ਸੰਸਦ ਦੀ ਸੁਰੱਖਿਆ 'ਚ ਕੁਤਾਹੀ ਦੀ ਘਟਨਾ ਨੂੰ ਲੈ ਕੇ ਡਰੇ ਸੰਸਦ ਮੈਂਬਰ, ਕਿਹਾ- ਅੱਜ ਸਾਡੇ ਨਾਲ ਕੁਝ ਵੀ ਹੋ ਸਕਦਾ ਸੀ

Wednesday, Dec 13, 2023 - 04:08 PM (IST)

ਨਵੀਂ ਦਿੱਲੀ- ਲੋਕ ਸਭਾ 'ਚ ਬੁੱਧਵਾਰ ਨੂੰ ਵਿਜ਼ਟਰ ਗੈਲਰੀ 'ਚੋਂ ਦੋ ਲੋਕਾਂ ਵੱਲੋਂ ਛਾਲ ਮਾਰਨ ਦੀ ਘਟਨਾ ਨੇ ਸੰਸਦ ਮੈਂਬਰਾਂ ਨੂੰ ਡਰਾ ਦਿੱਤਾ। ਕਾਂਗਰਸ ਸੰਸਦ ਮੈਂਬਰ ਕਾਰਤੀ ਚਿਦਾਂਬਰਮ ਅਤੇ ਡਿੰਪਲ ਯਾਦਵ ਨੇ ਇਸਨੂੰ ਲੈ ਕੇ ਬਿਆਨ ਦਿੱਤਾ ਹੈ। ਦੋਵਾਂ ਨੇ ਕਿਹਾ ਕਿ ਇਹ ਸੁਰੱਖਿਆ 'ਚ ਵੱਡੀ ਕੁਤਾਹੀ ਦਾ ਮਸਲਾ ਹੈ। 

ਇਹ ਵੀ ਪੜ੍ਹੋ- ਸੰਸਦ 'ਚ 2 ਸ਼ੱਕੀ ਵੜਨ ਨਾਲ ਪਈਆਂ ਭਾਜੜਾਂ, 22 ਸਾਲ ਪਹਿਲਾਂ ਅੱਜ ਦੇ ਹੀ ਦਿਨ ਹੋਇਆ ਸੀ ਅੱਤਵਾਦੀ ਹਮਲਾ

ਸੰਸਦ ਮੈਂਬਰਾਂ ਨੇ ਦਿੱਤੀ ਪ੍ਰਤੀਕਿਰਿਆ

ਕਾਂਗਰਸ ਸੰਸਦ ਮੈਂਬਰ ਕਾਰਤੀ ਚਿਦਾਂਬਰਮ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ 'ਚ ਹੋਈ ਇਸ ਘਟਨਾ ਦਾ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਅਚਾਨਕ ਦਰਸ਼ਕ ਗੈਲਰੀ 'ਚੋਂ 20 ਸਾਲਾ ਦੋ ਨੌਜਵਾਨਾਂ ਨੇ ਛਾਲਾਂ ਮਾਰ ਦਿੱਤੀਆਂ। ਦੋਵਾਂ ਦੇ ਹੱਥਾਂ 'ਚ ਕਨਸੱਤਰ ਸੀ, ਜਿਸ ਵਿਚ ਪੀਲੇ ਰੰਗ ਦਾ ਪਾਊਡਰ ਸੀ। ਉਨ੍ਹਾਂ 'ਚੋਂ ਇਕ ਸਪੀਕਰ ਵੱਲ ਵੱਧ ਰਿਹਾ ਸੀ। ਉਨ੍ਹਾਂ ਨੇ ਨਾਅਰੇਬਾਜ਼ੀ ਵੀ ਕੀਤੀ। ਧੂੰਆ ਹਾਨੀਕਾਰਕ ਵੀ ਹੋ ਸਕਦਾ ਸੀ। ਇਹ ਸੰਸਤ 'ਚ ਸੁਰੱਖਿਆ 'ਚ ਹੋਈ ਕੁਤਾਹੀ ਦਾ ਗੰਭੀਰ ਮਾਮਲਾ ਹੈ। ਘਟਨਾ 13 ਦਸੰਬਰ ਨੂੰ ਹੋਈ ਹੈ। ਇਹ ਓਹੀ ਦਿਨ ਹੈ ਜਦੋਂ 2001 ਨੂੰ ਸੰਸਦ ਭਵਨ 'ਤੇ ਹਮਲਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਸੰਸਦ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਮਹੂਆ ਮੋਇਤਰਾ ਨੂੰ ਦੂਜਾ ਝਟਕਾ, ਸਰਕਾਰੀ ਬੰਗਲਾ ਖਾਲੀ ਕਰਨ ਦੇ ਹੁਕਮ

