ਕਸ਼ਮੀਰ ''ਚ ਘੱਟ ਗਿਣਤੀਆਂ ''ਤੇ ਹੋ ਰਹੇ ਹਮਲਿਆਂ ਨਾਲ ਸੁਰੱਖਿਆ ਏਜੰਸੀਆਂ ਨਜਿੱਠਣਗੀਆਂ: ਰਿਜਿਜੂ

04/14/2022 6:09:58 PM

ਸ਼੍ਰੀਨਗਰ: ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਕਸ਼ਮੀਰ ’ਚ ਆਮ ਸਥਿਤੀ ਵਾਪਸ ਆ ਗਈ ਹੈ ਅਤੇ ਕਸ਼ਮੀਰ ’ਚ ਘੱਟ ਗਿਣਤੀਆਂ 'ਤੇ ਹਾਲ ਹੀ ’ਚ ਹੋਏ ਹਮਲਿਆਂ ਨਾਲ ਸੁਰੱਖਿਆ ਏਜੰਸੀਆਂ ਵਲੋਂ ਨਜਿੱਠਿਆ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਕਸ਼ਮੀਰ ’ਚ ਹੁਣ ਵੀ ਹਿੰਸਾ ਦੀਆਂ ਕੁਝ ਘਟਨਾਵਾਂ ਹੋਈਆਂ ਹਨ ਪਰ ਦੇਸ਼ ਭਰ ’ਚ ਅਜਿਹੀਆਂ ਗੱਲਾਂ ਆਮ ਹਨ। ਰਿਜਿਜੂ ਨੇ ਇੱਥੇ ਇਕ ਸਮਾਗਮ ਦੌਰਾਨ ਕਿਹਾ, "ਪਰ ਮੋਟੇ ਤੌਰ 'ਤੇ, ਅਸੀਂ ਪੂਰੀ ਕਸ਼ਮੀਰ ਘਾਟੀ ’ਚ ਜੋ ਆਮ ਸਥਿਤੀ ਦੇਖਦੇ ਹਾਂ, ਉਹ ਹਰ ਕਿਸੇ ਲਈ ਇਕ ਸ਼ਾਨਦਾਰ ਚੀਜ਼ ਹੈ। ਇੱਥੇ ਰਹਿਣ ਵਾਲੇ ਲੋਕਾਂ ਲਈ ਉਨ੍ਹਾਂ ਲੋਕਾਂ ਲਈ ਜੋ ਇਸ ਖੂਬਸੂਰਤ ਜਗ੍ਹਾ ਦਾ ਦੌਰਾ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਨਾਲ ਦੇਸ਼ ਲਈ ਵੀ। ਪੂਰੇ ਖੇਤਰ ’ਚ ਸ਼ਾਂਤੀ ਯਕੀਨੀ ਬਣਾਉਣਾ ਸਾਰਿਆਂ ਦੇ ਹਿੱਤ ’ਚ ਹੈ।" 

ਕਸ਼ਮੀਰ ’ਚ ਪਿਛਲੇ ਦੋ ਹਫ਼ਤਿਆਂ ’ਚ ਲੋਕਾਂ ’ਤੇ ਹਮਲੇ ਵਧੇ ਹਨ। ਅੱਤਵਾਦੀਆਂ ਨੇ ਕੁਲਗਾਮ ਜ਼ਿਲ੍ਹੇ ’ਚ ਇਕ ਸਥਾਨਕ ਰਾਜਪੂਤ ਹਿੰਦੂ ਦਾ ਕਤਲ ਕਰ ਦਿੱਤਾ, ਜਦੋਂ ਕਿ ਚਾਰ ਵੱਖ-ਵੱਖ ਹਮਲਿਆਂ ’ਚ ਚਾਰ ਗੈਰ-ਸਥਾਨਕ ਮਜ਼ਦੂਰਾਂ ਅਤੇ ਇਕ ਸਥਾਨਕ ਕਸ਼ਮੀਰੀ ਪੰਡਿਤ ਦੁਕਾਨਦਾਰ ਸਮੇਤ ਪੰਜ ਹੋਰ ਜ਼ਖ਼ਮੀ ਹੋ ਗਏ। ਰਿਜਿਜੂ ਨੇ ਕਿਹਾ, ''ਸੁਰੱਖਿਆ ਏਜੰਸੀਆਂ ਉਨ੍ਹਾਂ ਨਾਲ ਨਜਿੱਠਣਗੀਆਂ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਲੋਂ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਮੈਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਕਸ਼ਮੀਰ ’ਚ ਸਥਿਤੀ ਆਮ ਵਾਂਗ ਹੋ ਗਈ ਹੈ। ਇਸ ਸਾਲ ਕਸ਼ਮੀਰ ’ਚ ਸੈਲਾਨੀਆਂ ਦੀ ਆਮਦ ਬਾਰੇ ਰਿਜਿਜੂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇਸ਼ ’ਚ ਸੈਰ-ਸਪਾਟਾ ਖੇਤਰ ’ਚ ਇਕ ਅਗਵਾਈ ਦੀ ਭੂਮਿਕਾ ਨਿਭਾਉਂਦਾ ਹੈ।


Tanu

Content Editor

Related News