ਕਾਲਾਕੋਟ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ, 1 ਅੱਤਵਾਦੀ ਕੀਤਾ ਢੇਰ

Friday, Jun 05, 2020 - 02:09 AM (IST)

ਕਾਲਾਕੋਟ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ, 1 ਅੱਤਵਾਦੀ ਕੀਤਾ ਢੇਰ

ਕਾਲਾਕੋਟ-ਰਾਜੌਰੀ ਜ਼ਿਲੇ ਦੇ ਕਾਲਾਕੋਟ 'ਚ ਅੱਤਵਾਦੀ ਦੀ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਅਭਿਆਨ ਦੌਰਾਨ ਹੋਏ ਮੁਕਾਬਲੇ 'ਚ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ, ਢੇਰ ਕੀਤੇ ਗਏ ਅੱਤਵਾਦੀ ਤੋਂ ਹਥਿਆਰ ਬਰਾਮਦ ਕੀਤੇ ਗਏ ਹਨ।

ਰਾਜੌਰੀ ਜ਼ਿਲੇ ਦੇ ਕਾਲਾਕੋਟ ਨਾਲ ਲੰਗਦੇ ਪਿੰਡ ਮੀਹਾੜੀ ਦੇ ਜੰਗਲਾਂ 'ਚ ਦੇਰ ਸ਼ਾਮ ਅੱਤਾਵਾਦੀ ਅਤੇ ਫੌਜ ਵਿਚ ਚੱਲੇ ਮੁਕਾਬਲੇ ਦੌਰਾਨ ਫੌਜ ਨੂੰ ਮਹੱਤਵਪੂਰਨ ਸਫਲਤਾ ਮਿਲੀ ਹੈ। ਢੇਰ ਕੀਤੇ ਗਏ ਅੱਤਵਾਦੀ ਤੋਂ ਏ.ਕੇ. 47 ਰਾਈਫਲ, ਗ੍ਰੇਨੇਡ ਅਤੇ ਗੋਲਾਬਾਰੂਮ ਬਰਾਮਦ ਹੋਇਆ ਹੈ। ਸੁਰੱਖਿਆ ਬਲਾਂ ਨੇ ਤਲਾਸ਼ੀ ਅਭਿਆਨ ਰੋਕ ਦਿੱਤਾ ਅਤੇ ਇਲਾਕੇ ਦੀ ਘੇਰਾਬੰਦ ਕੀਤੀ ਹੋਈ ਹੈ।


author

Karan Kumar

Content Editor

Related News