭਾਜੜ 'ਚ ਇਕਲੌਤੇ ਪੁੱਤਰ ਨੂੰ ਗੁਆਉਣ ਵਾਲੇ ਪਿਤਾ ਦਾ ਦਰਦ

ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਵਲੋਂ ਵੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਜਨਮਦਿਨ ਮਨਾਇਆ ਗਿਆ। ਇਸ ਮੌਕੇ ਉਹਨਾਂ ਨੇ ਆਪਣੇ ਦੋਸਤ ਸਚਿਨ ਮੀਨਾ ਅਤੇ ਵਕੀਲ ਏਪੀ ਸਿੰਘ ਨਾਲ ਮੁੱਖ ਮੰਤਰੀ ਯੋਗੀ ਦਾ ਕੇਕ ਕੱਟਿਆ ਅਤੇ ਇੱਕ ਦੂਜੇ ਨੂੰ ਕੇਕ ਖੁਆਇਆ। ਇਸ ਮੌਕੇ ਯੋਗੀ ਜੀ ਦੀ ਤਸਵੀਰ ਸਜਾਈ ਗਈ ਸੀ। ਵਕੀਲ ਏਪੀ ਸਿੰਘ ਨੇ ਕਿਹਾ ਕਿ ਸੀਐੱਮ ਯੋਗੀ, ਪੀਐੱਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਮ ਸੁਣ ਕੇ ਪਾਕਿਸਤਾਨ ਕੰਬ ਜਾਂਦਾ ਹੈ। ਇਹ ਤਿੰਨੋਂ ਨੇਤਾ ਅੱਜ ਭਾਰਤ ਦੀ ਪਛਾਣ ਬਣ ਗਏ ਹਨ। ਇਸ ਮੌਕੇ ਸਚਿਨ ਮੀਨਾ ਦਾ ਪਰਿਵਾਰ ਵੀ ਬਹੁਤ ਉਤਸ਼ਾਹਿਤ ਦਿਖਾਈ ਦਿੱਤਾ।

ਇਹ ਵੀ ਪੜ੍ਹੋ : ਮੋਟਾਪੇ ਤੋਂ ਪਰੇਸ਼ਾਨ ਅਧਿਆਪਕਾ ਨੇ ਚੁੱਕਿਆ ਖੌਫ਼ਨਾਕ ਕਦਮ, ਨੋਟ 'ਤੇ ਲਿਖਿਆ ਮੈਂ ਹਾਰ ਗਈ ਤੇ ਫਿਰ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿੱਚ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਜਨਮਦਿਨ ਮਨਾਇਆ। ਲਾਹੌਰਬੀਰ ਇਲਾਕੇ ਦੇ ਆਜ਼ਾਦ ਪਾਰਕ ਵਿੱਚ ਮੁਸਲਿਮ ਔਰਤਾਂ ਅਤੇ ਮਰਦਾਂ ਨੇ ਯੋਗੀ ਦੀ ਤਸਵੀਰ ਵਾਲਾ ਕੇਕ ਕੱਟਿਆ ਅਤੇ ਪਟਾਕੇ ਚਲਾਏ। ਲੋਕਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਯੋਗੀ ਭਵਿੱਖ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣਨ। ਇਸ ਪ੍ਰੋਗਰਾਮ ਵਿੱਚ ਮੁਹੰਮਦ ਆਸਿਫ, ਅਬਦੁਲ ਸਲਾਮ ਸਮੇਤ ਕਈ ਲੋਕ ਮੌਜੂਦ ਸਨ।

ਇਹ ਵੀ ਪੜ੍ਹੋ : ਨਵਾਂ AC ਲੈਣ ਲੱਗਿਆਂ ਰੱਖੋਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਨਹੀਂ ਤਾਂ ਪੈ ਸਕਦੈ ਘਾਟਾ

ਦੱਸ ਦੇਈਏ ਕਿ ਲਖੀਮਪੁਰ ਜ਼ਿਲ੍ਹੇ ਦੇ ਇੱਕ ਮੁਸਲਿਮ ਜੋੜੇ ਨੇ ਅਯੁੱਧਿਆ ਦੇ ਰਾਮ ਮੰਦਰ ਦਾ ਦੌਰਾ ਕੀਤਾ ਅਤੇ 'ਰਾਮ ਨਾਮ' ਦਾ ਜਾਪ ਕਰਦੇ ਹੋਏ ਯੋਗੀ ਆਦਿੱਤਿਆਨਾਥ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯੋਗੀ ਨੇ ਰਾਮ ਰਾਜ ਨੂੰ ਹਕੀਕਤ ਵਿੱਚ ਬਦਲ ਦਿੱਤਾ ਹੈ, ਇਸ ਲਈ ਅਸੀਂ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਇੱਥੇ ਆਏ ਹਾਂ।

ਇਹ ਵੀ ਪੜ੍ਹੋ : 1 ਨਵੰਬਰ ਤੋਂ ਆਉਣ ਵਾਲੀ ਹੈ ਨਵੀਂ ਆਫ਼ਤ..., ਨਾ ਮਿਲੇਗਾ ਤੇਲ, ਨਾ ਹੀ ਹੋਵੇਗੀ ਐਂਟਰੀ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News