ਟਾਇਰ ਫਟਣ ਨਾਲ ਡਿਵਾਈਡਰ ਨਾਲ ਟਕਰਾਈ ਫਾਰਚੂਨਰ, ਉੱਡੇ ਪਰਖੱਚੇ, 4 ਦੀ ਦਰਦਨਾਕ ਮੌਤ
Tuesday, Dec 16, 2025 - 02:26 PM (IST)
ਉੰਨਾਓ : ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦੇ ਬੰਗਾਰਮਾਊ ਕੋਤਵਾਲੀ ਖੇਤਰ ਵਿੱਚ ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਮੰਗਲਵਾਰ ਸਵੇਰੇ ਇੱਕ ਲਗਜ਼ਰੀ ਕਾਰ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ, ਜਿਸ ਦੌਰਾਨ ਕਾਰ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਐਕਸਪ੍ਰੈਸਵੇਅ ਹਵਾਈ ਪੱਟੀ ਦੇ 241 ਕਿਲੋਮੀਟਰ ਨੇੜੇ ਵਾਪਰਿਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ, ਜਿਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ - 25000 ਰੁਪਏ ਕਮਾਉਣ ਵਾਲੇ ਲੋਕ ਬਣ ਸਕਦੇ ਹਨ ਕਰੋੜਪਤੀ, ਜਾਣ ਲਓ ਇਹ ਖ਼ਾਸ ਤਰੀਕਾ
ਪੁਲਸ ਦੇ ਅਨੁਸਾਰ ਆਗਰਾ ਤੋਂ ਲਖਨਊ ਜਾ ਰਹੀ ਇੱਕ ਫਾਰਚੂਨਰ ਕਾਰ ਦਾ ਟਾਇਰ ਫੱਟ ਗਿਆ, ਜਿਸ ਕਾਰਨ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਸੂਚਨਾ ਮਿਲਣ 'ਤੇ ਪੁਲਸ ਅਤੇ ਯੂਪੀਡੀਏ ਦੀ ਟੀਮ ਪਹੁੰਚ ਗਈ, ਜਿਸ ਨੇ ਬਚਾਅ ਕਾਰਜ ਕਰਦੇ ਹੋਏ ਚਾਰੇ ਗੰਭੀਰ ਜ਼ਖਮੀ ਯਾਤਰੀਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਬੰਗਾਰਮਾਊ ਸੀਐਚਸੀ ਭੇਜ ਦਿੱਤਾ। ਇਸ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੜ੍ਹੋ ਇਹ ਵੀ - ਅੱਜ ਤੋਂ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!
ਚਸ਼ਮਦੀਦਾਂ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਡਰਾਈਵਰ ਗੱਡੀ ਤੋਂ ਬਾਹਰ ਡਿੱਗ ਗਿਆ ਅਤੇ ਕਾਰ ਲਗਭਗ 500 ਮੀਟਰ ਤੱਕ ਘਸੀਟਦੀ ਰਹੀ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਾਦਸੇ ਦਾ ਕਾਰਨ ਸੰਘਣੀ ਧੁੰਦ ਅਤੇ ਟਾਇਰ ਦਾ ਅਚਾਨਕ ਫੱਟ ਜਾਣਾ ਦੱਸਿਆ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਨਮਕ ਵਪਾਰੀ ਆਪਣੀ ਫਾਰਚੂਨਰ ਕਾਰ ਵਿੱਚ ਸੁਹੇਲਦੇਵ ਸਮਾਜ ਪਾਰਟੀ ਦੇ ਮੁਖੀ ਓਪੀ ਰਾਜਭਰ ਨੂੰ ਮਿਲਣ ਲਈ ਲਖਨਊ ਜਾ ਰਹੇ ਸਨ। ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਅਸ਼ੋਕ ਅਗਰਵਾਲ (57), ਆਕਾਸ਼ ਅਗਰਵਾਲ (35) ਅਤੇ ਅਭਿਨਵ ਅਗਰਵਾਲ (20) ਵਜੋਂ ਹੋਈ ਹੈ, ਜੋ ਗਾਜ਼ੀਆਬਾਦ ਦੇ ਮੋਦੀਨਗਰ ਦੇ ਰਹਿਣ ਵਾਲੇ ਹਨ। ਚੌਥੇ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।
ਪੜ੍ਹੋ ਇਹ ਵੀ - ਸਕੂਲਾਂ ਦਾ ਬਦਲਿਆ ਸਮਾਂ, ਜਾਣੋ 8ਵੀਂ ਤੱਕ ਦੇ ਬੱਚਿਆਂ ਦੀ ਕੀ ਹੈ ਨਵੀਂ Timing
