ਭਲਕੇ ਕਿਤੇ ਫਸ ਨਾ ਜਾਇਓ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ Advisory

Friday, Dec 20, 2024 - 08:51 AM (IST)

ਭਲਕੇ ਕਿਤੇ ਫਸ ਨਾ ਜਾਇਓ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ Advisory

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-25 ਦੇ ਰੈਲੀ ਗਰਾਊਂਡ 'ਚ ਗਾਇਕ ਏ. ਪੀ. ਢਿੱਲੋਂ ਦੇ ਲਾਈਵ ਸ਼ੋਅ ਦੇ ਮੱਦੇਨਜਰ ਚੰਡੀਗੜ੍ਹ ਪੁਲਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। 2500 ਦੇ ਕਰੀਬ ਪੁਲਸ ਮੁਲਾਜ਼ਮਾਂ ਦੀ ਡਿਊਟੀ ਏ. ਪੀ. ਢਿੱਲੋਂ ਦੇ ਲਾਈਵ ਸ਼ੋਅ 'ਚ ਲਗਾਈ ਜਾ ਰਹੀ ਹੈ। ਰਿਜ਼ਰਵ ਫੋਰਸ ਤੋਂ ਲੈ ਕੇ ਹਰ ਯੂਨਿਟ ਤੋਂ ਡਿਊਟੀ ’ਤੇ ਤਾਇਨਾਤ ਕਰਨ ਲਈ ਪੁਲਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਇਸ ਤੋਂ ਇਲਾਵਾ ਟ੍ਰੈਫਿਕ ਪੁਲਸ ਨੇ ਲਾਈਵ ਸ਼ੋਅ ਤੱਕ ਪਹੁੰਚਣ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਸ ਨੇ ਕਈ ਸੜਕਾਂ ਨੂੰ ਬੰਦ ਕੀਤਾ ਹੈ ਅਤੇ ਕਈ ਸੜਕਾਂ ’ਤੇ ਟ੍ਰੈਫਿਕ ਡਾਇਵਰਟ ਕੀਤਾ ਹੈ। ਤਿੰਨ-ਤਿੰਨ ਕਿਲੋਮੀਟਰ ਵਾਹਨਾਂ ਦੀ ਪਾਰਕਿੰਗ ਬਣਾਈ ਗਈ ਹੈ। ਫੈਦਾ ਅਤੇ ਗਊਸ਼ਾਲਾ ਵੱਲੋਂ ਆਉਣ ਵਾਲੇ ਵਾਹਨ ਚਾਲਕ ਆਪਣੇ ਵਾਹਨ ਸੈਕਟਰ-43 ਦੁਸਹਿਰਾ ਗਰਾਊਂਡ 'ਚ, ਮੋਹਾਲੀ ਅਤੇ ਮੁੱਲ੍ਹਾਂਪੁਰ ਤੋਂ ਆਉਣ ਵਾਲੇ ਲੋਕ ਆਪਣੇ ਵਾਹਨ ਸੈਕਟਰ-39 ਗ੍ਰੇਨ ਮਾਰਕੀਟ ’ਚ ਅਤੇ ਟਰਾਂਸਪੋਰਟ ਲਾਈਟ ਪੁਆਇੰਟ, ਨਵਾਂਗਾਓਂ, ਕਾਂਸਲ ਜ਼ੀਰਕਪੁਰ ਵੱਲੋਂ ਆਉਣ ਵਾਲੇ ਲੋਕ ਆਪਣੇ ਵਾਹਨ ਸੈਕਟਰ-17 ਮਲਟੀਪਾਰਕਿੰਗ ’ਚ ਪਾਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਦੇ ਦਫ਼ਤਰ
