ਕਿਸ਼ਤਵਾੜ ਦੇ ਛਾਤਰੂ ’ਚ ਸੁਰੱਖਿਆ ਫੋਰਸਾਂ ’ਤੇ ਗੋਲੀਆਂ ਚਲਾ ਕੇ ਫਰਾਰ ਹੋਏ ਅੱਤਵਾਦੀ

Thursday, Oct 03, 2024 - 11:25 PM (IST)

ਕਿਸ਼ਤਵਾੜ ਦੇ ਛਾਤਰੂ ’ਚ ਸੁਰੱਖਿਆ ਫੋਰਸਾਂ ’ਤੇ ਗੋਲੀਆਂ ਚਲਾ ਕੇ ਫਰਾਰ ਹੋਏ ਅੱਤਵਾਦੀ

ਕਿਸ਼ਤਵਾੜ, (ਅਜੇ)- ਕਿਸ਼ਤਵਾੜ ਜ਼ਿਲੇ ਛਾਤਰੂ ਨੇਦਾਗਾਮ ਖੇਤਰ ਵਿਚ ਅੱਜ ਇਕ ਵਾਰ ਫਿਰ ਤੋਂ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ’ਤੇ ਗੋਲੀਆਂ ਚਲਾਈਆਂ ਅਤੇ ਨੇੜਲੇ ਜੰਗਲਾਂ ਵਿਚ ਦੌੜ ਗਏ। ਹਾਲਾਂਕਿ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਇਸ ਕਾਰਵਾਈ ਵਿਚ ਇਕ ਪੁਲਸ ਦਾ ਜਵਾਨ ਅੰਸ਼ਿਕ ਤੌਰ ’ਤੇ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ।

ਜ਼ਿਲਾ ਐੱਸ. ਐੱਸ. ਪੀ. ਕਿਸ਼ਤਵਾੜ ਅਬਦੁਲ ਕਊਮ ਮੁਤਾਬਕ ਖੇਤਰ ਵਿਚ ਪਹਿਲਾਂ ਤੋਂ ਹੀ ਸੁਰੱਖਿਆ ਫੋਰਸਾਂ ਵੱਲੋਂ ਅੱਤਵਾਦੀਆਂ ਦੀ ਭਾਲ ਲਈ ਵਿਸ਼ੇਸ਼ ਮੁਹਿੰਮ ਛੇੜੀ ਹੋਈ ਹੈ। ਉਨ੍ਹਾਂ ਮੁਤਾਬਕ ਇਲਾਕੇ ’ਚ ਵਾਧੂ ਸੁਰੱਖਿਆ ਫੋਰਸਾਂ ਭੇਜੀਆਂ ਗਈਆਂ ਹਨ ਅਤੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।


author

Rakesh

Content Editor

Related News