ਸੁਰੱਖਿਆ ਬਲਾਂ ਨੇ ਹਥਿਆਰਾਂ ਸਮੇਤ 2 ਵਿਅਕਤੀ ਕੀਤੇ ਗ੍ਰਿਫਤਾਰ

11/14/2018 8:51:26 PM

ਪੁੰਛ— ਸੁਰੱਖਿਆ ਬਲਾਂ ਵਲੋਂ ਪੁੰਛ ਜ਼ਿਲੇ ਦੇ ਮੇਂਡਰ ਤਹਿਸੀਲ ਅਤੇ ਸੁਰਨਕੋਟ ਨੂੰ ਜੋੜਨ ਵਾਲੇ ਸੜਕ ਮਾਰਗ 'ਤੇ 2 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। 
ਜਾਣਕਾਰੀ ਮੁਤਾਬਕ ਫੌਜ ਦੀ 25 ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਸ ਵਲੋਂ ਮੇਂਡਰ ਤੋਂ ਆ ਰਹੇ ਇਕ ਵਾਹਨ ਟਵੇਰਾ ਨੂੰ ਰੋਕਿਆ ਗਿਆ, ਜਿਸ ਦੀ ਤਲਾਸ਼ੀ ਦੌਰਾਨ ਉਸ 'ਚੋਂ 2 ਏ. ਕੇ. 56 ਰਾਈਫਲ ਬਰਾਮਦ ਹੋਈਆਂ। ਇਸ ਦੌਰਾਨ ਟਵੇਰਾ 'ਚ ਸਵਾਰ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸ਼ਾਬਿਰ ਅਹਿਮਦ ਪੁੱਤਰ ਗੁਲਾਮ ਮੋਹਿਉਦੀਨ ਵਾਸੀ ਕਾਕੋਪੂਰਾ ਪੁਲਵਾਮਾ ਅਤੇ ਮੋਹਦ ਆਕਿਬ ਵਾਸੀ ਪੁਲਵਾਮਾ ਦੇ ਰੂਪ 'ਚ ਹੋਈ ਹੈ। ਉਨ੍ਹਾਂ ਕੋਲੋਂ ਸੁਰੱਖਿਆ ਬਲਾਂ ਨੂੰ 2 ਏ. ਕੇ. 56 ਰਾਈਫਲ ਵੀ ਬਰਾਮਦ ਹੋਈ। ਉਥੇ ਹੀ ਸੁਰੱਖਿਆ ਬਲਾਂ ਨੇ ਦੋਵਾਂ  ਨੂੰ ਆਪਣੇ ਕਬਜ਼ੇ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।


Related News