ਖ਼ੁਫ਼ੀਆ ਸੂਚਨਾ ਮਿਲਣ ਪਿੱਛੋਂ ਰਾਹੁਲ ਗਾਂਧੀ ਦੇ ਘਰ ਬਾਹਰ ਵਧੀ ਸੁਰੱਖਿਆ, ਹਿੰਦੂਵਾਦੀ ਜਥੇਬੰਦੀਆਂ ਦੇ ਹਮਲੇ ਦਾ ਖ਼ਤਰਾ

Wednesday, Jul 03, 2024 - 09:11 PM (IST)

ਖ਼ੁਫ਼ੀਆ ਸੂਚਨਾ ਮਿਲਣ ਪਿੱਛੋਂ ਰਾਹੁਲ ਗਾਂਧੀ ਦੇ ਘਰ ਬਾਹਰ ਵਧੀ ਸੁਰੱਖਿਆ, ਹਿੰਦੂਵਾਦੀ ਜਥੇਬੰਦੀਆਂ ਦੇ ਹਮਲੇ ਦਾ ਖ਼ਤਰਾ

ਨਵੀਂ ਦਿੱਲੀ : ਦੱਖਣਪੰਥੀ ਜਥੇਬੰਦੀਆਂ ਵਲੋਂ ਅਸ਼ਾਂਤੀ ਫੈਲਾਏ ਜਾਣ ਸਬੰਧੀ ਖ਼ੁਫ਼ੀਆ ਮਿਲਣ ਤੋਂ ਬਾਅਦ ਦਿੱਲੀ ਪੁਲਸ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਥਾਨਕ ਪੁਲਸ ਮੁਲਾਜ਼ਮਾਂ ਨਾਲ ਨੀਮ ਫ਼ੌਜੀ ਬਲਾਂ ਦੀ ਇਕ ਪਲਾਟੂਨ ਨੂੰ ਵੀ ਗਾਂਧੀ ਦੀ ਰਿਹਾਇਸ਼ ਦੇ ਨੇੜੇ ਤਾਇਨਾਤ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਰੁੱਧ ਗਾਂਧੀ ਦੀ ਟਿੱਪਣੀ ਨੂੰ ਲੈ ਕੇ ਸੋਮਵਾਰ ਨੂੰ ਲੋਕ ਸਭਾ ਵਿਚ ਹੰਗਾਮਾ ਹੋਇਆ ਸੀ। 

ਇਹ ਵੀ ਪੜ੍ਹੋ : ਮੈਡਮ ਲੈ ਰਹੀ ਸੀ ਕਲਾਸ, ਅਚਾਨਕ ਬਾਥਰੂਮ 'ਚ ਗੂੰਜੀਆਂ ਕਿਲਕਾਰੀਆਂ, ਸਕੂਲ 'ਚ ਪਈਆਂ ਭਾਜੜਾਂ

ਦੱਖਣਪੰਥੀ ਸੰਗਠਨਾਂ ਦੇ ਮੈਂਬਰ ਫੈਲਾਅ ਸਕਦੇ ਹਨ ਅਸ਼ਾਂਤੀ 
ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਸੂਚਨਾ ਮਿਲੀ ਸੀ ਕਿ ਦੱਖਣਪੰਥੀ ਸੰਗਠਨਾਂ ਦੇ ਮੈਂਬਰ ਅਸ਼ਾਂਤੀ ਫੈਲਾਅ ਸਕਦੇ ਹਨ ਜਿਸ ਤੋਂ ਬਾਅਦ ਮੱਧ ਦਿੱਲੀ ਵਿਚ ਕਾਂਗਰਸ ਦੇ ਨੇਤਾਵਾਂ ਦੀ ਰਿਹਾਇਸ਼ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਨੂੰ ਸ਼ੱਕ ਹੈ ਕਿ ਲੋਕ ਤਖਤੀਆਂ ਜਾਂ ਹੋਰਡਿੰਗ ਲੈ ਕੇ ਉਨ੍ਹਾਂ ਦੇ ਘਰ ਬਾਹਰ ਇਕੱਠੇ ਹੋ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਪੁਲਸ ਨੂੰ 24 ਘੰਟੇ ਗਾਂਧੀ ਦੀ ਰਿਹਾਇਸ਼ ਦੇ ਆਲੇ-ਦੁਆਲੇ ਦੀ ਨਿਗਰਾਨੀ ਵਧਾਉਣ ਬਾਰੇ ਦੱਸਿਆ ਗਿਆ ਹੈ। ਗਾਂਧੀ ਨੂੰ ਜ਼ੈੱਡ ਪਲੱਸ ਦੀ ਸੁਰੱਖਿਆ ਪ੍ਰਾਪਤ ਹੈ।

ਪ੍ਰਦਰਸ਼ਨਕਾਰੀਆਂ ਨੇ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਬੁੱਧਵਾਰ ਨੂੰ ਭਾਜਪਾ ਦੀ ਦਿੱਲੀ ਇਕਾਈ ਦੇ ਨੇਤਾਵਾਂ ਨੇ ਪਾਰਟੀ ਵਿਰੁੱਧ ਗਾਂਧੀ ਦੀਆਂ ਟਿੱਪਣੀਆਂ ਨੂੰ ਲੈ ਕੇ ਇਥੇ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਉਨ੍ਹਾਂ ਤੋਂ ਮਾਫ਼ੀ ਦੀ ਮੰਗ ਕੀਤੀ ਸੀ। ਪ੍ਰਦਰਸ਼ਨਕਾਰੀ ਜਸਲਮੇਰ ਹਾਊਸ ਕੋਲ ਇਕੱਠੇ ਹੋਏ ਸਨ ਅਤੇ ਉਨ੍ਹਾਂ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਅਕਬਰ ਰੋਡ 'ਤੇ ਸਥਿਤ ਕਾਂਗਰਸ ਹੈਡਕੁਆਰਟਰ ਵੱਲ ਵਧਣ ਦੀ ਕੋਸ਼ਿਸ਼ ਕੀਤੀ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

DILSHER

Content Editor

Related News