ਇਨ੍ਹਾਂ ਸੜਕਾਂ ’ਤੇ ਆਵਾਜਾਈ ਰਹੇਗੀ ਬੰਦ
ਚੰਡੀਗੜ੍ਹ ਟ੍ਰੈਫਿਕ ਪੁਲਸ ਸੈਕਟਰ-25 ਰੈਲੀ ਗਰਾਊਂਡ ਨੂੰ ਜਾਣ ਵਾਲੀਆਂ ਕੁੱਝ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਸ਼ਾਮ 4 ਵਜੇ ਬੰਦ ਕਰ ਦੇਵੇਗੀ। ਟ੍ਰੈਫਿਕ ਪੁਲਸ ਸੜਕਾਂ ’ਤੇ ਬੈਰੀਕੇਡ ਲਗਾਵੇਗੀ। ਵਾਹਨ ਸੈਕਟਰ 25/38 ਡਿਵਾਈਡਿੰਗ ਰੋਡ ਅਤੇ ਸੈਕਟਰ 14/25 ਡਿਵਾਈਡਿੰਗ ਰੋਡ ਤੋਂ ਕੱਚਾ ਰਸਤਾ ਧਨਾਸ ਤੱਕ ਵਾਹਨਾਂ ਦੀ ਆਵਾਜਾਈ ਬੰਦ ਰਹੇਗੀ।
ਲੋਕਾਂ ਲਈ ਜਾਰੀ ਕੀਤੀ ਟ੍ਰੈਫਿਕ ਪੁਲਸ ਨੇ ਐਡਵਾਈਜ਼ਰੀ
ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਸੈਕਟਰ-25 ਦੇ ਰੈਲੀ ਗਰਾਊਂਡ 'ਚ ਗਾਇਕ ਏ. ਪੀ. ਢਿੱਲੋਂ ਦੇ ਕੰਸਰਟ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸ਼ਾਮ 4 ਵਜੇ ਤੋਂ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਸੈਕਟਰ-25 ਰੈਲੀ ਗਰਾਊਂਡ ਨੇੜੇ ਸੜਕਾਂ ਅਤੇ ਸੈਕਟਰ 25/38 ਡਿਵਾਈਡਿੰਗ ਰੋਡ ਅਤੇ ਸੈਕਟਰ 14/25 ਡਿਵਾਈਡਿੰਗ ਰੋਡ ਤੋਂ ਕੱਚਾ ਰਸਤਾ, ਧਨਾਸ ਦੇ ਮੋੜ ਤੱਕ ਜਾਣ ਤੋਂ ਬਚਣਾ ਚਾਹੀਦਾ। ਇਸ ਤੋਂ ਇਲਾਵਾ ਸੈਕਟਰ 14/15/24/25 ਚੌਂਕ, ਭਾਸਕਰ ਚੌਂਕ (ਸੈਕਟਰ 24/25-37/38, ਡੰਪਿੰਗ ਗਰਾਊਂਡ ਦੇ ਨੇੜੇ ਡੱਡੂ ਮਾਜਰਾ ਲਾਈਟ ਪੁਆਇੰਟ) ਅਤੇ ਯਾਤਰੀ ਨਿਵਾਸ ਚੌਂਕ (ਸੈਕਟਰ 23/24- 15/16) ’ਤੇ ਭਾਰੀ ਆਵਾਜਾਈ ਦੇਖੀ ਜਾ ਸਕਦੀ ਹੈ।) ਆਮ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸ਼ਾਮ 4 ਵਜੇ ਤੋਂ ਬਾਅਦ ਇਨ੍ਹਾਂ ਚੌਂਕਾਂ ਵੱਲ ਜਾਣ ਤੋਂ ਬਚਣ।

ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਨੂੰ ਵੱਡੀ ਰਾਹਤ! ਨਵੇਂ ਸਾਲ ਤੋਂ ਪਹਿਲਾਂ ਜਾਰੀ ਹੋਏ ਹੁਕਮ
ਇਨ੍ਹਾਂ ਸੜਕਾਂ ’ਤੇ ਹੋਵੇਗਾ ਟ੍ਰੈਫਿਕ ਡਾਇਵਰਟ
ਚੰਡੀਗੜ੍ਹ ਟ੍ਰੈਫਿਕ ਪੁਲਸ ਸੈਕਟਰ 14/15/24/25 ਚੌਂਕ, ਭਾਸਕਰ ਚੌਂਕ (ਸੈਕਟਰ) ਤੱਕ ਪ੍ਰਵੇਸ਼ ’ਤੇ ਪਾਬੰਦੀ ਰਹੇਗੀ। 24/25-37/38, ਡੰਪਿੰਗ ਗਰਾਊਂਡ ਅਤੇ ਯਾਤਰੀ ਨਿਵਾਸ ਚੌਂਕ (ਸੈਕਟਰ) ਨੇੜੇ ਡੱਡੂ ਮਾਜਰਾ ਲਾਈਟ ਪੁਆਇੰਟ 23/24-15/16 ਤੱਕ ਟ੍ਰੈਫਿਕ ਡਾਇਵਰਟ ਕੀਤਾ ਜਾਵੇਗਾ। ਵਿਕਲਪਿਕ ਰੂਟ ਯਾਤਰੀਆਂ ਨੂੰ ਉਕਤ ਪ੍ਰੋਗਰਾਮ ਦੌਰਾਨ ਮੱਧ ਮਾਰਗ ਅਤੇ ਦੱਖਣੀ ਮਾਰਗ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਲੋਕ ਇੱਥੇ ਖੜ੍ਹਾ ਕਰਨ ਆਪਣੇ ਵਾਹਨ
ਸੈਕਟਰ-25 ਦੇ ਰੈਲੀ ਗਰਾਊਂਡ ਦੇ ਆਲੇ-ਦੁਆਲੇ ਦਰਸ਼ਕਾਂ ਲਈ ਵਾਹਨ ਪਾਰਕਿੰਗ ਦੀ ਕੋਈ ਸਹੂਲਤ ਨਹੀਂ ਹੋਵੇਗੀ। ਵਾਹਨ ਚਾਲਕ ਆਪਣੇ ਵਾਹਨ ਸੈਕਟਰ-17 ਮਲਟੀਲੈਵਲ ਪਾਰਕਿੰਗ, ਸੈਕਟਰ-17 ਦੁਸਹਿਰਾ ਗਰਾਊਂਡ, ਸੈਕਟਰ-43 ਅਤੇ ਸੈਕਟਰ-39 ਗ੍ਰੇਨ ਮਾਰਕੀਟ ਗਰਾਊਂਡ ’ਚ ਪਾਰਕ ਕਰ ਸਕਦੇ ਹਨ। ਵਾਹਨ ਪਾਰਕ ਕਰਨ ਤੋਂ ਬਾਅਦ ਲੋਕਾਂ ਨੂੰ ਸੈਕਟਰ 25 ਦੇ ਰੈਲੀ ਗਰਾਊਂਡ ਤੱਕ ਪਹੁੰਚਾਉਣ ਲਈ ਸ਼ਟਲ ਸੇਵਾ ਮੁਹੱਈਆ ਕਰਵਾਈ ਜਾਵੇਗੀ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਸ਼ਟਲ ਬੱਸ ਸਰਵਿਸ ਵਾਪਸ ਪਾਰਕਿੰਗ ’ਚ ਲੋਕਾਂ ਨੂੰ ਛੱਡੇਗੀ। ਜੀਓ-ਟੈਗ ਕੀਤੇ ਗਏ ਪਾਰਕਿੰਗ ਸਥਾਨ ਪ੍ਰਬੰਧਕਾਂ ਦੁਆਰਾ ਸਾਂਝੇ ਕੀਤੇ ਜਾਣਗੇ। ਓਲਾ/ਉਬਰ/ਟੈਕਸੀ ਦੀ ਸਵਾਰੀ ਦਾ ਲਾਭ ਲੈਣ ਵਾਲੇ ਦਰਸ਼ਕਾਂ ਨੂੰ ਨਿਰਧਾਰਤ ਪਾਰਕਿੰਗ ਸਥਾਨ ’ਤੇ ਜਾਣਾ ਪਵੇਗਾ ਅਤੇ ਸ਼ਟਲ ਸੇਵਾ ਦਾ ਲਾਭ ਉਠਾਉਣਾ ਹੋਵੇਗਾ। ਕਿਸੇ ਵੀ ਹਾਲਤ ’ਚ ਸੜਕਾਂ ’ਤੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਧਿਕਾਰਤ ਥਾਵਾਂ ’ਤੇ ਵਾਹਨ ਪਾਰਕ ਨਾ ਕਰੋ, ਨਹੀਂ ਤਾਂ ਵਾਹਨ ਜ਼ਬਤ ਕਰ ਲਏ ਜਾਣਗੇ
ਸੈਕਟਰ-25 'ਚ ਰਹਿਣ ਵਾਲੇ ਲੋਕ ਅਤੇ ਦਫ਼ਤਰਾਂ 'ਚ ਕੰਮ ਕਰਨ ਵਾਲੇ ਲੋਕ ਕਿਵੇਂ ਆਉਣਗੇ?
ਗਾਇਕ ਏ. ਪੀ. ਢਿਲੋਂ ਦੇ ਸ਼ੋਅ ’ਚ ਆਉਣ ਕਾਰਨ 4 ਵਜੇ ਸੜਕਾਂ ਬੰਦ ਕਰ ਦਿੱਤੀਆਂ ਜਾਣਗੀਆਂ। ਸੈਕਟਰ-25 ਦੇ ਕੋਚਿੰਗ ਸੈਂਟਰ 'ਚ ਪੜ੍ਹਨ ਵਾਲੇ ਵਿਦਿਆਰਥੀ ਕਿਵੇਂ ਆਉਣਗੇ? ਇਸ ਤੋਂ ਇਲਾਵਾ ਦਫ਼ਤਰ ’ਚ ਕੰਮ ਕਰਨ ਵਾਲੇ ਕਰਮਚਾਰੀ ਆਪਣੇ ਵਾਹਨ ਲੈ ਕੇ ਕਿਵੇਂ ਦਫ਼ਤਰ ’ਚ ਜਾਣਗੇ? ਸੈਕਟਰ-25 ਕਾਲੋਨੀ ਵਿਚ ਰਹਿਣ ਵਾਲੇ ਲੋਕ ਆਪਣੇ ਵਾਹਨ ਲੈ ਕੇ ਕਿਵੇਂ ਘਰ ਆਉਣਗੇ? ਇਨ੍ਹਾਂ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8




 


author

Babita

Content Editor

Related News