ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ ਬਾਰਾਮੂਲਾ ’ਚ ਇਕ ਅੱਤਵਾਦੀ ਕੀਤਾ ਢੇਰ

Thursday, Oct 28, 2021 - 10:16 AM (IST)

ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ ਬਾਰਾਮੂਲਾ ’ਚ ਇਕ ਅੱਤਵਾਦੀ ਕੀਤਾ ਢੇਰ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਵੀਰਵਾਰ ਸਵੇਰੇ ਸੁਰੱਖਿਆ ਫ਼ੋਰਸਾਂ ਨਾਲ ਹੋਈ ਗੋਲੀਬਾਰੀ ’ਚ ਇਕ ਸਥਾਨਕ ਅੱਤਵਾਦੀ ਮਾਰਿਆ ਗਿਆ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਬਾਰਾਮੂਲਾ ਸ਼ਹਿਰ ਦੇ ਬਾਹਰੀ ਇਲਾਕੇ ’ਚ ਚੇਰਦਾਰੀ ’ਚ ਫ਼ੌਜ ਅਤੇ ਪੁਲਸ ਦਲ ਨਾਲ ਹੋਈ ਗੋਲੀਬਾਰੀ ’ਚ ਇਕ ਅੱਤਵਾਦੀ ਮਾਰਿਆ ਗਿਆ। ਪੁਲਸ ਨੇ ਟਵੀਟ ਕਰ ਕੇ ਕਿਹਾ,‘‘ਅੱਤਵਾਦੀ ਨੇ ਬਾਰਾਮੂਲਾ ਦੇ ਚੇਰਦਾਰੀ ’ਚ ਫ਼ੌਜ ਅਤੇ ਪੁਲਸ ਦੇ ਏ.ਡੀ.ਪੀ. ’ਤੇ ਗੋਲੀਬਾਰੀ ਕੀਤੀ, ਚੌਕਸ ਜਵਾਨਾਂ ਦੀ ਕਾਰਵਾਈ ’ਚ ਇਕ ਅੱਤਵਾਦੀ ਮਾਰਿਆ ਗਿਆ।’’ 

ਇਹ ਵੀ ਪੜ੍ਹੋ : ਕਸ਼ਮੀਰ ’ਚ NIA ਨੇ ਵੱਖ-ਵੱਖ ਥਾਂਵਾਂ ’ਤੇ ਕੀਤੀ ਛਾਪੇਮਾਰੀ

ਪੁਲਸ ਨੂੰ ਉਸ ਕੋਲੋਂ ਇਕ ਪਿਸਟਲ, ਲੋਡੇਡ ਮੈਗਜ਼ੀਨ ਅਤੇ ਪਾਕਿਸਤਾਨ ’ਚ ਬਣਿਆ ਹੱਥਗੋਲਾ ਬਰਾਮਦ ਹੋਇਆ ਹੈ। ਪੁਲਸ ਟਵਿੱਟਰ ’ਤੇ ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ ਦੇ ਹਵਾਲੇ ਤੋਂ ਕਿਹਾ ਕਿ ਮਾਰੇ ਗਏ ਅੱਤਵਾਦੀ ਦੀ ਪਛਾਣ ਜਾਵੇਦ ਅਹਿਮਦ ਵਾਨੀ, ਕੁਲਗਾਮ ਵਾਸੀ ਦੇ ਰੂਪ ’ਚ ਹੋਈ ਹੈ। ਉਸ ਨੇ 2 ਅਕਤੂਬਰ ਨੂੰ ਕੁਲਗਾਮ ਦੇ ਵਾਨਪੋਹ ’ਚ ਪ੍ਰਵਾਸੀ ਮਜ਼ਦੂਰਾਂ ਦੇ ਕਤਲ ਨੂੰ ਲੈ ਕੇ ਅੱਤਵਾਦੀਆਂ ਦੀ ਮਦਦ ਕੀਤੀ ਸੀ। ਉਹ ਬਾਰਾਮੂਲਾ ’ਚ ਇਕ ਦੁਕਾਨ ਨੂੰ ਨਿਸ਼ਾਨਾ ਬਣਾਉਣ ਜਾ ਰਿਹਾ ਸੀ। ਸੁਰੱਖਿਆ ਫ਼ੋਰਸਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਦੀ ਮੁਹਿੰਮ ਚਲਾਈ ਹੋਈ ਹੈ ਅਤੇ ਮੁਹਿੰਮ ਦੇ ਅਧੀਨ ਇਸ ਮਹੀਨੇ 19 ਅੱਤਵਾਦੀ ਮਾਰੇ ਗਏ ਹਨ।

ਇਹ ਵੀ ਪੜ੍ਹੋ : ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News