ਲੋਕ ਸਭਾ ''ਚ ਸੁਰੱਖਿਆ ਕੁਤਾਹੀ ਮਗਰੋਂ ਸੰਸਦ ਭਵਨ ਕੰਪਲੈਕਸ ''ਚ ਦਰਸ਼ਕਾਂ ਦੀ ਐਂਟਰੀ ਬੰਦ
Wednesday, Dec 13, 2023 - 06:21 PM (IST)
ਨਵੀਂ ਦਿੱਲੀ- ਲੋਕ ਸਭਾ ਵਿਚ ਬੁੱਧਵਾਰ ਯਾਨੀ ਕਿ ਅੱਜ ਦੋ ਵਿਅਕਤੀਆਂ ਵਲੋਂ ਦਰਸ਼ਕ ਗੈਲਰੀ ਤੋਂ ਹੇਠਾਂ ਛਾਲ ਮਾਰਨ ਮਗਰੋਂ ਸੰਸਦ ਭਵਨ ਕੰਪਲੈਕਸ 'ਚ ਦਰਸ਼ਕਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਲੋਕ ਸਭਾ ਵਿਚ ਛਾਲ ਮਾਰਨ ਵਾਲਿਆਂ ਦੀ ਪਛਾਣ ਸਾਗਰ ਸ਼ਰਮਾ ਅਤੇ ਮਨੋਰੰਜਨ ਦੇ ਰੂਪ ਵਿਚ ਹੋਈ ਹੈ। ਇਸ ਘਟਨਾ ਮਗਰੋਂ ਅੱਜ ਲਈ ਜਾਇਜ਼ ਵਿਜ਼ਟਰ ਪਾਸ ਰੱਖਣ ਵਾਲੇ ਲੋਕਾਂ ਨੂੰ ਸਵਾਗਤ ਖੇਤਰ ਤੋਂ ਵਾਪਸ ਭੇਜ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਦਰਸ਼ਕਾਂ 'ਤੇ ਪਾਬੰਦੀ ਦਾ ਕੋਈ ਲਿਖਤੀ ਨਿਰਦੇਸ਼ ਨਹੀਂ ਆਇਆ ਹੈ। ਆਮ ਤੌਰ 'ਤੇ ਦਰਸ਼ਕਾਂ ਨੂੰ ਪਾਸ ਦੋ ਘੰਟੇ ਲਈ ਜਾਰੀ ਕੀਤੇ ਜਾਂਦੇ ਹਨ। ਇਸ ਤੋਂ ਪਹਿਲਾਂ ਦਿਨ ਵਿਚ ਕਈ ਸੰਸਦ ਮੈਂਬਰ ਦੀਆਂ ਪਤਨੀਆਂ ਨੇ ਨਵੇਂ ਸੰਸਦ ਭਵਨ ਦਾ ਦੌਰਾ ਕੀਤਾ ਸੀ।
ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਵੱਡੀ ਕੁਤਾਹੀ, ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ 'ਚੋਂ 2 ਨੌਜਵਾਨਾਂ ਨੇ ਮਾਰੀ ਛਾਲ
ਦੱਸਣਯੋਗ ਹੈ ਕਿ ਲੋਕ ਸਭਾ ਵਿਚ ਦਰਸ਼ਕ ਗੈਲਰੀ ਤੋਂ ਦੋ ਨੌਜਵਾਨਾਂ ਦੇ ਹੇਠਾਂ ਛਾਲ ਮਾਰਨ ਨਾਲ ਅਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ ਸੰਸਦ ਮੈਂਬਰਾਂ ਲਈ ਲੱਗੀਆਂ ਬੈਚਾਂ 'ਤੇ ਚੜ੍ਹ ਗਏ ਅਤੇ ਤੇਜ਼ੀ ਨਾਲ ਅੱਗੇ ਵੱਧਣ ਲੱਗੇ। ਇਕ ਨੌਜਵਾਨ ਨੇ ਆਪਣੇ ਪੈਰ ਤੋਂ ਬੂਟ ਲਾਹਿਆ ਅਤੇ ਫਿਰ ਉਸ ਵਿਚੋਂ ਕੁਝ ਚੀਜ਼ ਕੱਢ ਕੇ ਸਪ੍ਰੇਅ ਕਰ ਦਿੱਤਾ, ਜਿਸ ਨਾਲ ਸਦਨ ਵਿਚ ਪੀਲਾ ਧੂੰਆਂ ਫੈਲ ਗਿਆ। ਜਿਸ ਸਮੇਂ ਇਹ ਸਭ ਹੋ ਰਿਹਾ ਸੀ, ਉਸ ਦੌਰਾਨ ਉੱਥੇ ਮੌਜੂਦ ਸੰਸਦ ਮੈਂਬਰਾਂ ਨੇ ਨੌਜਵਾਨਾਂ ਨੂੰ ਫੜ ਕੇ ਕੁੱਟਿਆ।
ਇਹ ਵੀ ਪੜ੍ਹੋ- ਸੰਸਦ ਭਵਨ ਦੇ ਬਾਹਰ ਧੂੰਆਂ ਛੱਡਣ ਵਾਲੀ ਸਮੱਗਰੀ ਨਾਲ ਦੋ ਲੋਕ ਹਿਰਾਸਤ 'ਚ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8