ਜੰਮੂ-ਕਸ਼ਮੀਰ ''ਚ ਧਾਰਾ-370 ਹਟਾਏ ਜਾਣ ਦੇ ਮੁੱਦੇ ''ਤੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਸ਼ੁਰੂ

08/16/2019 8:45:08 PM

ਸੰਯੁਕਤ ਰਾਸ਼ਟਰ - ਭਾਰਤ ਵੱਲੋਂ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਸ (ਧਾਰਾ-370) ਲਏ ਜਾਣ ਦੇ ਮੁੱਦੇ 'ਤੇ ਸ਼ੁੱਕਰਵਾਰ ਨੂੰ ਬੰਦ ਕਮਰੇ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਸ਼ੁਰੂ ਹੋ ਗਈ। ਪਾਕਿਸਤਾਨ ਦੇ ਕਰੀਬੀ ਸਹਿਯੋਗੀ ਚੀਨ ਨੇ ਪ੍ਰੀਸ਼ਦ 'ਚ ਬੰਦ ਕਮਰੇ 'ਚ ਵਿਚਾਰ-ਵਟਾਂਦਰਾ ਕਰਨ ਲਈ ਕਿਹਾ ਸੀ। ਸੰਯੁਕਤ ਰਾਸ਼ਟਰ ਦੇ ਇਕ ਕੂਟਨੀਤਕ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਚੀਨ ਨੇ ਸੁਰੱਖਿਆ ਪ੍ਰੀਸ਼ਦ ਦੀ ਕਾਰਜ ਸੂਚੀ 'ਚ ਸ਼ਾਮਲ 'ਭਾਰਤ ਪਾਕਿਸਤਾਨ ਸਵਾਲ' 'ਤੇ ਬੰਦ ਕਮਰੇ 'ਚ ਵਿਚਾਰ-ਵਟਾਂਦਰਾ ਕਰਨ ਲਈ ਆਖਿਆ ਸੀ। ਕੂਟਨੀਤਕ ਨੇ ਕਿਹਾ ਕਿ ਇਹ ਅਪੀਲ ਸੁਰੱਖਿਆ ਪ੍ਰੀਸ਼ਦ ਦੇ ਪ੍ਰਮੁੱਖ ਨੂੰ ਪਾਕਿਸਤਾਨ ਨੇ ਚਿੱਠੀ ਰਾਹੀਂ ਕੀਤੀ ਸੀ।

ਪ੍ਰੀਸ਼ਦ ਦੀ ਏਜੰਡੇ 'ਚ ਕਿਹਾ ਗਿਆ ਹੈ ਕਿ ਭਾਰਤ/ਪਾਕਿਸਤਾਨ 'ਤੇ ਸੁਰੱਖਿਆ ਪ੍ਰੀਸ਼ਦ ਦਾ ਵਿਚਾਰ ਵਟਾਂਦਰਾ ਸਵੇਰੇ 10 ਵਜੇ ਸੂਚੀਬੱਧ ਹੈ। ਜ਼ਿਕਰਯੋਗ ਹੈ ਕਿ ਬੰਦ ਕਮਰੇ 'ਚ ਬੈਠਕਾਂ ਦਾ ਬਿਓਰਾ ਜਨਤਕ ਨਹੀਂ ਹੁੰਦਾ ਅਤੇ ਨਾ ਹੀ ਬਿਆਨਾਂ ਦਾ ਰਿਕਾਰਡ ਨਹੀਂ ਰੱਖਿਆ ਜਾਂਦਾ ਹੈ। ਵਿਚਾਰ ਵਟਾਂਦਰਾ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਦੀਆਂ ਗੈਰ-ਰਸਮੀ ਮੀਟਿੰਗਾਂ ਹੁੰਦੀਆਂ ਹਨ। ਸੁਯੰਕਤ ਰਾਸ਼ਟਰ ਦੇ ਰਿਕਾਰਡ ਮੁਤਾਬਕ, ਆਖਰੀ ਵਾਰ ਸੁਰੱਖਿਆ ਪ੍ਰੀਸ਼ਦ ਨੇ 1964-65 'ਚ ਭਾਰਤ-ਪਾਕਿਸਤਾਨ ਸਵਾਲ ਦੇ ਏਜੰਡੇ ਦੇ ਤਹਿਤ ਜੰਮੂ ਕਸ਼ਮੀਰ ਦੇ ਖੇਤਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ 'ਤੇ ਚਰਚਾ ਕੀਤੀ ਸੀ। ਹਾਲ ਹੀ 'ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਖਿਆ ਸੀ ਕਿ ਉਨ੍ਹਾਂ ਦੇ ਦੇਸ਼ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਭਾਰਤ


Khushdeep Jassi

Content Editor

Related News