ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ''ਚ ਜਾਰੀ ਕੀਤਾ ਅਲਰਟ

Sunday, May 17, 2026 - 07:58 PM (IST)

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ''ਚ ਜਾਰੀ ਕੀਤਾ ਅਲਰਟ

ਨੈਸ਼ਨਲ ਡੈਸਕ : ਭਾਰਤੀ ਮੌਸਮ ਵਿਭਾ ਨੇ ਦੇਸ਼ ਦੇ ਮੌਸਮ ਵਿੱਚ ਇੱਕ ਵਾਰ ਫਿਰ ਵੱਡੀ ਤਬਦੀਲੀ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ 18 ਮਈ ਨੂੰ ਦੇਸ਼ ਦੇ 13 ਸੂਬਿਆਂ 'ਚ ਭਾਰੀ ਮੀਂਹ ਅਤੇ ਤੇਜ਼ ਹਨੇਰੀ-ਤੂਫ਼ਾਨ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ, ਜਿਸ ਕਾਰਨ ਲੋਕਾਂ ਨੂੰ ਬੇਹੱਦ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਇਨ੍ਹਾਂ ਸੂਬਿਆਂ 'ਚ ਜਾਰੀ ਹੋਇਆ ਅਲਰਟ 
ਭਾਰੀ ਮੀਂਹ ਅਤੇ ਹਨੇਰੀ ਦੀ ਚਿਤਾਵਨੀ ਵਾਲੇ 13 ਸੂਬਿਆਂ 'ਚ ਉੱਤਰ ਪ੍ਰਦੇਸ਼, ਦਿੱਲੀ, ਬਿਹਾਰ, ਝਾਰਖੰਡ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਓਡੀਸ਼ਾ, ਅਸਾਮ, ਤ੍ਰਿਪੁਰਾ, ਕਰਨਾਟਕ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਵਿੱਚ ਮੀਂਹ ਕਾਰਨ ਤਾਪਮਾਨ ਵਿੱਚ 1 ਤੋਂ 2 ਡਿਗਰੀ ਦੀ ਗਿਰਾਵਟ ਵੀ ਦੇਖੀ ਜਾ ਸਕਦੀ ਹੈ।

ਮੁੱਖ ਸ਼ਹਿਰਾਂ ਦਾ ਹਾਲ:
•ਦਿੱਲੀ:
ਰਾਜਧਾਨੀ ਵਿੱਚ 18 ਮਈ ਨੂੰ ਭਾਰੀ ਮੀਂਹ ਅਤੇ ਆਂਧੀ ਦਾ ਅਲਰਟ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ।
•ਉੱਤਰ ਪ੍ਰਦੇਸ਼: ਮੇਰਠ, ਆਗਰਾ, ਕਾਨਪੁਰ, ਵਾਰਾਣਸੀ ਅਤੇ ਪ੍ਰਯਾਗਰਾਜ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ 60-70 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ।
•ਬਿਹਾਰ: ਭਾਗਲਪੁਰ, ਪੂਰਨੀਆ ਅਤੇ ਦਰਭੰਗਾ ਵਰਗੇ ਇਲਾਕਿਆਂ ਵਿੱਚ ਮੂਸਲਾਧਾਰ ਮੀਂਹ ਦਾ ਅਲਰਟ ਹੈ।
•ਪੱਛਮੀ ਬੰਗਾਲ: ਕੋਲਕਾਤਾ, ਦਾਰਜੀਲਿੰਗ ਅਤੇ ਜਲਪਾਈਗੁੜੀ ਵਿੱਚ ਆਂਧੀ-ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।

ਕਿਉਂ ਬਦਲ ਰਿਹਾ ਹੈ ਮੌਸਮ? 
ਮੌਸਮ ਵਿਭਾਗ ਮੁਤਾਬਕ ਪੂਰਬੀ ਉੱਤਰ ਪ੍ਰਦੇਸ਼, ਪੱਛਮੀ ਮੱਧ ਪ੍ਰਦੇਸ਼ ਅਤੇ ਉੱਤਰ-ਪੂਰਬੀ ਬਿਹਾਰ ਦੇ ਹੇਠਲੇ ਖੇਤਰਾਂ ਵਿੱਚ ਚੱਕਰਵਾਤੀ ਹਵਾਵਾਂ ਦਾ ਘੇਰਾ ਬਣਿਆ ਹੋਇਆ ਹੈ, ਜਿਸ ਕਾਰਨ ਇਹ ਸਥਿਤੀ ਪੈਦਾ ਹੋ ਰਹੀ ਹੈ।

ਪੰਜਾਬ ਤੇ ਰਾਜਸਥਾਨ ਵਿੱਚ ਲੂ ਦਾ ਕਹਿਰ
 ਜਿੱਥੇ ਦੇਸ਼ ਦੇ ਇੱਕ ਹਿੱਸੇ ਵਿੱਚ ਮੀਂਹ ਪਵੇਗਾ, ਉੱਥੇ ਹੀ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਇੱਕ ਹੋਰ ਰਾਜ ਵਿੱਚ ਭਿਆਨਕ ਲੂ ਦਾ ਕਹਿਰ ਦੇਖਣ ਨੂੰ ਮਿਲੇਗਾ। ਪੰਜਾਬ ਦੇ ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਵਰਗੇ ਜ਼ਿਲ੍ਹਿਆਂ ਵਿੱਚ ਭਿਆਨਕ ਗਰਮੀ ਪਵੇਗੀ ਅਤੇ ਇੱਥੇ 25 ਮਈ ਤੋਂ ਬਾਅਦ ਹੀ ਰਾਹਤ ਮਿਲਣ ਦੀ ਉਮੀਦ ਹੈ। ਰਾਜਸਥਾਨ ਦੇ ਜੈਸਲਮੇਰ, ਕੋਟਾ ਅਤੇ ਬੀਕਾਨੇਰ ਵਿੱਚ ਵੀ ਤਾਪਮਾਨ ਕਾਫੀ ਉੱਚਾ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News