ਵਿਧਾਇਕ ਦੀ ਸੁਰੱਖਿਆ ''ਚ ਤਾਇਨਾਤ ਜਵਾਨ ਨੇ ਖੁਦ ਨੂੰ ਮਾਰੀ ਗੋਲੀ, ਮੌਤ

Saturday, Jan 04, 2020 - 01:38 PM (IST)

ਵਿਧਾਇਕ ਦੀ ਸੁਰੱਖਿਆ ''ਚ ਤਾਇਨਾਤ ਜਵਾਨ ਨੇ ਖੁਦ ਨੂੰ ਮਾਰੀ ਗੋਲੀ, ਮੌਤ

ਦੰਤੇਵਾੜਾ—ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲੇ 'ਚ ਕਾਂਗਰਸ ਵਿਧਾਇਕ ਦੇਵਤੀ ਕਰਮਾ ਦੀ ਸੁਰੱਖਿਆ 'ਚ ਤਾਇਨਾਤ ਜਵਾਨ ਨੇ ਆਪਣੀ ਹੀ ਸਰਵਿਸ ਰਾਇਫਲ ਨਾਲ ਖੁਦ ਨੂੰ ਗੋਲੀ ਮਾਰਨ ਕੇ ਖੁਦਕੁਸ਼ੀ ਕਰ ਲਈ ਹੈ। ਜਵਾਨ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਕਾਰਨਾਂ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਦੰਤੇਵਾੜਾ ਪੁਲਸ ਅਧਿਕਾਰੀਆਂ ਨੇ ਅੱਜ ਭਾਵ ਸ਼ਨੀਵਾਰ ਨੂੰ ਦੱਸਿਆ ਹੈ ਕਿ ਇੱਥੋ ਦੇ ਕਾਂਗਰਸ ਵਿਧਾਇਕ ਦੇਵਤੀ ਕਰਮਾ ਦੀ ਸੁਰੱਖਿਆ 'ਚ ਤਾਇਨਾਤ ਛੱਤੀਸਗੜ੍ਹ ਆਰਮਿਡ ਫੋਰਸ ਦਾ ਜਵਾਨ ਆਸ਼ੋਰਾਮ ਕਸ਼ੀਅਪ (37) ਬੀਤੀ ਰਾਤ ਦੇਰ ਤੱਕ ਕਿਸੇ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। ਇਸ ਤੋਂ ਬਾਅਦ ਲਗਭਗ 1 ਵਜੇ ਉਸ ਨੇ ਆਪਣੀ ਏ.ਕੇ. 47 ਰਾਇਫਲ ਨਾਲ ਖੁਦ ਨੂੰ ਗੋਲੀ ਮਾਰ ਲਈ। ਇਸ ਘਟਨਾ 'ਚ ਆਸ਼ੋਰਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਹੋਰ ਜਵਾਨ ਵੀ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਅਧਿਕਾਰੀਆਂ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਆਸ਼ੋਰਾਮ 2003 'ਚ ਛੱਤੀਸਗੜ੍ਹ ਆਰਮਡ ਫੋਰਸ 'ਚ ਭਰਤੀ ਹੋਇਆ ਸੀ। ਉਹ ਬਸਤਰ ਜ਼ਿਲੇ ਦਾ ਨਿਵਾਸੀ ਸੀ। ਆਸ਼ੋਰਾਮ ਪਿਛਲੇ ਪੰਜ ਸਾਲਾਂ ਤੋਂ ਵਿਧਾਇਕ ਦੇਵਤੀ ਕਰਮਾ ਨੂੰ ਸੁਰੱਖਿਆ 'ਚ ਤਾਇਨਾਤ ਸੀ।


author

Iqbalkaur

Content Editor

Related News