ਪੱਛਮੀ ਏਸ਼ੀਆ ’ਚ ਰਹਿਣ ਵਾਲੇ ਭਾਰਤੀਆਂ ਦੀ ਸੁਰੱਖਿਆ ਸਰਵਉੱਚ ਤਰਜੀਹ : PM ਮੋਦੀ

Saturday, Apr 04, 2026 - 11:59 PM (IST)

ਪੱਛਮੀ ਏਸ਼ੀਆ ’ਚ ਰਹਿਣ ਵਾਲੇ ਭਾਰਤੀਆਂ ਦੀ ਸੁਰੱਖਿਆ ਸਰਵਉੱਚ ਤਰਜੀਹ : PM ਮੋਦੀ

ਤਿਰੂਵੱਲਾ (ਕੇਰਲ), (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਾਂਗਰਸ ’ਤੇ ਪੱਛਮੀ ਏਸ਼ੀਆਈ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਤਣਾਅਪੂਰਨ ਬਣਾਉਣ ਦੇ ਮਕਸਦ ਨਾਲ ‘ਭੜਕਾਉ’ ​​ਬਿਆਨ ਦੇਣ ਦਾ ਦੋਸ਼ ਲਗਾਇਆ, ਤਾਂ ਜੋ ਉਨ੍ਹਾਂ ਨੂੰ ਰਾਜਨੀਤਕ ਤੌਰ ’ਤੇ ਨੁਕਸਾਨ ਪਹੁੰਚਾਇਆ ਜਾ ਸਕੇ ਅਤੇ ਇਸ ਤਰ੍ਹਾਂ ਰਾਜਨੀਤਕ ਲਾਭ ਪ੍ਰਾਪਤ ਕੀਤਾ ਜਾ ਸਕੇ। ਮੋਦੀ ਨੇ ਕਿਹਾ ਕਿ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਚੋਣਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਪਰ ਭਾਰਤੀਆਂ ਦੀ ਸੁਰੱਖਿਆ, ਖਾਸ ਕਰ ਕੇ ਪੱਛਮੀ ਏਸ਼ੀਆ ਵਿਚ ਰਹਿਣ ਵਾਲੇ ਭਾਰਤ ਦੇ ਲੋਕਾਂ ਦੀ ਸੁਰੱਖਿਆ, ਮੇਰੀ ਸਭ ਤੋਂ ਸਰਵਉੱਚ ਤਰਜੀਹ ਹੈ ਅਤੇ ਮੈਂ ਇਸਨੂੰ ਯਕੀਨੀ ਬਣਾਵਾਂਗਾ।

ਮੋਦੀ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕਾਂਗਰਸ ਪਾਰਟੀ ਨੂੰ ਕੋਈ ਪ੍ਰਵਾਹ ਨਹੀਂ ਹੈ। ਕਾਂਗਰਸ ਅਜਿਹੇ ਬਿਆਨ ਦੇ ਰਹੀ ਹੈ, ਜਿਸ ਨਾਲ ਪੱਛਮੀ ਏਸ਼ੀਆਈ ਦੇਸ਼ ਭਾਰਤ ਨੂੰ ਦੁਸ਼ਮਣ ਸਮਝਣ ਅਤੇ ਬੇਲੋੜੀ ਦਹਿਸ਼ਤ ਫੈਲਾ ਰਹੀ ਹੈ। ਇਹ ਸਭ ਸਿਰਫ ਮੇਰੇ ’ਤੇ ਰਾਜਨੀਤਕ ਹਮਲੇ ਕਰਨ ਲਈ ਕੀਤਾ ਜਾ ਰਿਹਾ ਹੈ।

ਇਸ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਖੱਬੇਪੱਖੀ ਲੋਕਤੰਤਰੀ ਮੋਰਚਾ (ਐੱਲ. ਡੀ. ਐੱਫ.) ਸਰਕਾਰ ਦੀ ਵਿਦਾਈ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਕੇਰਲ ਵਿਚ ਭਾਜਪਾ ਦੀ ਅਗਵਾਈ ਵਾਲਾ ਰਾਸ਼ਟਰੀ ਲੋਕਤੰਤਰੀ ਗੱਠਜੋੜ (ਰਾਜਗ) ਸੱਤਾ ਵਿਚ ਆਵੇਗਾ। ਮੋਦੀ ਨੇ ਪਥਨਮਥਿੱਟਾ ਜ਼ਿਲੇ ਵਿਚ ਭਾਜਪਾ ਦੀ ਅਗਵਾਈ ਵਾਲੇ ਰਾਜਗ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿਚ ਭਾਜਪਾ ਵਰਕਰਾਂ ਨੇ ਐੱਲ. ਡੀ. ਐੱਫ. ਸਰਕਾਰ ਦੀ ਵਿਦਾਈ ਕਰਨ ਲਈ ਬਹੁਤ ਉਤਸ਼ਾਹ ਦਿਖਾਇਆ ਹੈ।


author

Rakesh

Content Editor

Related News