ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਤੇ ਅੱਤਵਾਦੀਆਂ ਵਿਚਾਲੇ ਸਖ਼ਤ ਮੁਕਾਬਲਾ, 1 ਜਵਾਨ ਹੋਇਆ ਸ਼ਹੀਦ
Thursday, Apr 24, 2025 - 11:09 AM (IST)

ਊਧਮਪੁਰ- ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਵੀਰਵਾਰ ਨੂੰ ਤਲਾਸ਼ੀ ਮੁਹਿੰਮ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ 'ਚ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਡੁਡੂ-ਬਸੰਤਗੜ੍ਹ ਇਲਾਕੇ 'ਚ ਗੋਲੀਬਾਰੀ ਹੋਈ। ਵ੍ਹਾਈਟ ਨਾਈਟ ਕੋਰ ਨੇ 'ਐਕਸ' 'ਤੇ ਕਿਹਾ,''ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਅੱਜ ਊਧਮਪੁਰ ਦੇ ਬਸੰਤਗੜ੍ਹ ਇਲਾਕੇ 'ਚ ਜੰਮੂ ਕਸ਼ਮੀਰ ਪੁਲਸ ਨਾਲ ਇਕ ਸੰਯੁਕਤ ਮੁਹਿੰਮ ਕੀਤੀ ਗਈ।''
ਇਹ ਵੀ ਪੜ੍ਹੋ : ਸਿਰਫ਼ ਪੁਰਸ਼ ਹੀ ਕਿਉਂ? ਪਹਿਲਗਾਮ ਹਮਲੇ 'ਚ ਔਰਤਾਂ ਨੂੰ ਬਖਸ਼ਿਆ! ਦੇਖੋ 26 ਮ੍ਰਿਤਕਾਂ ਦੀ ਪੂਰੀ Detail
ਉਸ ਨੇ ਦੱਸਿਆ ਕਿ ਸੰਪਰਕ ਸਥਾਪਤ ਕੀਤਾ ਗਿਆ ਅਤੇ ਭਿਆਨਕ ਗੋਲੀਬਾਰੀ ਸ਼ੁਰੂ ਹੋ ਗਈ। ਫ਼ੌਜ ਨੇ ਕਿਹਾ,''ਸ਼ੁਰੂਆਤੀ ਮੁਕਾਬਲੇ 'ਚ ਸਾਡੇ ਇਕ ਬਹਾਦਰ ਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਬਾਅਦ 'ਚ ਬਿਹਤਰੀਨ ਮੈਡੀਕਲ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਮੌਤ ਹੋ ਗਈ।'' ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਤੋਂ ਅੰਤਿਮ ਰਿਪੋਰਟ ਆਉਣ ਤੱਕ ਮੁਹਿੰਮ ਅਜੇ ਵੀ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8