ਸਰੰਡਰ ਦੀ ਜਗ੍ਹਾ ਮੌਤ ਚੁਣਨ ਵਾਲੇ ਅੱਤਵਾਦੀ ਸੁਰੱਖਿਆ ਫੋਰਸ ਦੀ ਵਧਾ ਰਹੇ ਚਿੰਤਾ

Wednesday, May 09, 2018 - 10:34 AM (IST)

ਨਵੀਂ ਦਿੱਲੀ— ਹਿਜ਼ਬੁਲ ਮੁਜਾਹਿਦੀਨ 'ਚ ਸ਼ਾਮਲ ਹੋ ਰਹੇ ਕਸ਼ਮੀਰੀ ਨੌਜਵਾਨ ਜੰਮੂ-ਕਸ਼ਮੀਰ 'ਚ ਲਸ਼ਕਰ-ਏ-ਤੌਇਬਾ ਜਾਂ ਜੈਸ਼-ਏ-ਮੁਹੰਮਦ ਦੇ ਵਿਦੇਸ਼ੀ ਅੱਤਵਾਦੀਆਂ ਦੇ ਮੁਕਾਬਲੇ ਜ਼ਿਆਦਾ ਵੱਚਨਬਧਤਾ ਦਿਖਾ ਰਹੇ ਹਨ ਅਤੇ ਖਤਰਾ ਵੀ ਮੁੱਲ ਲੈ ਰਹੇ ਹਨ। ਅਜਿਹਾ ਦੇਖਣ 'ਚ ਆਇਆ ਹੈ ਕਿ ਸਥਾਨਕ ਲੋਕ ਫਿਦਾਇਨ ਹਮਲੇ ਕਰ ਰਹੇ ਹਨ ਸੁਰੱਖਿਆ ਫੋਰਸ ਵੱਲੋਂ ਘੇਰੇ ਜਾਣ 'ਤੇ ਸਰੰਡਰ ਦੀ ਜਗ੍ਹਾ ਮੌਤ ਨੂੰ ਚੁਣ ਰਹੇ ਹਨ।
ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਦੱਸਿਆ, ''ਹਿਜ਼ਬੁਲ ਮੁਜਾਹਿਦੀਨ ਵੱਲੋਂ ਭਰਤੀ ਕੀਤੇ ਗਏ ਸਥਾਨਕ ਅੱਤਵਾਦੀਆਂ ਨੇ 31 ਦਸੰਬਰ, 2017 ਨੂੰ ਪੁਲਵਾਮਾ 'ਚ ਸੀ.ਆਰ.ਪੀ.ਐੈੱਫ. ਕੈਂਪ 'ਤੇ ਫਿਦਾਇਨ ਹਮਲਾ ਕੀਤਾ ਸੀ। ਉਸ ਸਮੇਂ ਆਤਮਘਾਤੀ ਹਮਲਾ ਜੈਸ਼ ਜਾਂ ਐੈੱਲ.ਈ.ਟੀ. ਵੱਲੋਂ ਜੰਮੂ-ਕਸ਼ਮੀਰ 'ਚ ਬਿਹਤਰੀਨ ਤਰੀਕੇ ਨਾਲ ਸਿਖਲਾਈ ਅਤੇ ਵਚਨਬੱਧ ਵਿਦੇਸ਼ੀ ਅੱਤਵਾਦੀਆਂ ਤੋਂ ਕਰਵਾਇਆ ਜਾਂਦਾ ਸੀ। ਦੂਜਾ ਪਰੇਸ਼ਾਨ ਕਰਨ ਵਾਲਾ ਟ੍ਰੈਂਡ ਸੁਰੱਖਿਆ ਫੋਰਸ ਵੱਲੋਂ ਘੇਰੇ ਜਾਣ ਤੋਂ ਬਾਅਦ ਹਿਜ਼ਬੁਲ ਦੇ ਸਥਾਨਕ ਅੱਤਵਾਦੀਆਂ ਦਾ ਖੁਦ ਨੂੰ ਸਰੰਡਰ ਨਾ ਕਰਨਾ ਹੈ। ਇਥੇ ਤੱਕ ਕਿ ਉਹ ਅੱਤਵਾਦੀ ਆਪਣੇ ਪਰਿਵਾਰ ਦੀ ਅਪੀਲ ਵੀ ਨਹੀਂ ਸੁਣਦੇ।''


Related News