ਗਣੰਤਤਰ ਦਿਵਸ ਦੇ ਮੱਦੇਨਜ਼ਰ ਦਿੱਲੀ ''ਚ ਚੱਪੇ-ਚੱਪੇ ''ਤੇ ਸੁਰੱਖਿਆ ਸਖਤ
Saturday, Jan 25, 2020 - 03:11 PM (IST)

ਨਵੀਂ ਦਿੱਲੀ— ਐਤਵਾਰ ਭਾਵ ਕੱਲ ਗਣੰਤਤਰ ਦਿਵਸ ਮਨਾਇਆ ਜਾਵੇਗਾ। ਇਸ ਦੇ ਮੱਦੇਨਜ਼ਰ ਦਿੱਲੀ ਵਿਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਗਣਤੰਤਰ ਦਿਵਸ 'ਤੇ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਨਾ ਵਾਪਰੇ, ਦਿੱਲੀ ਪੁਲਸ ਪੂਰੀ ਤਰ੍ਹਾਂ ਚੌਕਸ ਹੈ। ਲਾਲ ਕਿਲਾ, ਚਾਂਦਨੀ ਚੌਕ 'ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। 26 ਜਨਵਰੀ 'ਤ ਰਾਜਪਥ ਤੋਂ ਲਾਲ ਕਿਲੇ ਵਿਚਾਲੇ 8 ਕਿਲੋਮੀਟਰ ਲੰਬੀ ਪਰੇਡ ਰੂਟ 'ਤੇ ਪੁਲਸ, ਕਮਾਂਡੋ ਫੋਰਸ ਅਤੇ ਸ਼ਾਪਰ ਸ਼ੂਟਰਾਂ ਵਲੋਂ ਇਮਾਰਤਾਂ 'ਤੇ ਨਿਗਰਾਨੀ ਰੱਖੀ ਜਾਵੇਗੀ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੀ. ਸੀ. ਟੀ. ਵੀ. ਕੈਮਰੇ ਵੀ ਸੁਰੱਖਿਆ ਪ੍ਰਬੰਧ ਦਾ ਹਿੱਸਾ ਹੋਣਗੇ। ਕਰੀਬ 150 ਕੈਮਰੇ ਲਾਲ ਕਿਲੇ ਨੂੰ ਕਵਰ ਕਰਨਗੇ।
ਦਿੱਲੀ ਟ੍ਰੈਫਿਕ ਪੁਲਸ ਮੁਤਾਬਕ ਅੱਜ ਸ਼ਾਮ 6 ਵਜੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ ਰਾਜਪਥ 'ਤੇ ਸੁਰੱਖਿਆ ਵਿਵਸਥਾ ਸਖਤ ਕੀਤੀ ਗਈ ਹੈ। ਐਤਵਾਰ ਨੂੰ ਰਾਜਪਥ ਦੁਪਹਿਰ 12 ਵਜੇ ਤਕ ਬੰਦ ਰਹੇਗਾ। ਪੁਲਸ ਨੇ ਹੋਟਲ, ਟੈਕਸੀ ਅਤੇ ਆਟੋ ਡਰਾਈਵਰਾਂ ਨੂੰ ਅਲਰਟ ਰਹਿਣ ਲਈ ਕਿਹਾ ਹੈ।