ਸੰਸਦ 'ਚ ਸੁਰੱਖਿਆ 'ਚ ਹੋਈ ਕੁਤਾਹੀ 'ਤੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਡਿਪਲ ਯਾਦਵ ਨੇ ਕਿਹਾ ਕਿ ਜੋ ਵੀ ਸੰਸਦ 'ਚ ਆਏ, ਉਹ ਜਾਂ ਤਾਂ ਦਰਸ਼ਕ ਸਨ ਜਾਂ ਪੱਤਰਕਾਰ। ਉਨ੍ਹਾਂ ਕੋਲ ਟੈਗ ਨਹੀਂ ਸੀ। ਮੈਨੂੰ ਲਗਦਾ ਹੈ ਕਿ ਸਰਕਰਾ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਮੈਨੂੰ ਲਗਦਾ ਹੈ ਕਿ ਇਹ ਪੂਰੀ ਤਰ੍ਹਾਂ ਸੁਰੱਖਿਆ 'ਚ ਕੁਤਾਹੀ ਹੈ। ਲੋਕ ਸਭਾ ਦੇ ਅੰਦਰ ਕੁਝ ਵੀ ਹੋ ਸਕਦਾ ਸੀ। 

ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦੋ ਨੌਜਵਾਨਾਂ ਨੇ ਲੋਕ ਸਭਾ 'ਚ ਛਾਲ ਮਾਰ ਦਿੱਤੀ। ਉਨ੍ਹਾਂ ਕੁਝ ਸੁੱਟਿਆ ਜਿਸ ਵਿੱਚੋਂ ਗੈਸ ਨਿਕਲਣ ਲੱਗੀ। ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਫੜਿਆ, ਬਾਅਦ 'ਚ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਬਾਹਰ ਲੈ ਗਏ। ਇਹ ਇਕ ਗੰਭੀਰ ਮਾਮਲਾ ਹੈ ਕਿਉਂਕਿ ਅੱਜ 2001 'ਚ ਸੰਸਦ ਭਾਵਨ 'ਚ ਹੋਏ ਹਮਲੇ ਦੀ ਬਰਸੀ ਹੈ।

ਇਹ ਵੀ ਪੜ੍ਹੋ- ਪਹਿਲਾਂ ਵੀਡੀਓ ਬਣਾ ਮੰਤਰੀ ਨੂੰ ਕੀਤੀ ਇਹ ਅਪੀਲ, ਫਿਰ ਪਰਿਵਾਰ ਦੇ 5 ਜੀਆਂ ਨੇ ਕਰ ਲਈ ਖ਼ੁਦਕੁਸ਼ੀ

ਸ਼ਿਵਸੈਨਾ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਦੱਸਿਆ ਕਿ ਇਸ ਘਟਨਾ 'ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਲੋਕਾਂ ਨੇ ਛਾਲ ਮਾਰੀ, ਉਦੋਂ ਪਿਛਲੇ ਸਾਰੇ ਬੈਂਚ ਭਰੇ ਹੋਏ ਸਨ, ਇਸ ਲਈ ਉਹ ਫੜੇ ਗਏ। ਦੋ ਮੰਤਰੀ ਸਦਨ ਦੇ ਅੰਦਰ ਸਨ। 

ਟੀ.ਐੱਮ.ਸੀ. ਸੰਸਦ ਮੈਂਬਰ ਸੁਦੀਪ ਬੰਧੋਪਾਧਿਆਏ ਨੇ ਇਸ ਘਟਨਾ ਨੂੰ ਡਰਾਉਣਾ ਅਨੁਭਵ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਉਨ੍ਹਾਂ ਦੇ ਮਕਸਦ ਦਾ ਅੰਦਾਜ਼ਾ ਨਹੀਂ ਸੀ। ਉਹ ਅਜਿਹਾ ਕਿਉਂ ਕਰ ਰਹੇ ਹਨ ਇਹ ਵੀ ਨਹੀਂ ਪਤਾ। ਉਨ੍ਹਾਂ ਨੂੰ ਸਦਨ 'ਚੋਂ ਤੁਰੰਤ ਬਾਹਰ ਲੈ ਗਏ। ਇਹ ਸੁਰੱਖਿਆ 'ਚ ਕੁਤਾਹੀ ਹੈ। ਉਹ ਸਦਨ ਦੇ ਅੰਦਰ ਧੂੰਆ ਛੱਡਣ ਵਾਲੇ ਉਪਕਰਣ ਲੈ ਕੇ ਕਿਵੇਂ ਆ ਸਕਦੇ ਹਨ?

ਇਹ ਵੀ ਪੜ੍ਹੋ- ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ


Rakesh

Content Editor

Related News