ਦੇਸ਼ ਭਰ ’ਚ 20 ਨਵੇਂ ਆਈ. ਵੀ. ਐੱਫ. ਕੇਂਦਰ ਖੋਲ੍ਹੇਗੀ ਸੀਡਸ ਆਫ ਇਨੋਸੈਂਸ
Sunday, Jul 18, 2021 - 09:03 PM (IST)
ਨਵੀਂ ਦਿੱਲੀ- ਪਰਖਨਲੀ ਗਰਭਧਾਰਨ ਪ੍ਰਯੋਗਸ਼ਾਲਾ (ਆਈ. ਵੀ. ਐੱਫ.) ਅਤੇ ਪ੍ਰਜਨਨ ਸ਼ਕਤੀ ਸੁਧਾਰ ਕੇਂਦਰ ਚਲਾਉਣ ਵਾਲੀ ਮੈਡੀਕਲ ਫਰਮ ਸੀਡਸ ਆਫ ਇਨੋਸੈਂਸ (ਐੱਸ. ਓ. ਆਈ.) ਵਿੱਤੀ ਸਾਲ 2021-22 ਦੇ ਅੰਤ ਤੱਕ ਦੇਸ਼ ਭਰ ’ਚ 20 ਨਵੇਂ ਕੇਂਦਰ ਖੋਲ੍ਹੇਗੀ।
ਇਹ ਖ਼ਬਰ ਪੜ੍ਹੋ- ਅਦਿਤੀ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਤੀਜਾ ਸਥਾਨ ਹਾਸਲ ਕੀਤਾ
ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੰਪਨੀ ਅੰਤਰਰਾਸ਼ਟਰੀ ਪੱਧਰ ’ਤੇ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਮੌਜੂਦਾ ’ਚ ਦੇਸ਼ ਦੇ 8 ਸੂਬਿਆਂ ’ਚ ਕੁੱਲ 10 ‘ਇਨ ਵਿਟਰੋ ਫਰਟੀਲਾਇਜੇਸ਼ਨ (ਆਈ. ਵੀ. ਐੱਫ.) ਅਤੇ ਜਨਨ-ਸ਼ਕਤੀ ਕੇਂਦਰ ਹਨ। ਸੀਡਸ ਆਫ ਇਨੋਸੈਂਸ ਐਂਡ ਗੇਨੇਸਟਰਿੰਗਸ ਦੀ ਸੰਸਥਾਪਕ ਗੌਰੀ ਅੱਗਰਵਾਲ ਨੇ ਕਿਹਾ, ‘‘ਸਾਡੀ ਵਿੱਤੀ ਸਾਲ 2021-22 ਦੇ ਅੰਤ ਤੱਕ 30 ਨਵੇਂ ਆਈ. ਵੀ. ਐੱਫ. ਕੇਂਦਰ ਖੋਲ੍ਹਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਇਸ ਮਹੀਨੇ ਕੰਪਨੀ ਆਸਾਮ ਦੇ ਗੁਹਾਟੀ ਅਤੇ ਉਤਰਾਖੰਡ ਦੇ ਹਲਦਵਾਨੀ ’ਚ ਆਈ. ਵੀ. ਐੱਫ. ਕੇਂਦਰ ਸ਼ੁਰੂ ਕਰੇਗੀ। ਗੁਹਾਟੀ ’ਚ ਖੁੱਲ੍ਹਣ ਵਾਲਾ ਕੇਂਦਰ ਪੂਰਬ-ਉੱਤਰ ਦਾ ਪਹਿਲਾ ਕੇਂਦਰ ਹੋਵੇਗਾ।’’ ਉੱਥੇ ਹੀ ਉਨ੍ਹਾਂ ਨੇ ਅੰਤਰਾਸ਼ਟਰੀ ਵਿਸਤਾਰ ਨੂੰ ਲੈ ਕੇ ਕਿਹਾ ਕਿ ਕੰਪਨੀ ਓਮਾਨ ਦੇ ਮਸਕਟ ’ਚ ਇਸ ਸਾਲ ਦੇ ਸਤੰਬਰ ’ਚ ਆਈ. ਵੀ. ਐੱਫ. ਪ੍ਰਯੋਗਸ਼ਾਲਾ ਅਤੇ ਹਸਪਤਾਲ ਖੋਲ੍ਹੇਗੀ।
ਇਹ ਖ਼ਬਰ ਪੜ੍ਹੋ- 'ਅਫਗਾਨੀ ਰਾਜਦੂਤ ਦੀ ਬੇਟੀ ਦੇ ਅਗਵਾ ਮਾਮਲੇ ਨੂੰ ਇਮਰਾਨ ਨੇ ਲਿਆ ਗੰਭੀਰਤਾ ਨਾਲ'
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।