ਸੁਰੱਖਿਆ ਫ਼ੋਰਸਾਂ ਨੇ 6 ਖ਼ਤਰਨਾਕ ਅੱਤਵਾਦੀ ਕੀਤੇ ਢੇਰ
Friday, May 16, 2025 - 01:38 PM (IST)

ਸ਼੍ਰੀਨਗਰ- ਪਹਿਲਗਾਮ ਹਮਲੇ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਅੱਤਵਾਦ ਵਿਰੋਧੀ ਮੁਹਿੰਮਾਂ 'ਚ ਤੇਜ਼ੀ ਲਿਆਉਂਦੇ ਹੋਏ ਕਸ਼ਮੀਰ 'ਚ ਪਿਛਲੇ ਤਿੰਨ ਦਿਨਾਂ 'ਚ 6 ਖ਼ਤਰਨਾਕ ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮੇਜਰ ਜਨਰਲ ਧਨੰਜੈ ਜੋਸ਼ੀ (ਜੀਓਸੀ ਵਿਕਟਰ ਫੋਰਸ) ਨੇ ਕਿਹਾ ਕਿ ਦੱਖਣੀ ਕਸ਼ਮੀਰ 'ਚ 2 ਵੱਡੀਆਂ ਅੱਤਵਾਦ ਵਿਰੋਧੀ ਮੁਹਿੰਮਾਂ ਚਲਾਈਆਂ ਗਈਆਂ।
ਇਹ ਵੀ ਪੜ੍ਹੋ : ਜਲੰਧਰ 'ਚ ਫੜ੍ਹਿਆ ਗਿਆ ਪਾਕਿਸਤਾਨੀ ਜਾਸੂਸ, ISI ਨੂੰ ਭੇਜ ਰਿਹਾ ਸੀ ਜਾਣਕਾਰੀ
ਮੇਜਰ ਜਨਰਲ ਜੋਸ਼ੀ ਨੇ ਦੱਸਿਆ,''ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ), ਫ਼ੌਜ ਅਤੇ ਜੰਮੂ ਕਸ਼ਮੀਰ ਪੁਲਸ ਨੇ ਮਿਲ ਕੇ ਕੇਲੱਰ (ਸ਼ੋਪੀਆਂ) ਅਤੇ ਤ੍ਰਾਲ (ਪੁਲਵਾਮਾ) 'ਚ ਇਨ੍ਹਾਂ ਮੁਹਿੰਮਾਂ ਨੂੰ ਅੰਜਾਮ ਦਿੱਤਾ ਅਤੇ 6 ਅੱਤਵਾਦੀਆਂ ਨੂੰ ਮਾਰ ਸੁੱਟਿਆ ਗਿਆ। ਇਹ ਸਿਰਫ਼ ਸੁਰੱਖਿਆ ਫ਼ੋਰਸਾਂ ਦੇ ਆਪਸੀ ਤਾਲਮੇਲ ਨਾਲ ਹੀ ਸੰਭਵ ਹੋ ਸਕਿਆ।''
ਇਹ ਵੀ ਪੜ੍ਹੋ : ਚਾਂਦੀ ਦੇ ਕੜਿਆਂ ਲਈ ਮਾਂ ਦੀ ਚਿਤਾ 'ਤੇ ਲੇਟ ਗਿਆ ਪੁੱਤ, 2 ਘੰਟੇ ਤੱਕ ਨਹੀਂ ਹੋਣ ਦਿੱਤਾ ਅੰਤਿਮ ਸੰਸਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e