ਸੁਰੱਖਿਆ ਬਲਾਂ ਨੇ ਨੌਸ਼ਹਿਰਾ ਸੈਕਟਰ ''ਚ ਨਾਕਾਮ ਕੀਤੀ ਘੁਸਪੈਠ ਦੀ ਕੋਸ਼ਿਸ਼, ਇੱਕ ਘੁਸਪੈਠੀਆ ਢੇਰ, ਦੋ ਜਵਾਨ ਜ਼ਖ਼ਮੀ

Thursday, Jul 08, 2021 - 02:29 AM (IST)

ਸੁਰੱਖਿਆ ਬਲਾਂ ਨੇ ਨੌਸ਼ਹਿਰਾ ਸੈਕਟਰ ''ਚ ਨਾਕਾਮ ਕੀਤੀ ਘੁਸਪੈਠ ਦੀ ਕੋਸ਼ਿਸ਼, ਇੱਕ ਘੁਸਪੈਠੀਆ ਢੇਰ, ਦੋ ਜਵਾਨ ਜ਼ਖ਼ਮੀ

ਸ਼੍ਰੀਨਗਰ - ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਰਾਜੌਰੀ ਜ਼ਿਲ੍ਹੇ ਵਿੱਚ ਐੱਲ.ਓ.ਸੀ. ਨਾਵ ਲੱਗੇ ਨੌਸ਼ਹਿਰਾ ਸੈਕਟਰ ਵਿੱਚ ਇੱਕ ਪਾਕਿਸਤਾਨੀ ਘੁਸਪੈਠੀਆ ਮਾਰ ਗਿਰਾਇਆ ਹੈ। ਹਾਲਾਂਕਿ ਦੋ ਨੌਜਵਾਨ ਵੀ ਜ਼ਖ਼ਮੀ ਹੋ ਗਏ। ਆਪਰੇਸ਼ਨ ਅਜੇ ਜਾਰੀ ਹੈ।

ਇਹ ਵੀ ਪੜ੍ਹੋ- ਤੰਤਰ-ਮੰਤਰ ਦੇ ਚੱਕਰ 'ਚ ਗੁਆਂਢੀ ਨੇ ਕੀਤੀ ਨਬਾਲਿਗ ਦੀ ਹੱਤਿਆ

ਜਾਣਕਾਰੀ ਦੇ ਅਨੁਸਾਰ, ਪਾਕਿਸਤਾਨੀ ਅੱਤਵਾਦੀਆਂ ਦੇ ਇੱਕ ਸਮੂਹ ਨੇ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਕੰਟਰੋਲ ਲਾਈਨ ਦੇ ਪਾਰ ਘੁਸਪੈਠ ਕਰਣ ਦੀ ਕੋਸ਼ਿਸ਼ ਕੀਤੀ। ਅਲਰਟ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ।

ਇਹ ਵੀ ਪੜ੍ਹੋ- ਝਾਰਖੰਡ: ਤਿੰਨ ਬੱਚਿਆਂ ਸਮੇਤ ਜਨਾਨੀ ਨੇ ਖੂਹ 'ਚ ਮਾਰੀ ਛਾਲ, ਮਾਂ ਸਮੇਤ 3 ਦੀ ਮੌਤ, 1 ਬੱਚਾ ਗੰਭੀਰ

ਹਾਲਾਂਕਿ ਘੁਸਪੈਠੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਕੀਤੀ ਪਰ ਸੁਰੱਖਿਆ ਬਲਾਂ ਨੇ ਵੀ ਗੋਲੀਬਾਰੀ ਕਰ ਮੁੰਹ ਤੋੜ ਜਵਾਬ ਦਿੱਤਾ ਅਤੇ ਇੱਕ ਅੱਤਵਾਦੀ ਨੂੰ ਮਾਰ ਗਿਰਾਇਆ। 

ਹਾਲਾਂਕਿ ਗੋਲੀਬਾਰੀ ਵਿੱਚ ਭਾਰਤੀ ਫੌਜ ਦੇ ਦੋ ਜਵਾਨ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ ਗਈ। ਉਸ ਦੇ ਕੋਲੋਂ ਇੱਕ ਏ.ਕੇ.-47 ਰਾਈਫਲ, ਏ.ਕੇ.-47 ਦੀ ਚਾਰ ਮੈਗਜੀਨ, ਗੋਲੀ-ਬਾਰੂਦ ਅਤੇ ਦੋ ਹੱਥਗੋਲੇ ਸਮੇਤ ਕਾਫ਼ੀ ਸਾਮਾਨ ਬਰਾਮਦ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News