ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਦੇਖੋ ਰਾਮ ਮੰਦਰ ਦੀਆਂ ਆਕਰਸ਼ਿਕ ਤਸਵੀਰਾਂ
Sunday, Jan 21, 2024 - 01:45 AM (IST)
ਅਯੁੱਧਿਆ — ਅਯੁੱਧਿਆ 'ਚ ਰਾਮ ਲੱਲਾ ਦੇ ਸਵਾਗਤ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਰਾਮਲੱਲਾ ਦੇ ਸ਼ਾਨਦਾਰ ਸਵਾਗਤ ਲਈ ਰਾਮ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਮੰਦਰ ਦੇ ਅੰਦਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਵੀਡੀਓ 'ਚ ਮੰਦਰ ਦੇ ਅੰਦਰ ਦੀ ਸੁੰਦਰਤਾ, ਸ਼ਾਨ ਅਤੇ ਸਜਾਵਟ ਸਾਫ ਨਜ਼ਰ ਆ ਰਹੀ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਰਾਮ ਮੰਦਰ ਦੀ ਸਜਾਵਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ : ਮਹਿੰਗਾ ਹੋਇਆ ਅਯੁੱਧਿਆ ਧਾਮ, ਹੋਟਲਾਂ-ਫਲਾਈਟਾਂ ਦਾ ਵਧਿਆ ਕਿਰਾਇਆ
ਰਾਮਲੱਲਾ ਦੇ ਸਵਾਗਤ ਲਈ ਮੰਦਰ ਨੂੰ ਬਹੁਤ ਸੋਹਣਾ ਸਜਾਇਆ ਜਾ ਰਿਹਾ ਹੈ। ਸਾਹਮਣੇ ਆਈ ਵੀਡੀਓ 'ਚ, ਸੰਗਮਰਮਰ ਦਾ ਬਣਿਆ ਇੱਕ ਵਿਸ਼ਾਲ ਮੰਦਰ ਰੌਸ਼ਨੀ 'ਚ ਭਿੱਜਿਆ ਦਿਖਾਈ ਦੇ ਰਿਹਾ ਹੈ। ਇਸ ਦੇ ਥੰਮ੍ਹਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਮੰਦਰ ਦੀਆਂ ਪੌੜੀਆਂ 'ਤੇ ਕੰਮ ਕਰ ਰਹੇ ਲੋਕਾਂ ਨੂੰ ਛੱਤ ਤੋਂ ਰੰਗ-ਬਿਰੰਗੇ ਫੁੱਲਾਂ ਦੇ ਮਾਲਾ ਲਟਕਾਉਂਦੇ ਦੇਖਿਆ ਜਾ ਸਕਦਾ ਹੈ।
ਰਾਮਲੱਲਾ ਦੀ ਪਵਿੱਤਰ ਰਸਮ 22 ਜਨਵਰੀ ਨੂੰ ਦੁਪਹਿਰ 12.30 ਵਜੇ ਸ਼ੁਰੂ ਹੋਵੇਗੀ। ਇਸ ਸਬੰਧੀ ਪ੍ਰੋਗਰਾਮ ਅਤੇ ਰਸਮਾਂ 16 ਜਨਵਰੀ ਤੋਂ ਜਾਰੀ ਹਨ। ਹਫ਼ਤਾ ਭਰ ਚੱਲਣ ਵਾਲੇ ਇਸ ਪ੍ਰੋਗਰਾਮ ਦੀ ਸਮਾਪਤੀ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਨਾਲ ਹੋਵੇਗੀ। ਲਕਸ਼ਮੀਕਾਂਤ ਦੀਕਸ਼ਿਤ ਦੀ ਅਗਵਾਈ 'ਚ ਪੁਜਾਰੀਆਂ ਦੀ ਟੀਮ ਸਮਾਰੋਹ 'ਚ ਮੁੱਖ ਰਸਮਾਂ ਨਿਭਾਏਗੀ।
ਇਹ ਵੀ ਪੜ੍ਹੋ : ਲਖਨਊ 'ਚ 18 ਮਾਰਚ ਤੱਕ ਧਾਰਾ 144 ਲਾਗੂ, ਹੁਕਮ ਜਾਰੀ
ਰਾਮ ਮੰਦਰ ਦੇ ਉਦਘਾਟਨ ਲਈ 8 ਹਜ਼ਾਰ ਮਹਿਮਾਨਾਂ ਨੂੰ ਸੱਦਾ
ਪੰਜ ਸਾਲ ਪੁਰਾਣੇ ਰਾਮਲਲਾ ਦੀ 51 ਇੰਚ ਦੀ ਮੂਰਤੀ ਗਰਭ ਗ੍ਰਹਿ 'ਚ ਪਹੁੰਚ ਗਈ ਹੈ। ਇਸ ਮੂਰਤੀ ਨੂੰ ਮੈਸੂਰ ਦੇ ਮੂਰਤੀਕਾਰ ਅਰੁਣ ਯੋਗੀਰਾਜ ਨੇ ਕਾਲੇ ਪੱਥਰ ਨਾਲ ਬਣਾਇਆ ਹੈ। ਸ਼ੁੱਕਰਵਾਰ ਨੂੰ ਮੂਰਤੀ ਨੂੰ ਉਸ ਦੇ ਸਥਾਨ 'ਤੇ ਵਿਰਾਜਮਾਨ ਕਰ ਦਿੱਤਾ ਗਿਆ। ਸਾਹਮਣੇ ਆਈ ਤਸਵੀਰ 'ਚ ਰਾਮਲੱਲਾ ਕੋਲ ਸੋਨੇ ਦਾ ਧਨੁਸ਼ ਅਤੇ ਤੀਰ ਵੀ ਨਜ਼ਰ ਆ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਲਈ ਕਰੀਬ 8 ਹਜ਼ਾਰ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਕਾਰੋਬਾਰੀ ਮੁਕੇਸ਼ ਅੰਬਾਨੀ, ਸੁਪਰਸਟਾਰ ਅਮਿਤਾਭ ਬੱਚਨ ਅਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਹੋਰ ਮਹਿਮਾਨਾਂ ਨੂੰ ਇਸ ਸ਼ਾਨਦਾਰ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ। 22 ਜਨਵਰੀ ਨੂੰ ਸੂਬੇ ਦੇ ਸਰਕਾਰੀ ਦਫ਼ਤਰਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਅੱਧੇ ਦਿਨ ਜਾਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਇਸ ਮੁਸਲਿਮ ਵਿਅਕਤੀ ਨੇ ਪੇਸ਼ ਕੀਤੀ ਮਿਸਾਲ, ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸਰਹੱਦ ਪਾਰ ਤੋਂ ਭੇਜਿਆ ਪਵਿੱਤਰ ਜਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।